Home » ਫਿਰੋਜ਼ਪੁਰ ਵਿਖੇ ਝੋਕ ਹਰੀਹਰ ਕ੍ਰਿਕਟ ਟੂਰਨਾਮੈਂਟ ਲੰਡੇਕੇ ਦੀ ਟੀਮ ਨੇ ਜਿੱਤਿਆ

ਫਿਰੋਜ਼ਪੁਰ ਵਿਖੇ ਝੋਕ ਹਰੀਹਰ ਕ੍ਰਿਕਟ ਟੂਰਨਾਮੈਂਟ ਲੰਡੇਕੇ ਦੀ ਟੀਮ ਨੇ ਜਿੱਤਿਆ

ਮਹਾਵੀਰ ਸਿੰਘ ਨੂੰ ਮੈਨ ਆਫ ਦਾ ਮੈਚ ਦਿੰਦਿਆਂ ਫੋਰਡ ਟਰੈਕਟਰ ਨਾਲ ਕੀਤਾ ਸਨਮਾਨਿਤ

by Rakha Prabh
28 views

ਮੋਗਾ 19 ਮਾਰਚ (ਅਜੀਤ ਸਿੰਘ/ ਲਵਪ੍ਰੀਤ ਸਿੱਧੂ )

ਜ਼ਿਲ੍ਹਾ ਫਿਰੋਜ਼ਪੁਰ ਦੇ ਝੋਕ ਹਰੀ ਹਰ ਵਿਖੇ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਜਿਸ ਲਗਭਗ 64 ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦੌਰਾਨ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤੇ , ਜਿਥੇ ਕ੍ਰਿਕਟ ਦੇ ਮੈਦਾਨ ਵਿੱਚ ਸ਼ਾਮਲ ਦਰਸ਼ਕਾਂ ਨੇ ਬਹੁਤ ਅਨੰਦ ਮਾਣਿਆ। ਇਸ ਦੌਰਾਨ ਹੋਏ ਫਸਵੇ ਫਾਇਨਲ ਮੁਕਾਬਲੇ ਦੌਰਾਨ ਪਿੰਡ ਲੰਡੇਕੇ ਜ਼ਿਲ੍ਹਾ ਮੋਗਾ ਦੀ ਟੀਮ ਨੇ ਪਹਿਲੇ ਅਸਥਾਨ ਤੇ ਆਉਣ ਵਿੱਚ ਕਾਮਯਾਬ ਰਹੀ। ਇਸ ਮੌਕੇ ਕ੍ਰਿਕਟ ਪ੍ਰਬੰਧਕ ਕਮੇਟੀ ਵੱਲੋਂ ਲੰਡੇ ਕੇ ਪਿੰਡ ਦੀ ਟੀਮ ਦਾ 51000 ਰੁਪਏ ਦੇ ਨਾਲ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਹਾਂਵੀਰ ਸਿੰਘ ਸਪੁੱਤਰ ਕੁਲਦੀਪ ਸਿੰਘ ਵਾਸੀ ਲੰਡੇਕੇ ਨੂੰ ਮੈਨ ਆਫ ਦਾ ਸੀਰੀਜ਼ ਐਲਾਨਿਆ ਗਿਆ ਅਤੇ ਉਸ ਨੂੰ ਇੱਕ ਫੋਰਡ ਟਰੈਕਟਰ ਇਨਾਮ ਵਜੋਂ ਦਿੱਤਾ ਗਿਆ। ਇਸ ਖਬਰ ਨੂੰ ਸੁਣਦੇ ਸਾਰ ਹੀ ਪਿੰਡ ਲੰਡੇਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਮਹਾਂਵੀਰ ਸਿੰਘ ਦੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਇਸ ਮੌਕੇ ਰਾਖਾ ਪ੍ਰਭ ਅਖਬਾਰ ਦੇ ਪੱਤਰਕਾਰ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜੀ ਨਸ਼ੇ ਦੇ ਛੇਵੇਂ ਦਰਿਆ ਵਿਚ ਡੁੱਬਦੇ ਨਜ਼ਰ ਆ ਰਹੀ ਹੈ ਉਸ ਸਮੇਂ ਇਨਾਂ ਨੌਜਵਾਨਾਂ ਨੇ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਇੰਨੀ ਵੱਡੀ ਜਿੱਤ ਪ੍ਰਾਪਤ ਕਰਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।

Related Articles

Leave a Comment