ਲਾਰੈਂਸ ਬਿਸਨੋਈ 13 ਦਿਨ ਦੇ ਪੁਲਿਸ ਰਿਮਾਂਡ ’ਤੇ, ਕਤਲ ਮਾਮਲੇ ’ਚ ਕਰੇਗੀ ਪੁੱਛਗਿੱਛ
ਲੁਧਿਆਣਾ, 29 ਸਤੰਬਰ : ਲੁਧਿਆਣਾ ਦੇ ਥਾਣਾ ਮੇਹਰਬਾਨ ਦੇ ਪੁਰਾਣੇ ਕਤਲ ਕੇਸ ’ਚ ਗੈਂਗਸਟਰ ਲਾਰੈਂਸ ਬਿਸਨੋਈ ਨੂੰ ਲੁਧਿਆਣਾ ‘ਚ ਪ੍ਰੋਡਕਸਨ ਵਾਰੰਟ ’ਤੇ ਲਿਆਂਦਾ ਗਿਆ ਸੀ।
ਸੀ.ਆਈ.ਏ. ਲਈ ਉਹ ਬਠਿੰਡਾ ਜੇਲ੍ਹ ਗਿਆ ਅਤੇ ਉਥੋਂ ਕੁਝ ਸਮੇਂ ਬਾਅਦ ਹੀ ਲੁਧਿਆਣਾ ਚਲਾ ਗਿਆ। ਲਾਰੈਂਸ ਬਿਸਨੋਈ ਨੂੰ ਬਾਅਦ ਦੁਪਹਿਰ 3.30 ਵਜੇ ਲੁਧਿਆਣਾ ਦੀ ਅਦਾਲਤ ’ਚ ਪੇਸ ਕੀਤਾ ਗਿਆ।
ਇਸ ਦੌਰਾਨ ਅਦਾਲਤੀ ਕੰਪਲੈਕਸ ’ਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ। ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸਨੋਈ ਨੂੰ 13 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਉਸ ਨੂੰ 12 ਅਕਤੂਬਰ ਨੂੰ ਅਦਾਲਤ ’ਚ ਪੇਸ ਕੀਤਾ ਜਾਵੇਗਾ। ਪੁਲਿਸ ਕਤਲ ਕੇਸ ’ਚ ਲਾਰੈਂਸ ਬਿਸਨੋਈ ਤੋਂ ਪੁੱਛਗਿੱਛ ਕਰੇਗੀ।