ਹੁਸਿ਼ਆਰਪੁਰ, 17 ਫਰਵਰੀ (ਤਰਸੇਮ ਦੀਵਾਨਾ)- ਵਾਰਡ ਨੰਬਰ 46 ਦੇ ਭਗਤ ਨਗਰ , ਮਾਡਲ ਟਾਊਨ ਦੇ ਨਿਵਾਸੀਆਂ ਦੀ ਇੱਕ ਹੰਗਾਮੀ ਮੀਟਿੰਗ ਵਾਂਰਡ ਨੰਬਰ 46 ਦੇ ਐਮ ਸੀ ਮੁਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੁਹੱਲੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾਂ ਕੀਤਾ ਗਿਆ। ਮੁਹੱਲਾ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਮੁਹੱਲੇ ਦਾ ਸੀਵਰੇਜ ਬੰਦ ਪਿਆ ਹੈ। ਮਾਡਲ ਟਾਊਨ ਦੇ ਥਾਣੇ ਕੋਲੋਂ ਸੀਵਰੇਜ ਉੱਚਾ ਹੈ, ਜਿਸ ਵਿੱਚ ਨਿਊ ਮਾਡਲ ਟਾਊਨ ਮਹੁੱਲੇ ਦਾ ਸੀਵਰੇਜ ਨੀਵਾਂ ਹੋਣ ਕਾਰਨ ਸੀਵਰੇਜ ਠੀਕ ਤਰੀਕੇ ਨਾਲ ਕੰਮ ਨਹੀ ਕਰ ਰਿਹਾ। ਪੀਣ ਵਾਲਾ ਪਾਣੀ ਵੀ ਸੁ਼ੱਧ ਨਹੀਂ ਮਿਲ ਰਿਹਾ, ਜਿਸ ਕਾਰਨ ਮੁਹੱਲੇ ਵਿੱਚ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਨਗਰ ਨਿਗਮ ਨੂੰ ਵਾਰ ਸਿ਼ਕਾਇਤ ਕਰਨ ਦੇ ਬਾਵਜੂਦ ਵੀ ਕਈ ਅਧਿਕਾਰੀ ਜਾਂ ਕਰਮਚਾਰੀ ਮੁਹੱਲੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਹੀਂ ਆਇਆ। ਮਹੁੱਲਾ ਨਿਵਾਸੀਆਂ ਨੇ ਮੰਗ ਕੀਤੀ ਕਿ ਮਾਡਲ ਟਾਊਨ ਦੇ ਥਾਣੇ ਕੋਲੋਂ ਸੀਵਰੇਜ ਨੂੰ ਨੀਵਾਂ ਕੀਤਾ ਜਾਵੇ ਅਤੇ ਸਾਫ ਅਤੇ ਸੁੱਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ ਤਾਂ ਜੋ ਮੁਹੱਲਾ ਨਿਵਾਸੀ ਬਿਮਾਰੀਆਂ ਤੋਂ ਬਚ ਸਕਣ। ਇਸ ਮੌਕੇ ਮਦਨ ਲਾਲ ਸ਼ਰਮਾ, ਗੁਰਪਾਲ ਸਿੰਘ, ਜੋਗਿੰਦਰ ਪਾਲ, ਦਰਸ਼ਨ ਲਾਲ, ਅਸ਼ੋਕ ਕੁਮਾਰ ਸਾਬਕਾ ਐਮ ਸੀ, ਖੁਲਰ, ਮਦਨ ਸੈਣੀ, ਨਿੱਕੂ, ਹਿੰਮਾ, ਪਰਵੀਨ ਬਿੰਦਰ ਕੌਰ, ਸੂਦ, ਊਸ਼ਾ ਜੋਤੀ, ਬੰਦਨ ਆਦਿ ਸਮੇਤ ਮੁਹੱਲਾ ਨਿਵਾਸੀ ਹਾਜਰ ਸਨ।