ਲੁਧਿਆਣਾ( ਕਰਨੈਲ ਸਿੰਘ ਐੱਮ ਏ )
ਅਲੱਗ ਸ਼ਬਦ ਯਗ ਟਰੱਸਟ ਦੇ ਬਾਨੀ ਚੇਅਰਮੈਨ ਸਵਰਗੀ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਪੁਸਤਕਾਂ ਦਾ ਸੈੱਟ ਸ੍ਰ: ਲਾਲਜੀਤ ਸਿੰਘ ਕੈਬਨਿਟ ਮੰਤਰੀ ਨੂੰ ਉਨ੍ਹਾਂ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਫੇਰੀ ਦੌਰਾਨ ਟਰੱਸਟ ਦੇ ਸਕੱਤਰ ਜਨਰਲ ਸ੍ਰ: ਸੁਖਿੰਦਰਪਾਲਪਾਲ ਸਿੰਘ ਅਲੱਗ ਨੇ ਭੇਂਟ ਕੀਤਾ। ਸ੍ਰ: ਲਾਲਜੀਤ ਸਿੰਘ ਨੇ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਇਸ ਵਿਲੱਖਣ ਸੇਵਾ ਦਾ ਬਹੁਤ ਸਤਿਕਾਰ ਨਾਲ ਜ਼ਿਕਰ ਕੀਤਾ ਤੇ ਕਿਹਾ ਕਿ ਡਾਕਟਰ ਅਲੱਗ ਦੀਆਂ ਕੌਮ ਪ੍ਰਤੀ ਤੇ ਪੰਜਾਬੀ ਮਾਂ ਬੋਲੀ ਪ੍ਰਤੀ ਕੀਤੀਆਂ ਸੇਵਾਵਾਂ ਦਾ ਜਿਤਨਾ ਵੀ ਜ਼ਿਕਰ ਕੀਤਾ ਜਾਵੇ ਉਹ ਘਟ ਹੈ। ਉਨ੍ਹਾਂ ਕਿਹਾ ਕਿ ਡਾਕਟਰ ਅਲੱਗ ਵਰਗੇ ਸਕਾਲਰ ਜਲਦੀ ਪੈਦਾ ਨਹੀਂ ਹੁੰਦੇ। ਸ੍ਰ: ਸੁਖਿੰਦਰਪਾਲ ਸਿੰਘ ਅਲੱਗ ਨੇ ਮੰਤਰੀ ਜੀ ਨੂੰ ਦੱਸਿਆ ਕਿ ਡਾਕਟਰ ਅਲੱਗ ਪਹਿਲੇ ਸਿੱਖ ਹੋਏ ਹਨ ਜਿਨ੍ਹਾਂ ਨੇ ਸ਼ਬਦ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਤੇ ਲੱਖਾਂ ਪੁਸਤਕਾਂ ਪ੍ਰਕਾਸ਼ਿਤ ਕਰਵਾ ਕੇ ਸਾਰੀ ਦੁਨੀਆਂ ਵਿੱਚ ਫ੍ਰੀ ਵੰਡੀਆਂ।