ਕੋਟ -ਈਸੇ -ਖਾਂ- ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ -ਈਸੇ -ਖਾਂ ਵਿਖੇ ਮਨਾਇਆ ਗਿਆ।ਐੱਨ ਐੱਸ ਐੱਸ ਵਲੰਟੀਅਰ ਵਲੋਂ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਐੱਨ ਐੱਸ ਐੱਸ ਵਲੰਟੀਅਰਜ਼ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਲੰਟੀਅਰ ਨੂੰ ਡਰੱਗਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਡੀ ਜ਼ਿੰਦਗੀ ਅਨਮੋਲ ਹੈ। ਇਹ ਰੱਬ ਵਲੋਂ ਦਿੱਤੀ ਅਣਮੁੱਲੀ ਦਾਤ ਹੈ। ਸਾਨੂੰ ਆਪਣੀ ਜ਼ਿੰਦਗੀ ਵਿਚ ਕਦੇ ਵੀ ਗ਼ਲਤ ਰਸਤੇ ਨਹੀਂ ਅਪਣਾਉਣੇ ਚਾਹੀਦੇ ਜਿਸ ਨਾਲ ਸਾਡੀ ਜ਼ਿੰਦਗੀ ਖਤਮ ਹੋ ਜਾਵੇ। ਸਾਨੂੰ ਡਰੱਗ ਅਜਿਹੀਆਂ ਭਿਆਨਕ ਆਦਤਾ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਆਦਤਾ ਸਾਡੀ ਜ਼ਿੰਦਗੀ ਤਾਂ ਖ਼ਰਾਬ ਕਰਦੀਆ ਹੀ ਹਨ ਨਾਲ ਹੀ ਸਾਡਾ ਪਰਿਵਾਰ ਤੇ ਘਰ ਬਾਰ ਸਭ ਖਤਮ ਕਰ ਦਿੰਦੀਆ ਹਨ। ਡਰੱਗ ਕਰਨ ਵਾਲੇ ਵਿਅਕਤੀ ਤਿਲ ਤਿਲ ਕੇ ਮਰਦੇ ਹਨ ਅਤੇ ਆਪਣੀ ਜ਼ਿੰਦਗੀ ਆਪ ਖ਼ਰਾਬ ਕਰ ਲੈਂਦੇ ਹਨ। ਜ਼ਿੰਦਗੀ ਸਿਰਫ ਇੱਕ ਵਾਰ ਮਿਲ਼ਦੀ ਹੈ। ਇਸ ਲਈ ਸਾਨੂੰ ਇਹ ਜ਼ਿੰਦਗੀ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਦੇਸ਼ ਲਈ ਬਤੀਤ ਕਰਨੀ ਚਾਹੀਦੀ ਹੈ। ਸਾਨੂੰ ਜ਼ਿੰਦਗੀ ਵਿਚ ਸਹੀ ਰਾਹ ਮਿਲਣ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਅਸੀਂ ਮਿਹਨਤ ਨਾਲ ਆਪਣੀ ਮੰਜ਼ਿਲ ਨੂੰ ਹਾਸਿਲ ਕਰ ਲੈਂਦੇ ਹਾਂ। ਇਸ ਮੌਕੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਵਲੰਟੀਅਰਜ਼ ਨੂੰ ਡਰੱਗ ਜੋ ਲਾਇਲਾਜ ਬੀਮਾਰੀ ਹੈ ਜਿਸਦਾ ਇਲਾਜ ਹੋ ਸਕਦਾ ਉਸ ਬਾਰੇ ਜਾਣਕਾਰੀ ਦਿੱਤੀ ਅਤੇ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋਗਰਾਮ ਅਫ਼ਸਰ ਅਮੀਰ ਸਿੰਘ ਅਤੇ ਮੈਡਮ ਸੁਰਿੰਦਰ ਕੌਰ ਆਦਿ ਹਾਜ਼ਰ ਸਨ
ਹੇਮਕੁੰਟ ਸਕੂਲ ਵਿਖੇ ਮਨਾਇਆ ”ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ”
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਸ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ ਨਿਰਦੇਸ਼ ਹੇਠ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ''
previous post