Home » ਫ਼ਰਜ਼ੀ ਪੱਤਰਕਾਰਾਂ ਖਿਲਾਫ ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ – ਐਸ.ਐਸ.ਪੀ. ਸਚਿਨ ਗੁਪਤਾ

ਫ਼ਰਜ਼ੀ ਪੱਤਰਕਾਰਾਂ ਖਿਲਾਫ ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ – ਐਸ.ਐਸ.ਪੀ. ਸਚਿਨ ਗੁਪਤਾ

- ਸਿ਼ਕਾਇਤਕਰਤਾ ਦੀ ਬੇਨਤੀ ਤੇ ਡੀ.ਪੀ.ਆਰ.ਓ ਵਲੋਂ ਅਖੋਤੀ ਪੱਤਰਕਾਰਾਂ ਦੇ ਅਦਾਰਿਆ ਨੂੰ ਕੀਤਾ ਸੂਚਿਤ

by Rakha Prabh
143 views
ਸ੍ਰੀ ਮੁਕਤਸਰ ਸਾਹਿਬ  25 ਅਗਸਤ 2022 – ਪੱਤਰਕਾਰੀ ਦੇ ਕਦੀਮ ਅਸੂਲਾਂ ਦੀ ੳਲੰਘਨਾਂ ਕਰ ਬੇਸ਼ਰਮੀ ਤੇ ਢੀਠਪੁਣੇ ਦੀ ਹੱਦ ਤੱਕ ਲੋਕਾਂ ਨੂੰ ਕੈਮਰੇ ਦੀ ਧੌਂਸ ਦਿਖਾ ਕੇ ਪੈਸੇ ਵਸੂਲਣ ਦੇ ਦੋਸਾਂ ਤਹਿਤ ਦੋ ਅਖੌਤੀ ਪੱਤਰਕਾਰਾਂ, ਅਮ੍ਰਿਤਪਾਲ ਸਿੰਘ ਬੇਦੀ ਉਰਫ ਏ ਐਸ ਸ਼ਾਂਤ ਅਤੇ ਸੋਨੂੰ ਖੇੜਾ ਖਿਲਾਫ ਕਾਨੂੰਨ ਮੁਤਾਬਕ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ੍ਰੀ ਸਚਿਨ ਗੁਪਤਾ (ਆਈ.ਪੀ.ਐਸ.) ਨੇ ਅੱਜ ਦੱਸਿਆ ਕਿ ਪਰਚੇ ਵਿੱਚ ਨਾਮਜ਼ਦ ਇਹਨਾਂ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸਿ਼ਆ ਨਹੀਂ ਜਾਵੇਗਾ।
ਜਿਕਰਯੋਗ ਹੈ ਕਿ ਬੁੱਧਵਾਰ ਬਾਅਦ ਦੁਪਹਿਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਵਸਨੀਕ ਅਸ਼ੋਕ ਮਹਿੰਦਰਾ ਦੀ ਦਰਖਾਸਤ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਦੋਹਾਂ ਖਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 193 (ਝੂਠੇ ਸਬੂਤ), 420 (ਧੋਖਾਧੜੀ), 465 ( ਧੋਖਾਧੜੀ ਲਈ ਸਜਾ), 468 (ਠੱਗੀ ਮਾਰਨ ਲਈ ਧੋਖਾਧੜੀ), 471(ਜਾਨਬੁੱਝ ਕੇ ਧੋਖਾਧੜੀ ਲਈ ਗਲਤ ਦਸਤਾਵੇਜ਼ ਇਸਤੇਮਾਲ ਕਰਨਾ),506 (ਅਪਰਾਧਿਕ ਧਮਕੀ) ਅਤੇ  ਅਨੁਸੂਚਿਤ ਜਾਤੀ ਦੀ ਧਾਰਾ 3,4 ਦੇ ਤਹਿਤ ਥਾਣਾ ਸਿਟੀ ਮੁਕਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ।
ਸਿ਼ਕਾਇਤਕਰਤਾ ਅਸ਼ੋਕ ਮਹਿੰਦਰਾ ਨੇ ਅੱਜ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਨੂੰ ਇੱਕ ਹੋਰ ਬੇਨਤੀ ਪੱਤਰ ਲਿਖਦਿਆਂ ਕਿਹਾ ਕਿ ਇਨ੍ਹਾਂ ਅਖੌਤੀ ਪੱਤਰਕਾਰਾਂ ਦੇ ਅਦਾਰਿਆਂ ਦੇ ਮਾਲਿਕਾਂ ਦੀ ਮਾਲੂਮਾਤ ਵਿੱਚ ਵੀ ਇਨ੍ਹਾਂ ਉਪਰ ਦਰਜ ਪਰਚਿਆਂ ਮੁਤੱਲਿਕ ਸੂਚਿਤ ਕੀਤਾ ਜਾਵੇ । ਇਸ ਦੇ ਨਾਲ ਹੀ ਪੁਰਜ਼ੋਰ ਸਿਫਾਰਸ਼ ਵੀ ਕੀਤੀ ਜਾਵੇ ਕਿ ਅਜਿਹੇ ਅਨਸਰਾਂ ਨੂੰ ਸਾਫ ਸੁਥਰੇ ਅਕਸ ਵਾਲੇ ਅਦਾਰਿਆਂ ਦਾ ਨਾਮ ਇਸਤੇਮਾਲ ਨਾਂ ਕਰਨ ਦਿੱਤਾ ਜਾਵੇ ।
ਮਹਿੰਦਰਾ ਨੇ ਕਿਹਾ ਕਿ ਇਹ ਇਹਨਾਂ ਲਈ ਕਾਬਿਲੇ ਸ਼ਰਮ ਦੀ ਗੱਲ ਹੈ ਕਿ ਇਸ ਅਖੌਤੀ ਪੱਤਰਕਾਰ ਏ ਐਸ ਸ਼ਾਂਤ ੳੱਪਰ ਪਹਿਲਾਂ ਹੀ ਸ਼ੋਸ਼ਲ ਮੀਡੀਆ ਤੇ ਲੋਕਾਂ ਦੀਆਂ ਝੂਠੀਆਂ ਖਬਰਾਂ ਚਲਾੳਣ ਦਾ ਮਾਮਲਾ ਦਰਜ ਹੈ ਅਤੇ ਇਸ ਦੇ ਬਾਵਜੂਦ ਇਹ ਲਗਾਤਾਰ ਸਕੂਲਾਂ, ਕਾਲਿਜਾਂ, ਦੁਕਾਨਦਾਰਾਂ ਨੂੰ ਬਲੈਕਮੇਲ ਕਰ ਰਿਹਾ ਸੀ । ਇਸ ਸਬੰਧੀ ਪੀੜ੍ਹਤ ਲੋਕਾਂ ਵਲੋਂ ਸੋਸ਼ਲ ਮੀਡੀਆ ਉਪਰ ਲਗਾਤਾਰ ਸਿ਼ਕਾਇਤਾਂ ਦਾ ਸਿਲਸਿਲਾ ਜਾਰੀ ਹੈ।

Related Articles

Leave a Comment