ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਡਿਸਟ੍ਰਿਕ ਕਿੱਕ ਬਾਕਸਿੰਗ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਕਿੱਕ ਬਾਕਸਿੰਗ ਦੇ ਸਿਲਸਿਲੇ ਵਿੱਚ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਅਹੁੱਦੇਦਾਰਾਂ ਨੇ ਆਪਣੇ-ਆਪਣੇ ਸਲਾਹ ਮਸ਼ਵਰੇ ਦਿੱਤੇ। ਮੀਟਿੰਗ ਦੌਰਾਨ ਪ੍ਰਧਾਨ ਜਸਬੀਰ ਸਿੰਘ ਨੇ ਆਖਿਆਂ ਕਿ ਸਭ ਤੋਂ ਪਹਿਲਾਂ ਸਕੂਲਾਂ ਵਿੱਚ ਲੱਗੇ ਹੋਏ ਕਿੱਕ ਬਾਕਸਿੰਗ ਦੇ ਕੋਚ ਕੀ ਕੁਆਲੀਫਾਈਡ ਹਨ ਜਾਂ ਨਹੀ ਅਤੇ ਉਨ੍ਹਾਂ ਨੂੰ ਕਿਸੇ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਮਾਨਤਾ ਮਿਲੀ ਹੈ ਜਾਂ ਜ਼ਿਲ੍ਹਾ ਐਸੋਸੀਏਸ਼ਨ ਦੇ ਮੈਂਬਰ ਹਨ। ਕਿਉਂਕਿ ਕੁੱਝ ਕੋਚ ਹੋਰ ਕਿਸੇ ਖੇਡਾਂ ਦੇ ਹੁੰਦੇ ਹਨ ਅਤੇ ਬੱਚਿਆਂ ਨੂੰ ਗਲਤ ਪ੍ਰੈਕਟਿਸ ਕਰਾ ਕੇ ਗ਼ਲਤ ਗਾਈਡ ਕਰਦੇ ਹਨ ਅਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ੍ਹ ਕਰਦੇ ਹਨ। ਬੱਚੇ ਫੈਡਰੇਸ਼ਨ ਮੈਚਾਂ ਤੋਂ ਵੀ ਵਾਂਝੇ ਰਹਿ ਜਾਂਦੇ ਹਨ, ਕਿਉਂਕਿ ਜੋ ਡਿਸਟ੍ਰਿਕ ਬਾਡੀ ਦੇ ਨਾਲ ਕੋਚ ਨਹੀਂ ਜੁੜੇ ਨਹੀਂ ਹੁੰਦੇ। ਉਹਨਾਂ ਨੂੰ ਮੈਚਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਦੇ ਜ਼ਿਮੇਵਾਰ ਉਹ ਕੋਚ ਹੁੰਦੇ ਹਨ, ਜਿਹੜੇ ਪੰਜਾਬ ਐਸੋਸੀਏਸ਼ਨ ਡਿਸਟ੍ਰਿਕਟ ਐਸੋਸ਼ੀਏਸ਼ਨ ਦੇ ਨਾਲ ਜੁੜੇ ਨਹੀਂ ਹੁੰਦੇ। ਇਸ ਦਾ ਨੁਕਸਾਨ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਹੁੰਦਾ ਹੈ। ਉਨ੍ਹਾਂ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਕਿ ਉਹ ਇਸ ਗੱਲ ਵੱਲ ਜ਼ਰੂਰ ਧਿਆਨ ਕਰਨ ਕਿ ਜੋ ਵੀ ਸਕੂਲਾਂ ਵਿੱਚ ਕੋਚ ਲਗਾਏ ਜਾਂਦੇ ਹਨ। ਉਹਨਾਂ ਕੋਲ ਕੋਈ ਜ਼ਿਲ੍ਹਾਂ ਐਸੋਸ਼ੀਏਸ਼ਨ ਦੇ ਪ੍ਰਧਾਨ ਜਾਂ ਸਕੱਤਰ ਵੱਲੋਂ ਜਾਰੀ ਕੀਤਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ। ਕਿਉਂਕਿ ਜਦੋਂ ਕੋਈ ਕੋਚ ਗ਼ਲਤ ਹਰਕਤ ਕਰਦਾ ਹੈ ਤਾਂ ਡਿਸਟਿਕ ਐਸੋਸ਼ੀਏਸ਼ਨ ਦੀ ਛਵੀ ਖ਼ਰਾਬ ਹੁੰਦੀ ਹੈ। ਉਹਨਾਂ ਆਖਿਆਂ ਕਿ ਜ਼ਿਲ੍ਹਾ ਸਪੋਰਟਸ ਅਫ਼ਸਰ ਵੱਲੋਂ ਖੇਡ ਮੇਲੇ ਵਿੱਚ, ਸਕੂਲਾਂ ਦੇ ਸਪੋਰਟਸ ਅਫ਼ਸਰ ਨੂੰ ਸਕੂਲ ਡਿਸਟ੍ਰਿਕਟ ਵਿੱਚ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਮੈਂਬਰ ਨੂੰ ਹੀ ਡਿਉਟੀ ਦਿੱਤੀ ਜਾਵੇ। ਇਸ ਮੌਕੇ ਸੀਨੀਅਰ ਪ੍ਰਧਾਨ ਬਲਜਿੰਦਰ ਸਿੰਘ ਮੱਟੂ, ਪ੍ਰਧਾਨ ਜਸਬੀਰ ਸਿੰਘ ਬਿੱਟਾ, ਸੈਕਟਰੀ ਬਲਦੇਵ ਰਾਜ ਦੇਵ, ਸਲਾਹਕਾਰ ਅਭਿਲਾਸ਼ ਕੁਮਾਰ, ਮੀਤ ਪ੍ਰਧਾਨ ਰਾਜ ਕੁਮਾਰ ਸ਼ਾਉ, ਖ਼ਜ਼ਾਨਚੀ ਦਿਨੇਸ, ਪ੍ਰਬੰਧਕ ਦਿਨੇਸ਼ ਕੌਸ਼ਲ, ਜੁਆਇੰਟ ਸੈਕਟਰੀ ਸੰਤੋਸ਼ ਕੁਮਾਰ ਆਦਿ ਮੈਂਬਰ ਹਾਜ਼ਰ ਸਨ।