ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਦੀ ਚੌਕੀ ਸਰਕਟ ਹਾਊਸ ਵੱਲੋਂ 1 ਚੋਰੀ ਦੇ ਮੋਟਰਸਾਇਕਲ ਸਮੇਤ 1 ਕਾਬੂ
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ) ਮੁੱਖ ਅਫ਼ਸਰ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਦੇ ਇੰਸਪੈਕਟਰ ਗਗਨਦੀਪ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਰਾਜ ਕੁਮਾਰ ਇੰਚਾਰਜ਼ ਪੁਲਿਸ ਚੌਕੀ ਸਰਕਟ ਹਾਊਸ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਵਿਜੇ ਕੁਮਾਰ ਵੱਲੋ ਦੋਸ਼ੀ ਸੁਮੀਤ ਸਿੰਘ ਉਰਫ ਡਿੰਪਲ ਪੁੱਤਰ ਨੱਛਤਰ ਸਿੰਘ ਵਾਸੀ ਗਲੀ ਨੰਬਰ 08, ਗੈਸ ਏਜੰਸੀ ਵਾਲੀ ਗਲੀ, ਗੁਰੂ ਨਾਨਕ ਪੁਰਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 1 ਚੋਰੀ ਦਾ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਤੇ ਇਸ ਤੇ ਮੁੱਕਦਮਾ ਨੰਬਰ 32 ਮਿਤੀ 15-02-2023 ਜੁਰਮ 379,411 ਭ:ਦ:, ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਵਿੱਚ ਦਰਜ਼ ਕੀਤਾ ਹੈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।