ਹੁਸ਼ਿਆਰਪੁਰ 16 ਫਰਵਰੀ (ਤਰਸੇਮ ਦੀਵਾਨਾ ) ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਮਰਨ ਤੋਂ ਬਾਅਦ ਅੱਖਾਂ ਅਤੇ ਸ਼ਰੀਰ ਦਾਨ ਮੁਹਿੰਮ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਪਿੰਡ ਜਨੌੜੀ ਨਿਵਾਸੀ ਸੂਬੇਦਾਰ ਰਮੇਸ਼ ਚੰਦਰ (87) ਦੇ ਮਰਨ ਤੋਂ ਬਾਅਦ ਉਨਾਂ ਦੇ ਪਰਿਵਾਰ ਨੇ ਉਨਾਂ ਦੀ ਇੱਛਾ ਅਨੁਸਾਰ ਉਨਾਂ ਦਾ ਸਰੀਰ ਮੈਡੀਕਲ ਰਿਸਰਚ ਦੇ ਲਈ ਦਾਨ ਦਿੱਤਾ।
ਪ੍ਰਮੁੱਖ ਸਮਾਜ ਸੇਵੀ ਅਤੇ ਪ੍ਰਧਾਨ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਬਾਲੀ ਹਸਪਤਾਲ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸੁਸਾਇਟੀ ਨੇ ਪਰਿਵਾਰ ਤੋਂ ਸਵ: ਰਮੇਸ਼ ਦਾ ਸਰੀਰ ਦਾਨ ਲਿਆ ਅਤੇ ਪੂਰੇ ਸਨਮਾਨ ਦੇ ਨਾਲ ਪਟਿਆਲਾ ਰਾਜਿੰਦਰਾ ਮੈਡਕੀਲ ਹਸਪਤਾਲ ਭੇਜਿਆ। ਇਸ ਮੌਕੇ ਤੇ ਸਵ: ਰਮੇਸ਼ ਦੇ ਪਾਰਿਵਾਰਿਕ ਮੈਂਬਰ ਬੇਟਾ ਵਰਿੰਦਰ ਕੁਮਾਰ, ਬਹੁ ਰਾਜ ਕੁਮਾਰੀ, ਸ਼ਿਵਮ, ਮਨੋਹਰ ਲਾਲ, ਕੁਲਵੰਤ ਸਿੰਘ, ਸੁਦੇਸ਼ਪਾਲ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਰਜਨੀਸ਼ ਕੌਸ਼ਲ ਅਤੇ ਪੋਤੀ ਸਵਾਤੀ ਅਤੇ ਨਿਕਿਤਾ ਮੌਜੂਦ ਸਨ।
ਇਸ ਮੌਕੇ ਤੇ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਸੰਜੀਵ ਅਰੋੜਾ ਨੇ ਕਿਹਾ ਕਿ ਕਿਸੀ ਵੀ ਵਿਅਕਤੀ ਦੇ ਮਰਨ ਤੋਂ ਬਾਅਦ ਉਸ ਦੀ ਇੱਛਾ ਅਨੁਸਾਰ ਦਾਨ ਕੀਤਾ ਗਿਆ ਸਰੀਰ ਮੈਡੀਕਲ ਰਿਸਰਚ ਦੇ ਕੰਮ ਆਉਂਦਾ ਹੈ ਅਤੇ ਡਾਕਟਰੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਬਿਮਾਰੀ ਦੀ ਸਮਝ ਅਤੇ ਉਨਾਂ ਦੇ ਉਪਚਾਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਉਨਾਂ ਦੇ ਪਰਿਵਾਰ ਨੇ ਦੱਸਿਆ ਕਿ ਜਿਹੜਾ ਵੀ ਸਰੀਰ ਦਿੱਤਾ ਜਾਂਦਾ ਹੈ।
ਉਸ ਨੂੰ ਪੂਰੇ ਸਨਮਾਨ ਨਾਲ ਰਿਸਰਚ ਦੇ ਕੰਮ ਲਈ ਲਿਆਇਆ ਜਾਂਦਾ ਹੈ ਅਤੇ ਰਿਸਰਚ ਪੂਰੀ ਹੋਣ ਤੇ ਸਨਮਾਨ ਨਾਲ ਉਸ ਦਾ ਅੰਤਿਮ ਸੰਸਕਾਰ ਵੀ ਕੀਤਾ ਜਾਂਦਾ ਹੈ ਉਨਾਂ ਨੇ ਕਿਹਾ ਕਿ ਸੂਬੇਦਾਰ ਰਮੇਸ਼ ਚੰਦਰ ਨੇ ਜਿੱਥੇ ਜੀਉਂਦੇ ਜੀਅ ਦੇਸ਼ ਸੇਵਾ ਕੀਤੀ ਉਥੇ ਉਨਾਂ ਨੇ ਆਪਣਾ ਸਰੀਰ ਦਾਨ ਕਰਕੇ ਮਾਨਵ ਸੇਵਾ ਦੇ ਪ੍ਰਤੀ ਆਪਣੇ ਸੰਕਲਪ ਨੂੰ ਪੂਰਾ ਕੀਤਾ ਹੈ ਅਤੇ ਇਸ ਤਰ੍ਹਾਂ ਦੇ ਲੋਕ ਮਹਾਨ ਅਤੇ ਪ੍ਰੇਰਣਾਦਾਇਕ ਹੁੰਦੇ ਹਨ।
ਇਸ ਮੌਕੇ ਤੇ ਚੇਅਰਮਨੇ ਜੇ.ਬੀ. ਬਹਿਲ ਅਤੇ ਡਾ.ਜਮੀਲ ਬਾਲੀ ਨੇ ਕਿਹਾ ਕਿ ਜੀਉਂਦੇ ਜੀਅ ਖੂਨਦਾਨ ਅਤੇ ਮਰਨ ਤੋਂ ਬਾਅਦ ਅੱਖਾਂ ਦਾ ਦਾਨ ਅਤੇ ਸਰੀਰ ਦਾਨ ਦਾ ਪ੍ਰਣ ਹਰੇਕ ਨਾਗਰਿਕ ਨੂੰ ਕਰ ਲੈਣਾ ਚਾਹੀਦਾ ਹੈ ਤਾਂਕਿ ਜੀਉਂਦੇ ਜੀਅ ਹੀ ਨਹੀ ਬਲਕਿ ਮਰਨ ਤੋਂ ਬਾਅਦ ਵੀ ਅਸੀਂ ਕਿਸੀ ਦੇ ਕੰਮ ਆ ਸਕੀਏ। ਉਨਾਂ ਨੇ ਪਰਿਵਾਰ ਨੂੰ ਦੱਸਿਆ ਕਿ ਸਵ: ਰਮੇਸ਼ ਜੀ ਵਰਗੇ ਦਾਨਵੀਰਾਂ ਦੇ ਹੁੰਦਿਆਂ ਹੀ ਅੱਜ ਸੁਸਇਟੀ 3700 ਤੋਂ ਵੱਧ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕਰਨ ਵਿੱਚ ਸਫਲ ਹੋ ਪਾਈ ਹੈ ਅਤੇ ਸਰੀਰ ਦਾਨ ਦੇਣ ਦੇ ਕਾਰਨ ਵੀ ਹੁਣ ਲੋਕਾਂ ਵਿੱਚ ਪਹਿਲਾਂ ਤੋਂ ਜ਼ਿਆਦਾ ਜਾਗ੍ਰਤੀ ਆਈ ਹੈ।
ਉਨਾਂ ਨੇ ਦੱਸਿਆ ਕਿ ਜਿਹੜਾ ਵੀ ਅੱਖਾਂ ਦਾ ਦਾਨ ਅਤੇ ਸਰੀਰ ਦਾਨ ਕਰਨ ਸਬੰਧੀ ਪ੍ਰਣ ਪੱਤਰ ਭਰਨਾ ਚਾਹੁੰਦਾ ਹੈ ਤਾਂ ਉਹ ਇਸ ਸਬੰਧੀ ਫਾਰਮ ਰੋਟਰੀ ਆਈ ਬੈਂਕ ਦੇ ਵੈਸ਼ਨੋਧਾਮ ਸਥਿਤ ਦਫਤਰ ਤੋਂ ਲੈ ਸਕਦਾ ਹੈ। ਇਸ ਦੇ ਲਈ ਫਾਰਮ ਭਰਨ ਵਾਲੇ ਦੀਆਂ 2 ਫੋਟੋਆਂ, ਆਧਾਰ ਕਾਰਡ, ਪਰਿਾਵਰ ਦੇ 2 ਮੈਂਬਰਾਂ ਦੀ ਸਹਿਮਤੀ ਅਤੇ ਪ੍ਰਣ ਪੱਤਰ ਨੋਟਰੀ ਪਬਲਿਕ ਤੋਂ ਪ੍ਰਮਾਣਿਤ ਕਰਵਾ ਕੇ ਰੋਟਰੀ ਆਈ ਬੈਂਕ ਵਿੱਚ ਜਮਾ ਕਰਵਾ ਸਕਦਾ ਹੈ। ਇਸ ਮੌਕੇ ਤੇ ਕੁਲਦੀਪ ਰਾਏ ਗੁਪਤਾ, ਪ੍ਰਿ਼: ਡੀ.ਕੇ. ਸ਼ਰਮਾ, ਮਦਨ ਲਾਲ ਮਹਾਜਨ, ਸ਼ਾਖਾ ਬੱਗਾ, ਅਵੀਨਾਸ਼ ਸੂਦ ਆਦਿ ਮੌਜੂਦ ਸਨ।