Home » ਜ਼ੀਰਾ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਖਟਕੜ ਕਲਾਂ ਤੋਂ ਪੁੱਜੇ ਜੱਥੇ ਮਾਰਚ ਦਾ ਮੁਲਾਜ਼ਮਾਂ ਨੇ ਕੀਤਾ ਨਿੱਘਾ ਸੁਆਗਤ

ਜ਼ੀਰਾ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਖਟਕੜ ਕਲਾਂ ਤੋਂ ਪੁੱਜੇ ਜੱਥੇ ਮਾਰਚ ਦਾ ਮੁਲਾਜ਼ਮਾਂ ਨੇ ਕੀਤਾ ਨਿੱਘਾ ਸੁਆਗਤ

ਪੰਜਾਬ ਸਰਕਾਰ ਮੁਲਾਜ਼ਮ ਵਰਗ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ : ਬਾਸੀ/ ਵਹਿਦਪੁਰੀ

by Rakha Prabh
126 views

 ਫਿਰੋਜ਼ਪੁਰ 10 ਅਗਸਤ ( ਜੀ ਐੱਸ ਸਿੱਧੂ )

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਅਤੇ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਦੀ ਫੈਡਰੇਸ਼ਨ ਵੱਲੋਂ 9 ਅਗਸਤ ਤੋਂ 12 ਅਗਸਤ ਤੱਕ ਦੇਸ਼ ਭਰ ਵਿੱਚ ਜੱਥਾ ਮਾਰਚ ਕਰਨ ਦੇ ਸੱਦੇ ਤਹਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22/ ਬੀ ਚੰਡੀਗੜ੍ਹ ਵੱਲੋਂ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੀ ਯਾਦਗਾਰ ਖਟਕੜ ਕਲਾਂ ਤੋਂ ਜੱਥਾ ਮਾਰਚ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੂਬਾ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਵਾਹਿਦ ਪੁਰੀ ਅਤੇ ਕੁਲਦੀਪ ਸਿੰਘ ਦੌੜਕਾ ਦੀ ਅਗਵਾਈ ਹੇਠ ਚੱਲੇਂ ਜੱਥੇ ਮਾਰਚ ਦਾ ਜ਼ੀਰਾ ਵਿਖੇ ਪੁੱਜਣ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਜੀਟੀਯੂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਅਮਨਦੀਪ ਸਿੰਘ ਸੂਬਾ ਪ੍ਰਧਾਨ ਪੰਜਾਬ ਮਿਉਂਸਪਲ ਕਰਮਚਾਰੀ ਵਰਕਰ ਯੂਨੀਅਨ , ਜੋਗਿੰਦਰ ਸਿੰਘ ਕਮੱਘਰ ਸੂਬਾ ਮੀਤ ਪ੍ਰਧਾਨ ਜਗਲਾਤ ਵਰਕਰਜ਼ ਯੂਨੀਅਨ ਵੱਲੋਂ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪਹੁੰਚੇ ਜੱਥੇ ਦਾ ਸਵਾਗਤ ਕਰਦਿਆਂ ਘੰਟਾਂ ਘਰ ਚੌਕ ਤੋਂ ਨਗਰ ਕੌਂਸਲ ਦਫ਼ਤਰ ਤੱਕ ਮਾਰਚ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦਫ਼ਤਰ ਵਿਖੇ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਤੀਰਥ ਸਿੰਘ ਬਾਸੀ, ਮੱਖਣ ਸਿੰਘ ਵਾਹਿੰਦਪੁਰੀ ਨੇ ਦੱਸਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਚਾਰ ਜੱਥੇ ਮਾਰਚ ਪੰਜਾਬ ਸਰਕਾਰ ਨੂੰ ਮੁਲਾਜ਼ਮ ਮੰਗਾਂ ਯਾਦ ਕਰਵਾਉਣ ਲਈ ਕੱਢੇ ਗਏ ਹਨ ਜੋ ਪੁਰਾਣੀ ਪੈਨਸ਼ਨ ਬਹਾਲੀ,ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਵਿਭਾਗਾਂ ਵਿਚ ਖਾਲੀ ਪੋਸਟਾਂ ਭਰਨ ਦੇ ਵਾਅਦੇ ਯਾਦ ਕਰਵਾਉਣਗੇ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਇਕਮੁੱਠਤਾ ਨਾਲ ਵਾਅਦਿਆਂ ਤੋਂ ਭੱਜੀ ਸਰਕਾਰ ਨੂੰ ਘੇਰਨ ਲਈ 20 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਸੂਬਾ ਪੱਧਰੀ ਕਨਵੈਨਸ਼ਨ ਦਾ ਹਿਸਾ ਬਣਕੇ ਹਾਕਮ ਧਿਰ ਨੂੰ ਮੰਗ ਮਨਵਾਉਣ ਲਈ ਮਜਬੂਰ ਕੀਤਾ ਜਾ ਸਕੇ। ਇਸ ਦੌਰਾਨ ਸੂਬਾ ਪ੍ਰਧਾਨ ਅਮਨਦੀਪ ਸਿੰਘ ਨੇ ਆਏ ਜੱਥੇ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਸਮੁੱਚੇ ਮੁਲਾਜ਼ਮ ਜਥੇਬੰਦੀ ਦੇ ਨਾਲ ਖੜੇ ਹਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਦੇਵ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ। ਇਸ ਮੌਕੇ ਜੱਥੇ ਦਾ ਸਵਾਗਤ ਕਰਨ ਵਾਲਿਆਂ ਵਿਚ ਜਗਲਾਤ ਵਰਕਰਜ਼ ਯੂਨੀਅਨ ਦੇ ਆਗੂ ਅਜੀਤ ਸਿੰਘ,ਪ੍ਰੀਤਮ ਸਿੰਘ,ਸੁਰਜੀਤ ਸਿੰਘ,ਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ, ਜੀਟੀਯੂ ਆਗੂ ਹਰਪਾਲ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ, ਭੁਪਿੰਦਰ ਸਿੰਘ ਢਿੱਲੋਂ,ਪ੍ਰੇਮ ਸਿੰਘ , ਗੁਰਪ੍ਰੀਤ ਸਿੰਘ ਸਿੱਧੂ ਆਗੂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਮੁਖਤਿਆਰ ਸਿੰਘ,ਬਲਕਾਰ ਸਿੰਘ, ਸਤਬੀਰ ਸਿੰਘ ਵਣ ਗਾਰਡ,ਨੀਰਜ ਕੁਮਾਰ ਕਲਰਕ, ਨਗਰ ਕੌਂਸਲ ਮੁਲਾਜ਼ਮ ਆਗੂ ਦਮਨ ਸ਼ਰਮਾ,ਨਹਿਰ ਵਿਭਾਗ ਦੇ ਆਗੂ ਮੁਨਾ ਲਾਲ, ਬਲਦੇਵ ਰਾਜ ਆਦਿ ਹਾਜ਼ਰ ਸਨ।

Related Articles

Leave a Comment