ਹੂਸੈਨੀਵਾਲਾ/ ਫਿਰੋਜ਼ਪੁਰ 9 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ)
ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਯੂਨੀਅਨ ਦੇ ਸੱਦੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22/ ਚੰਡੀਗੜ੍ਹ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਅਤੇ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ, ਵਿਭਾਗਾਂ ਵਿਚ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਪ ਸ ਸ ਫ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ , ਅਨਿਲ ਕੁਮਾਰ ਸੂਬਾ ਜਨਰਲ ਸਕੱਤਰ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ , ਪ ਸ ਸ ਫ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਜੀਟੀਯੂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਪੈਨਸ਼ਨਰਜ਼ ਐਸੋਸੀਏਸ਼ਨ ਪ੍ਰਧਾਨ ਮਹਿੰਦਰ ਸਿੰਘ ਧਾਲੀਵਾਲ ਫਿਰੋਜ਼ਪੁਰ ਦੀ ਅਗਵਾਈ ਹੇਠ ਹੂਸੈਨੀਵਾਲਾ (ਫਿਰੋਜ਼ਪੁਰ) ਤੋਂ ਸਹੀਦੇ ਆਜਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਜਥਾ ਮਾਰਚ ਰਵਾਨਾ ਹੋਇਆ। ਇਸ ਮੌਕੇ ਅਗਵਾਈ ਕਰਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਅਤੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਵਿਭਾਗਾਂ ਵਿਚ ਪਈਆ ਖ਼ਾਲੀ ਪੋਸਟਾਂ ਭਰਨ ਦੇ ਇਸ ਧਰਤੀ ਹੂਸੈਨੀਵਾਲਾ ਤੋਂ ਸੌਂਹ ਖਾਧੀ ਸੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਅਪੀਲ ਕੀਤੀ ਸੀ।ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਬ ਭੁਲ ਗਏ ਹਨ ਅਤੇ ਉਨ੍ਹਾਂ ਨੂੰ ਯਾਦ ਕਰਵਾਉਣ ਲਈ ਜੱਥੇਬੰਦੀ ਵੱਲੋਂ ਦੇਸ਼ ਪੱਧਰ ਤੇ ਜਥੇ ਮਾਰਚ ਕੱਢੇ ਗਏ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਮੁੱਚੇ ਪੰਜਾਬ ਅੰਦਰ ਜੱਥੇ ਮਾਰਚ ਕੱਢੇ ਹਨ ਅਤੇ ਇਹ ਜਥਾ ਸ਼ਹੀਦਾਂ ਦੀ ਧਰਤੀ ਹੂਸੈਨੀਵਾਲਾ ਤੋਂ ਸ਼ੁਰੂ ਹੋ ਕੇ ਜਲਾਲਾਬਾਦ ਫਾਜ਼ਿਲਕਾ ਅਬੋਹਰ ਹੋ ਕੇ ਮਲੋਟ ਵਿਖੇ ਸਮਾਪਤ ਹੋਵੇਗਾ। ਇਸ ਮੌਕੇ ਜੱਥੇ ਮਾਰਚ ਵਿੱਚ ਪ ਸ ਸ ਫ ਦੀਆਂ ਭਰਾਤਰੀ ਜਥੇਬੰਦੀਆਂ ਦੇ ਆਗੂ ਜੋਗਿੰਦਰ ਸਿੰਘ , ਸੇਰ ਸਿੰਘ,ਜੀਤ ਸਿੰਘ, ਬਾਬਾ ਭਜਨ ਸਿੰਘ ਜਗਲਾਤ ਵਰਕਰਜ਼ ਯੂਨੀਅਨ ਪੰਜਾਬ , ਜੀਟੀਯੂ ਆਗੂ ਜੋਗਿੰਦਰ ਸਿੰਘ ਕੰਡਿਆਲ, ਦਰਸ਼ਨ ਸਿੰਘ ਭੁੱਲਰ ਜ਼ਿਲ੍ਹਾ ਮੀਤ ਪ੍ਰਧਾਨ ਪਸਸਫ, ਹਰਪਾਲ ਸਿੰਘ ਸੰਧੂ, ਭੁਪਿੰਦਰ ਸਿੰਘ ਢਿੱਲੋਂ,ਲਵਿੰਦਰ ਸਿੰਘ ਚੱਬਾ,,ਗੁਰਪ੍ਰੀਤ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਇੰਜੀਨੀਅਰਿੰਗ ਕਾਲਜ ਯੂਨੀਅਨ, ਨਰੇਸ਼ ਸੈਣੀ ਪ੍ਰਧਾਨ ਪਨਸਪ ਇੰਸਪੈਕਟਰ ਯੂਨੀਅਨ,ਪੰਮਾ ਸਿੰਘ ਪ੍ਰਧਾਨ, ਸੁਲੱਖਣ ਸਿੰਘ ਜਰਨਲ ਸਕੱਤਰ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਫਿਰੋਜ਼ਪੁਰ ,ਦਲਜੀਤ ਸਿੰਘ ਯਾਰੇਸਾਹ ਵਾਲਾ ਬਲਾਕ ਪ੍ਰਧਾਨ ਪ ਸ ਸ ਫ ਫਿਰੋਜ਼ਪੁਰ,ਰਾਜ ਕੁਮਾਰ ਬਲਾਕ ਪ੍ਰਧਾਨ ਪਸਸਬ ਮੱਖੂ, ਕੌਰ ਸਿੰਘ ਬਲਾਕ ਪ੍ਰਧਾਨ ਪਸਸਫ ਜ਼ੀਰਾ,ਜੀਤ ਸਿੰਘ ਜੀਤੂ ਬਲਾਕ ਮੀਤ ਪ੍ਰਧਾਨ ਜ਼ੀਰਾ , ਮਾਨਾ ਭੱਟੀ ਪ੍ਰਧਾਨ ਪਨਸਪ ਲੇਬਰ ਯੂਨੀਅਨ, ਬਲਕਾਰ ਸਿੰਘ ਗਾਮੀਵਾਲੀ , ਦਰਸ਼ਨ ਸਿੰਘ ਭੁੱਲਰ ਮੀਤ ਪ੍ਰਧਾਨ , ਗੁਰਮੀਤ ਸਿੰਘ ਜੰਮੂ ਜ਼ਿਲ੍ਹਾ ਪ੍ਰੈਸ ਸਕੱਤਰ ਪਸਸਫ ਫਿਰੋਜ਼ਪੁਰ, ਪ੍ਰੀਤਮ ਸਿੰਘ ਪ੍ਰੀਤੂ, ਸੁਖਵਿੰਦਰ ਸਿੰਘ, ਬਲਵਿੰਦ ਸਿੰਘ ਤਲਵੰਡੀ ਭਾਈ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਮੋਟਰਸਾਈਕਲਾਂ ਅਤੇ ਕਾਰਾਂ ਰਾਹੀਂ ਵਰਕਰ ਸ਼ਾਮਲ ਹੋਏ । ਜਾਰੀ ਕਰਤਾ,,, ਮੋਬਾਈਲ ਨੰਬਰ