ਜ਼ੀਰਾ/ ਫਿਰੋਜ਼ਪੁਰ 29 ਸਤੰਬਰ ( ਲਵਪ੍ਰੀਤ ਸਿੰਘ ਸਿੱਧੂ)
ਆੜਤੀਆਂ ਐਸੋਸੀਏਸ਼ਨ ਅਤੇ ਸ਼ੈਲਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਜੀ.ਐਨ.ਰੈਸਟੋਰੈਂਟ ਦਾਣਾ ਮੰਡੀ ਜ਼ੀਰਾ ਵਿਖੇ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਸ.ਡੀ.ਐਮ ਜ਼ੀਰਾ ਗੁਰਮੀਤ ਸਿੰਘ ਮਾਨ ਪੁੱਜੇ। ਇਸ ਮੌਕੇ ਮੀਟਿੰਗ ਦੌਰਾਨ ਐਸ.ਡੀ.ਐਮ ਜ਼ੀਰਾ ਗੁਰਮੀਤ ਸਿੰਘ ਨੂੰ ਆੜਤੀਆਂ ਅਤੇ ਸ਼ੈਲਰ ਮਾਲਕਾਂ ਨੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਆਉਂਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਅਤੇ ਉਹਨਾਂ ਦੇ ਹੱਲ ਲਈ ਅਪੀਲ ਕੀਤੀ। ਜਿਸ ਦੌਰਾਨ ਐਸ.ਡੀ.ਐਮ ਗੁਰਮੀਤ ਸਿੰਘ ਮਾਨ ਨੇ ਆੜਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਤੁਰੰਤ ਕੀਤਾ ਜਾਵੇਗਾ। ਐਸ.ਡੀ.ਐਮ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਲੋਕਾਂ ਉਪਰ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਸ਼ੈਲਰ ਮਾਲਕਾਂ ਤੇ ਆੜਤੀਆਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫਸਲ ਕੱਟਣ ਬਾਅਦ ਖੇਤਾਂ ਵਿੱਚ ਰਹਿੰਦੀ ਰਹਿਦਖੂਦ (ਪਰਾਲੀ) ਨੂੰ ਨਾ ਸਾੜਨ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਵਾਤਾਵਰਣ ਦੂਸ਼ਿਤ ਹੋਣੋ ਬਚ ਸਕੇ। ਇਸ ਮੌਕੇ ਮੀਟਿੰਗ ਵਿੱਚ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਸ਼ੰਮੀ ਜੈਨ, ਹਰਪਾਲ ਸਿੰਘ ਦਰਗਣ, ਅਮਰੀਕ ਸਿੰਘ ਆਹੂਜਾ, ਸਤਪਾਲ ਨਰੂਲਾ,ਹਰੀਸ਼ ਜੈਨ ਸਾਬਕਾ ਚੇਅਰਮੈਨ ਸਹਿਕਾਰੀ ਸਭਾਵਾਂ ਪੰਜਾਬ, ਸੁਰਿੰਦਰ ਗੁਪਤਾ ਸਾਬਕਾ ਪ੍ਰਧਾਨ ਟਰੱਕ ਵੈਲਫੇਅਰ ਸੁਸਾਇਟੀ ਜ਼ੀਰਾ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਅਕਾਸ਼ ਨਰੂਲਾ,ਪੂਨਿਤ ਜ਼ੈਨ,ਵੀਰ ਜੈਨ, ਵਰਿੰਦਰ ਜ਼ੈਨ, ਗਿੰਨੀ ਨਰੂਲਾ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ, ਸੈਕਟਰੀ ਬਸੰਤ ਸਿੰਘ ਧੰਜੂ, ਸਤਵੰਤ ਸਿੰਘ ਗਿੱਲ, ਹਰਜਿੰਦਰ ਸਿੰਘ ਭਿੰਡਰ, ਗੁਰਦੀਪ ਸਿੰਘ ਬਾਸੀ, ਪਾਲ ਸਿੰਘ ਸਨੇਰ, ਯੁਧਿਸਟਰ ਅਗਰਵਾਲ, ਰਾਜਿੰਦਰ ਸਿੰਘ ਧੰਜੂ, ਕੇਅਰ ਸਿੰਘ ਸੁਨੇਰ ਆਦਿ ਹਾਜ਼ਰ ਸਨ।