ਹੁਸ਼ਿਆਰਪੁਰ 2 ਜੁਲਾਈ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਦੀ ਹਦਾਇਤ ਅਤੇ ਪਲਵਿੰਦਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆ ਅਤੇ ਗੈਰ ਕਨੂੰਨੀ ਸ਼ਰਾਬ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਤਹਿਤ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਐਸ ਆਈ ਰਜਿੰਦਰ ਸਿੰਘ ਇੰਚਾਰਜ ਚੌਂਕੀ ਪੁਰਹੀਰਾ ਨੇ ਗਸ਼ਤ ਦੌਰਾਨ ਸਮੇਤ ਪੁਲਿਸ ਪਾਰਟੀ ਸਾਈਫਨ ਸੁੰਦਰ ਨਗਰ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤਾ ਫਗਵਾੜਾ ਬਾਈਪਾਸ ਤੋ ਸੁੰਦਰ ਨਗਰ ਸਾਈਡ ਨੂੰ ਆ ਰਹੀ ਲਾਲ ਰੰਗ ਦੀ ਮਰੂਤੀ ਕਾਰ ਨੰਬਰ PB-70-3581 ਨੂੰ ਰੋਕ ਕੇ ਕਾਰ ਸਵਾਰ ਸੰਦੀਪ ਕੁਮਾਰ ਉਰਫ ਬੰਟੀ ਪੁੱਤਰ ਜੋਗਿੰਦਰਪਾਲ ਵਾਸੀ ਨਿਊ ਫਤਿਹਗੜ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਕਾਰ ਦੀ ਤਲਾਸ਼ੀ ਕੀਤੀ ਤਾ ਕਾਰ ਦੀ ਡਿੱਗੀ ਵਿੱਚ ਰੱਖੀਆ ਹੋਈਆ ਪੰਜ ਪੇਟੀਆ ਸ਼ਰਾਬ ਦੇਸੀ ਠੇਕਾ ਮਾਰਕਾ ਸੰਤਰਾ ਫਾਰ ਸੇਲ ਇੰਨ ਹਿਮਾਚਲ ਪ੍ਰਦੇਸ਼ ਬ੍ਰਾਮਦ ਹੋਣ ਤੇ ਉਸਦੇ ਦੇ ਖਿਲਾਫ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ । ਉਹਨਾ ਦੱਸਿਆ ਕਿ ਇਸ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿੱਚ 6/7 ਮੁਕੱਦਮੇ ਨਜਾਇਜ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਦਰਜ ਹਨ । ਉਕਤ ਵਿਅਕਤੀ ਪਾਸੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਕਿੱਥੋ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ ਕਿਸ ਨੂੰ ਵੇਚਦਾ ਹੈ ।