ਮੱਲਾਂ ਵਾਲਾ (ਗੁਰਦੇਵ ਸਿੰਘ ਗਿੱਲ )-
ਖੇਤਾਂ ਦੇ ਵੱਟਾਂ ਬੰਨਿਆਂ ਤੇ ਬਹਿ ਕੇ ਹੱਥ ਵਿੱਚ ਖੂੰਡਾ ਫੜ ਕੇ ਰਾਜਨੀਤਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਧਾਰਮਿਕ,ਸਮਾਜਕ ਗਤੀਵਿਧੀਆਂ ਦਾ ਬੇਬਾਕੀ ਨਾਲ ਪ੍ਰਚਾਰ ਕਰਨ ਵਾਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਵਿਰਕ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦਾ ਸਲਾਹਕਾਰ ਨਿਯੁਕਤ ਕੀਤੇ ਜਾਣ ਤੇ ਇਲਾਕੇ ਭਰ ਦੇ ਵੱਖ ਵੱਖ ਪਿੰਡਾਂ ਵਿੱਚ ਅਕਾਲੀ ਵਰਕਰਾਂ ਵੱਲੋਂ ਸਾਦੇ ਸਮਾਗਮਾਂ ਵਿੱਚ ਸਨਮਾਨ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਫਿਰੋਜ਼ਪੁਰ ਦਿਹਾਤੀ ਅਤੇ ਸ਼ਹਿਰੀ ਹਲਕੇ ਵਿੱਚ ਆਪਣਾ ਵਧੀਆ ਪ੍ਰਭਾਵ ਰੱਖਣ ਵਾਲੇ ਵਿਰਕ ਨੂੰ ਬੇਬਾਕੀ ਨਾਲ ਬੋਲਣ ਤੇ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਹੱਲਾਸ਼ੇਰੀ ਦੇ ਕੇ ਨਿਵਾਜ ਦੇ ਹਨ ਉੱਥੇ ਪਾਰਟੀ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ, ਭਾਈ ਗੁਰਚਰਨ ਸਿੰਘ ਗਰੇਵਾਲ, ਚਰਨਜੀਤ ਸਿੰਘ ਬਰਾੜ, ਸਰਬਜੀਤ ਸਿੰਘ ਝਿੰਜਰ, ਜੋਗਿੰਦਰ ਸਿੰਘ ਜਿੰਦੂ ਵੀ ਵਿਚਾਰ ਵਟਾਂਦਰੇ ਕਰਕੇ ਪਿੱਠ ਥਾਪੜ ਦੇ ਰਹਿੰਦੇ ਹਨ ,,ਇਸ ਨਿਯੁਕਤੀ ਤੇ ਮਿਲੇ ਮਾਣ ਸਨਮਾਨ ਤੇ ਦਿਲਬਾਗ ਸਿੰਘ ਵਿਰਕ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਜੋਗਿੰਦਰ ਸਿੰਘ ਜਿੰਦੂ, ਜਥੇਦਾਰ ਵਿਰਸਾ ਸਿੰਘ ਵਲਟੋਹਾ, ਭਾਈ ਗੁਰਚਰਨ ਸਿੰਘ ਗਰੇਵਾਲ, ਚਰਨਜੀਤ ਸਿੰਘ ਬਰਾੜ, ਜਨਮੇਜਾ ਸਿੰਘ ਸੇਖੋਂ, ਵਰਦੇਵ ਸਿੰਘ ਮਾਨ , ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜਥੇਦਾਰ ਸੂਬਾ ਸਿੰਘ ਡੱਬਵਾਲਾ, ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ, ਜਥੇਦਾਰ ਸਤਪਾਲ ਸਿੰਘ ਤਲਵੰਡੀ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਟਿੱਬੀ , ਸੁਰਿੰਦਰ ਸਿੰਘ ਬੱਬੂ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਮਾਣ ਸਨਮਾਨ ਮਿਲਣ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਜੋ ਸਨਮਾਨ ਦਿੱਤਾ ਜਾ ਰਿਹਾ ਹੈ ਉਹ ਉਸਦੇ ਸਦਾ ਅਭਾਰੀ ਰਹਿਣ ਗੇ,ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਬੀ ਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸ਼ੇਰ ਖਾਂ, ਬਲਵਿੰਦਰ ਸਿੰਘ ਭੁੱਲਰ ਸਰਕਲ ਪ੍ਰਧਾਨ, ਡਾਕਟਰ ਗੁਰਸੇਵਕ ਸਿੰਘ, ਸਰਕਲ ਪ੍ਰਧਾਨ, ਮੋਹਨਜੀਤ ਸਿੰਘ ਚੰਗਾਲੀ, ਅਨਮੋਲ ਭਾਂਗਰ, ਕੁਲਵਿੰਦਰ ਸਿੰਘ ਸਰਪੰਚ ਰਾਮਪੁਰਾ, ਤਰਲੋਕ ਸਿੰਘ ਸਰਪੰਚ, ਸਾਹਿਬ ਸਿੰਘ ਮੈਂਬਰ, ਸਰਵਨ ਸਿੰਘ ਮਹਾਲਮ, ਸਤਨਾਮ ਸਿੰਘ ਨੰਬਰਦਾਰ, ਬਚਿੱਤਰ ਸਿੰਘ ਸਰਪੰਚ, ਪ੍ਰੀਤਮ ਸਿੰਘ ਸਰਪੰਚ, ਗੁਰਜੀਤ ਸਿੰਘ ਸਰਪੰਚ ਗੁਰਦਿੱਤੀ ਵਾਲਾ,ਰਾਜ ਸਿੰਘ ਬਰਾੜ, ਜਸਬੀਰ ਸਿੰਘ ਫੌਜੀ, ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਕਸ਼ਮੀਰ ਕੌਰ ਕਰਨਵਾਲ, ਬਲਜਿੰਦਰ ਸਿੰਘ ਰੱਜੀਵਾਲਾ, ਬੂਟਾ ਸਿੰਘ ਸੰਧੂ, ਜਥੇਦਾਰ ਕਰਨੈਲ ਸਿੰਘ ਭਾਵੜਾ, ਨੇ ਦਿਲਬਾਗ ਸਿੰਘ ਵਿਰਕ ਨੂੰ ਵਧਾਈਆਂ ਦਿੰਦਿਆਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ