Home » ਪੰਜਾਬ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ

ਪੰਜਾਬ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ

ਪੰਜਾਬ ਸਰਕਾਰ ਵਣ ਵਿਭਾਗ ਦੇ ਡਰਾਈਵਰਾਂ ਨੂੰ ਮੋਹਾਲੀ ਦੇ ਡਰਾਈਵਰਾਂ ਦੀ ਤਨਖਾਹ ਵਾਲਾ ਰੇਟ ਦਿੱਤਾ ਜਾਵੇ: ਆਗੂ

by Rakha Prabh
18 views

ਮੋਹਾਲੀ 6 ਨਵੰਬਰ (ਗੁਰਪ੍ਰੀਤ ਸਿੰਘ ਸਿੱਧੂ) ਪੰਜਾਬ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਮਹਿਲ ਸਿੰਘ ਦੀ ਪ੍ਰਧਾਨਗੀ ਹੇਠ ਮੋਹਾਲੀ ਵਿਖੇ ਹੋਈ। ਮੀਟਿੰਗ ਵਿੱਚ ਵੱਖ ਵੱਖ ਮੰਡਲਾ ਤੋਂ ਵੱਡੀ ਗਿਣਤੀ ਵਿਚ ਸਰਕਾਰੀ ਗੱਡੀਆਂ ਦੇ ਡਰਾਈਵਰਾਂ ਨੇ ਭਾਗ ਲਿਆ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਵਿਭਾਗ ਵਿੱਚ ਕੰਮ ਕਰਦੇ ਕੱਚੇ ਡਰਾਈਵਰ ਨੂੰ ਬਿਨਾਂ ਸ਼ਰਤ ਪੱਕਾ ਕਰਨ, ਸਰਕਾਰੀ ਗੱਡੀਆਂ ਦੀ ਸਮੇ ਸਿਰ ਮੈਟੀਨਸ , ਗੱਡੀਆਂ ਦਾ ਬੀਮਾ ਕਰਵਾਉਣ,
ਮੋਹਾਲੀ ਦੇ ਡਰਾਈਵਰਾਂ ਵਾਲਾ ਰੇਟ ਪੰਜਾਬ ਦੇ ਵਿਚ ਕੰਮ ਕਰਦੇ ਡਰਾਈਵਰਾਂ ਨੂੰ ਦੇਣ ਅਤੇ ਵਿਭਾਗ ਵਿੱਚ ਕੰਮ ਕਰਦੇ ਡਰਾਈਵਰ ਨੂੰ ਵਿਭਾਗੀ ਸ਼ਨਾਖ਼ਤੀ ਕਾਰਡ ਜਾਰੀ ਕਰਨ ਦੀ ਮੰਗ ਕੀਤੀ। ਇਸ ਮੋਕੇ ਸੂਬਾ ਖਜਾਨਚੀ ਮਨਜੀਤ ਸਿੰਘ, ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਪਟਿਆਲਾ , ਸੂਬਾ ਸਹਾਇਕ ਸਕੱਤਰ ਜਤਿੰਦਰ ਸਿੰਘ ਬੰਟੀ, ਸੂਬਾ ਸਲਾਹਕਾਰ ਮਹੇਸ ਮਲਹੋਤਰਾ, ਨਵੀਨ ਕੁਮਾਰ ਸਰਕਲ ਪ੍ਰਧਾਨ, ਨਰਿੰਦਰ ਸਿੰਘ, ਸੁਖਜਿੰਦਰ ਸਿੰਘ, ਲਖਵੀਰ ਸਿੰਘ ਸਰਕਲ ਪ੍ਰਧਾਨ, ਵਿਸ਼ਾਲ ਸ਼ਰਮਾ, ਵਿਨੋਦ ਕੁਮਾਰ ਬੰਟੀ ,ਗੜਸ਼ੰਕਰ, ਸੁਨੀਲ ਕੁਮਾਰ ਚਿੜੀਆਂ ਘਰ, ਹਰਭੇਜ ਸਿੰਘ ਅਮ੍ਰਿਤਸਰ, ਵਰਿੰਦਰ ਸਿੰਘ ਮਾਨਸਾ, ਹੇਮ ਰਾਜ ਸੰਗਰੂਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਰਾਈਵਰ ਹਾਜਰ ਸਨ।

Related Articles

Leave a Comment