ਸੀਨੀਅਰ ਮਲੇਰੀਆ ਅਫ਼ਸਰਾਂ ਵਲੋ ਸਿਵਲ ਸਰਜਨ ਡਾ: ਸੁਮੀਤ ਸਿੰਘ ਸਨਮਾਨਿਤ
ਅੰਮ੍ਰਿਤਸਰ 2 ਜੂਨ (ਗੁਰਮੀਤ ਸਿੰਘ ਰਾਜਾ )ਐਸ ਐਮ ਓ ਡਾਕਟਰ ਸੁਮੀਤ ਸਿੰਘ ਮਾਨਾ ਵਾਲਾ ਨੂੰ ਜਿਲਾ ਸਿਵਲ ਸਰਜਨ ਨਿਯੁਕਤ ਕੀਤੇ ਜਾਣ ਤੇ ਸੀਨੀਅਰ ਮਲੇਰੀਆ ਅਫ਼ਸਰ ਸੀ ਐੱਚ ਸੀ ਮਾਨਾ ਵਾਲਾ ਪ੍ਰਿਤਪਾਲ ਸਿੰਘ ਐਸ ਐਮ ਆਈ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ ਪਹਿਲੇ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਜੌ ਕਿ ਬੀਤੇ ਦਿਨੀਂ ਰਿਟਾਇਰ ਹੋਏ ਸਨ ਉਹਨਾਂ ਦੀ ਜਗ੍ਹਾ ਤੇ ਡਾਕਟਰ ਸੁਮੀਤ ਸਿੰਘ ਵਲੋ ਆਪਣਾ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਸੀ ਐੱਚ ਸੀ ਮਾਨਾ ਵਾਲਾ ਤੋਂ ਸੀਨੀਅਰ ਮਲੇਰੀਆ ਅਫ਼ਸਰਾਂ ਨੇ ਸਿਵਲ ਸਰਜਨ ਡਾ ਸੁਮੀਤ ਸਿੰਘ ਨੂੰ ਸਨਮਾਨਿਤ ਕੀਤਾ ਜਿੰਨਾ ਵਿੱਚ ਸੌਰਵ ਸਰਮਾ, ਬਲਜੀਤ ਸਿੰਘ, ਬਲਵਿੰਦਰ ਕੁਮਾਰ, ਕਸ਼ਮੀਰ ਸਿੰਘ ਕੰਗ, ਹਰਜਿੰਦਰਪਾਲ ਸਿੰਘ, ਅਜਮੇਰ ਸਿੰਘ, ਹਰਜਿੰਦਰ ਸਿੰਘ ਅਤੇ ਪ੍ਰਿੰਸ ਆਦਿ ਹਾਜ਼ਰ ਸਨ