ਫਿਰੋਜਪੁਰ 9 ਜੂਨ ( ਗੁਰਪ੍ਰੀਤ ਸਿੰਘ ਸਿੱਧੂ )
ਜੰਗਲਾਤ ਵਰਕਰਜ਼ ਯੂਨੀਅਨ ਫਿਰੋਜ਼ਪੁਰ ਦੇ ਬੈਨਰ ਹੇਠ ਜੰਗਲਾਤ ਕਾਮਿਆਂ ਵੱਲੋਂ ਦੂਸਰੇ ਦਿਨ ਵੀ ਡੀ .ਐਫ .ਓ ਦੇ ਦਫਤਰ ਸਾਹਮਣੇ ਧਰਨਾ ਦਿੱਤਾ। ਜੱਥੇਬੰਦੀ ਦੇ ਆਗੂਆ ਨੇ ਦਸਿਆ ਕਿ ਡੀ .ਐਫ .ਓ ਵੱਲੋਂ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਣ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਦੀ ਸਿਨੀਆਰਤਾ ਸੂਚੀ ਬਣਾਈ ਜਾਵੇ, ਫ਼ੀਲਡ ਵਰਕਰਾਂ ਦੀਆਂ ਰਹਿੰਦੀਆ ਤਨਖਾਹਾਂ ਤੇ ਬਕਾਇਆ ਦਿਤਾ ਜਾਵੇ, ਵਰਕਰਾਂ ਨੂੰ ਉਜਾਰ ਤੇ ਵਰਦੀਆਂ ਦਿਤੀਆ ਜਾਣ ਆਦ ਮੰਗਾਂ ਦੀ ਪ੍ਰਾਪਤੀ ਹੋਣ ਤਕ ਲਗਾਤਾਰ ਪੱਕਾ ਮੋਰਚਾ ਜਾਰੀ ਰਹੇਗਾ । ਅੱਜ ਦੇ ਪੱਕੇ ਮੋਰਚੇ ਵਿਚ ਬਲਬੀਰ ਸਿੰਘ ਗੋਖੀਵਾਲਾ, ਜਸਵਿੰਦਰ ਸਿੰਘ,ਦਿਆਲ ਸਿੰਘ, ਕਾਲਜ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ, ਕਰਮਜੀਤ ਸਿੰਘ ,
ਕਿਸ਼ਨ ਚੰਦ ਜਾਗੋਵਾਲੀਆ।