Home » ਜੀਟੀਯੂ ਨੇ ਅਧਿਆਪਕ ਵਰਗ ਦੇ ਹੱਕਾਂ ਦੀ ਕੀਤੀ ਰਾਖੀ। 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਤੇ ਸਕੂਲ ਇੰਚਾਰਜਾਂ ਨੂੰ ਕੱਢੇ ਕਾਰਨ ਦੱਸੋ ਨੋਟਿਸ ਕਰਵਾਏ ਖਾਰਜ:- ਰਾਜੀਵ ਹਾਡਾ

ਜੀਟੀਯੂ ਨੇ ਅਧਿਆਪਕ ਵਰਗ ਦੇ ਹੱਕਾਂ ਦੀ ਕੀਤੀ ਰਾਖੀ। 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਤੇ ਸਕੂਲ ਇੰਚਾਰਜਾਂ ਨੂੰ ਕੱਢੇ ਕਾਰਨ ਦੱਸੋ ਨੋਟਿਸ ਕਰਵਾਏ ਖਾਰਜ:- ਰਾਜੀਵ ਹਾਡਾ

by Rakha Prabh
53 views

ਫਿਰੋਜ਼ਪੁਰ, 19 ( ਗੁਰਪ੍ਰੀਤ ਸਿੰਘ ਸਿੱਧੂ ) :- ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਵੱਲੋਂ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਨਾਮ ਦੀ ਆੜ ਹੇਠ ਜ਼ਿਲੇ ਦੇ 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਕੱਢੇ ਕਾਰਨ ਦੱਸੋ ਨੋਟਿਸ ਦੇ ਸੰਬੰਧ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਫ਼ਿਰੋਜ਼ਪੁਰ ਦਾ ਵਫਦ ਜ਼ਿਲਾ ਪ੍ਰਧਾਨ ਰਾਜੀਵ ਕੁਮਾਰ ਹਾਂਡਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ ਨੂੰ ਮਿਲਿਆ ਅਤੇ ਉਨ੍ਹਾਂ ਦੇ ਵਿਰੁੱਧ ਕੱਢੇਂ ਨੋਟਿਸ ਵਿਭਾਗ ਨੂੰ ਵਾਪਸ ਲੈਣੇ ਪਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਹਾਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਜੱਥੇਬੰਦੀ ਦੇ ਆਗੂ ਨੇ ਆਪਣਾ ਤਰਕ ਰੱਖਦੇ ਹੋਏ ਸਿੱਖਿਆ ਵਿਭਾਗ ਦੀ ਨੀਤੀ ਦੇ ਅਨੁਸਾਰ ਬੋਰਡ ਦੀਆਂ ਜਮਾਤਾਂ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀ ਪਹਿਲੀ ਅਪ੍ਰੈਲ ਨੂੰ ਅਗਲੀਆਂ ਜਮਾਤਾਂ ਵਿੱਚ ਈ-ਪੰਜਾਬ ਸਕੂਲ ਵੈੱਬਸਾਈਟ ‘ਤੇ ਫਿਚ ਕਰਕੇ ਆਰਜੀ ਦਾਖਲ ਕਰ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਾਰਨਾਂ ਕਰਕੇ ਜਿਵੇਂ ਬੱਚਿਆਂ ਦੀਆਂ ਪਰਿਵਾਰਿਕ ਸਮੱਸਿਆਵਾਂ, ਸੈਕੰਡਰੀ ਸਕੂਲਾਂ ਵਿੱਚ ਕੋਰਸਾਂ ਅਤੇ ਲੈਕਚਰਾਰਾਂ ਦੀ ਘਾਟ, ਐਂਮੀਨੈੱਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਮਿਲੇ ਦਾਖਲੇ ਕਾਰਨ, ਰੁਜ਼ਗਾਰ ਦੀ ਪ੍ਰਾਪਤੀ ਲਈ ਦੂਸਰੇ ਖੇਤਰਾਂ ਵਿੱਚ ਪਲਾਇਨ, ਅਨੁਸ਼ਾਸਨਹੀਣਤਾ ਆਦਿ ਕਾਰਨਾਂ ਕਰਕੇ ਹਰ ਸਾਲ ਹੀ ਕੁਝ ਬੱਚੇ ਆਪਣਾ ਨਾਮ ਸਕੂਲ ਵਿੱਚੋਂ ਕਟਵਾ ਲੈਂਦੇ ਹਨ ਜਾਂ ਜਿਹੜੇ ਫਿਚ ਕੀਤੇ ਵਿਦਿਆਰਥੀ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਦਾਖਲੇ ਦੀ ਅੰਤਿਮ ਮਿਤੀ ਤੱਕ ਵੀ ਦਾਖਲੇ ਲਈ ਪਹੁੰਚ ਨਹੀਂ ਕਰਦੇ ਤਾਂ ਸਕੂਲਾਂ ਵੱਲੋਂ ਉਹਨਾਂ ਵਿਦਿਆਰਥੀਆਂ ਦੇ ਨਾਮ ਸਕੂਲ ਅਤੇ ਈ-ਪੰਜਾਬ ਸਕੂਲ ਵੈੱਬਸਾਈਟ ਤੋਂ ਕੱਟ ਦਿੱਤੇ ਜਾਂਦੇ ਹਨ। ਆਗੂਆਂ ਨੇ ਕਿਹਾ ਕਿ ਪਰ ਕੱਲ੍ਹ ਮਿਤੀ 18 ਜੁਲਾਈ 2024 ਨੂੰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਵੱਲੋਂ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਨਾਮ ਦੀ ਆੜ ਹੇਠ ਜ਼ਿਲੇ ਦੇ 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਜਿੰਨਾ ਨੇ 2 ਤੋਂ 20 ਤੱਕ ਵਿਦਿਆਰਥੀਆਂ ਦੇ ਨਾਮ ਕੱਟੇ ਹਨ ਨੂੰ ਕਾਰਨ ਦੱਸੋ ਨੋਟਿਸ ਕੱਢਣਾ ਅਤਿ-ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਹਨਾਂ ਵਿੱਚੋਂ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 1000 ਤੋਂ ਲੈ ਕੇ 1800 ਤੱਕ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਿਰੋਜ਼ਪੁਰ ਸੰਜੀਵ ਕੁਮਾਰ ਨੇ ਯੂਨੀਅਨ ਦੇ ਵਫ਼ਦ, ਪ੍ਰਿੰਸੀਪਲਾਂ ਅਤੇ ਮੁੱਖ-ਅਧਿਆਪਕਾਂ ਨੂੰ ਵਿਸ਼ਵਾਸ ਦਵਾਇਆ ਕਿ ਸਾਰੇ ਨੋਟਿਸ ਖਾਰਜ ਕੀਤੇ ਜਾ ਰਹੇ ਅਤੇ ਸਮੂਹ ਸਕੂਲ ਮੁੱਖੀ ਸ਼ਾਨਦਾਰ ਕੰਮ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਹਰਫੂਲ ਸਿੰਘ, ਪ੍ਰਿੰਸੀਪਲ ਰਮਾ, ਮੁੱਖ ਅਧਿਆਪਕ ਕਪਲ ਸ਼ਾਨਨ ਜੋਗਿੰਦਰ ਸਿੰਘ , ਗੁਰਪ੍ਰੀਤ ਸਿੰਘ, ਮੈਡਮ ਸ਼ਿਵਾਨੀ ਆਦਿ ਹਾਜ਼ਰ ਸਨ।

Related Articles

Leave a Comment