Home » ਦਿਲਰੋਜ ਨੂੰ ਮਿਲਿਆ ਇਨਸਾਫ਼ ਬੇਰਹਿਮੀ ਨਾਲ ਕਤਲ ਕਰਨ ਵਾਲੀ ਮਹਿਲਾ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ। ਦੇਰ ਨਾਲ ਮਿਲਿਆ ਇਨਸਾਫ਼ ਪਰ ਸ਼ਲਾਘਾਯੋਗ : ਡਾ ਮੋਹਨ ਸਿੰਘ ਲਾਲਕਾ

ਦਿਲਰੋਜ ਨੂੰ ਮਿਲਿਆ ਇਨਸਾਫ਼ ਬੇਰਹਿਮੀ ਨਾਲ ਕਤਲ ਕਰਨ ਵਾਲੀ ਮਹਿਲਾ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ। ਦੇਰ ਨਾਲ ਮਿਲਿਆ ਇਨਸਾਫ਼ ਪਰ ਸ਼ਲਾਘਾਯੋਗ : ਡਾ ਮੋਹਨ ਸਿੰਘ ਲਾਲਕਾ

by Rakha Prabh
54 views

ਲੁਧਿਆਣਾ 17 ਅਪ੍ਰੈਲ ( ਰਾਖਾ ਪ੍ਰਭ ਬਿਉਰੋ ) ਦਿਲਰੋਜ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਲੁਧਿਆਣਾ ਨੂੰ ਜ਼ਿਲ੍ਹਾ ਨਿਆਂਪਾਲਿਕਾ ਨੇ ਅੱਜ ਇਨਸਾਫ਼ ਦਿੰਦਿਆਂ ਉਸਦੀ ਕਾਤਲ ਮਹਿਲਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਡਾ ਮੋਹਨ ਸਿੰਘ ਲਾਲਕਾ ਸਨੇਰ ਸਪੋਕਸਮੈਨ ਪਰਸਨ ਐਸਸੀ ਮੋਰਚਾ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਦੱਸਿਆ ਕਿ ਬੇਟੀ ਦਿਲਰੋਜ ਪੁੱਤਰੀ ਸ਼੍ਰੀ ਹਰਪ੍ਰੀਤ ਸਿੰਘ ਵਾਸੀ ਲੁਧਿਆਣਾ ਉਮਰ ਲਗਭਗ ਢਾਈ ਸਾਲ ਦਾ ਨੀਲਮ ਨਾਮ ਦੀ ਔਰਤ ਵੱਲੋਂ ਬਹੁਤ ਹੀ ਬੇਹਰਮੀ ਨਾਲ ਉਸਦੇ ਮੂੰਹ ਵਿੱਚ ਰੇਤਾ ਪਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਨੂੰ ਜ਼ਮੀਨ ਵਿੱਚ ਟੋਆ ਪੁੱਟ ਕੇ ਉਸ ਵਿੱਚ ਦਬਾਅ ਦਿੱਤਾ ਗਿਆ ਸੀ ਦੀ ਪੁਲਿਸ ਪ੍ਰਸ਼ਾਸਨ ਨੇ ਕਤਲ ਦੀ ਗੁੱਥੀ ਸੁਲਝਾਈ ਅਤੇ ਕਾਤਲ ਔਰਤ ਨੀਲਮ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿਥੇ ਜਿਲ੍ਹਾ ਨਿਆਂਪਾਲਿਕਾ ਲੁਧਿਆਣਾ ਵੱਲੋਂ ਦਿਲਰੋਜ ਨੂੰ ਇਨਸਾਫ ਮਿਲਿਆਂ ਅਤੇ ਉਸ ਦੀ ਹੱਤਿਆ ਦੀ ਮੁੱਖ ਅਪਰਾਧੀ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਕਿਹਾ ਕਿ ਭਾਂਵੇ ਇਨਸਾਫ਼ ਵਿਚ ਦੇਰੀ ਲੱਗੀ ਪਰ ਅਦਾਲਤ ਦਾ ਫੈਸਲਾ ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ।

Related Articles

Leave a Comment