Home » Big News : ਲੁਟੇਰਿਆਂ ਨੇ ਔਰਤ ਅਤੇ ਉਸ ਦੇ ਪੋਤੇ ਨੂੰ ਬੰਧਕ ਬਣਾਕੇ ਲੱਖਾਂ ਦੇ ਗਹਿਣੇ ਅਤੇ ਲੁੱਟੀ ਨਕਦੀ

Big News : ਲੁਟੇਰਿਆਂ ਨੇ ਔਰਤ ਅਤੇ ਉਸ ਦੇ ਪੋਤੇ ਨੂੰ ਬੰਧਕ ਬਣਾਕੇ ਲੱਖਾਂ ਦੇ ਗਹਿਣੇ ਅਤੇ ਲੁੱਟੀ ਨਕਦੀ

by Rakha Prabh
90 views

Big News : ਲੁਟੇਰਿਆਂ ਨੇ ਔਰਤ ਅਤੇ ਉਸ ਦੇ ਪੋਤੇ ਨੂੰ ਬੰਧਕ ਬਣਾਕੇ ਲੱਖਾਂ ਦੇ ਗਹਿਣੇ ਅਤੇ ਲੁੱਟੀ ਨਕਦੀ
ਅੰਮ੍ਰਿਤਸਰ, 30 ਸਤੰਬਰ : ਥਾਣਾ ਸਦਰ ਅਧੀਨ ਆਉਂਦੇ ਰਿਸ਼ੀ ਵਿਹਾਰ ਇਲਾਕੇ ’ਚ ਦੋ ਲੁਟੇਰਿਆਂ ਨੇ ਘਰ ’ਚ ਦਾਖ਼ਲ ਹੋ ਕੇ ਬੱਚੇ ਨੂੰ ਬੰਧਕ ਬਣਾ ਲਿਆ ਅਤੇ 25 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਆਰ.ਓ. ਠੀਕ ਕਰਨ ਬਹਾਨੇ ਲੁਟੇਰੇ ਘਰ ਅੰਦਰ ਦਾਖਲ ਹੋਏ ਸਨ। ਲੁਟੇਰੇ ਔਰਤ ਤੋਂ 4 ਲੱਖ ਰੁਪਏ ਦੀ ਨਕਦੀ ਅਤੇ 20-21 ਲੱਖ ਰੁਪਏ ਦੇ ਸੋਨੇ ਦੇ ਸਿੱਕੇ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਜਿੱਥੇ ਇਹ ਘਟਨਾ ਵਾਪਰੀ, ਉੱਥੇ ਕਿਤੇ ਵੀ ਸੀਸੀਟੀਵੀ ਨਹੀਂ ਲੱਗੇ ਹੋਏ ਸਨ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ-2 ਪ੍ਰਭਜੋਤ ਸਿੰਘ ਵਿਰਕ, ਏਸੀਪੀ ਉੱਤਰੀ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਸਦਰ ਦੇ ਇੰਚਾਰਜ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਵਿਭਾਗ ਦੀ ਟੀਮ ਨੇ ਉਂਗਲਾਂ ਦੇ ਨਿਸ਼ਾਨਾਂ ਦੇ ਸੈਂਪਲ ਵੀ ਲਏ ਹਨ। ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਮਜੀਠਾ ਰੋਡ ਸਥਿਤ ਰਿਸ਼ੀ ਵਿਹਾਰ ਸਥਿਤ ਕੋਠੀ ਨੰਬਰ 25 ’ਚ ਰਹਿਣ ਵਾਲੀ ਔਰਤ ਸੰਗੀਤਾ ਮਲਹੋਤਰਾ ਨੇ ਦੱਸਿਆ ਕਿ ਦੁਪਹਿਰ ਲਗਭਗ 1.30 ਵਜੇ ਦੋ ਨੌਜਵਾਨਾਂ ਨੇ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਸੀ। ਜਦੋਂ ਪੁੱਛਿਆ ਕਿ ਉਹ ਕੌਣ ਹਨ? ਤਾਂ ਕਹਿਣ ਲੱਗੇ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਸੰਦੀਪ ਨੇ ਆਰ.ਓ ਠੀਕ ਕਰਨ ਲਈ ਭੇਜਿਆ ਹੈ। ਇਹ ਸੁਣ ਕੇ ਔਰਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਲੁਟੇਰੇ ਅੰਦਰ ਆ ਗਏ ਪਰ ਦੋਵਾਂ ਦੇ ਹੱਥ ਖਾਲੀ ਸਨ। ਜਦੋਂ ਪੁੱਛਿਆ ਕਿ ਆਰ.ਓ. ਠੀਕ ਕਰਨ ਆਏ ਹੋ ਪਰ ਤੁਹਾਡੇ ਕੋਲ ਕੋਈ ਔਜਾਰ ਕਿਉਂ ਨਹੀਂ ਹਨ? ਲੁਟੇਰਿਆਂ ਨੇ ਦੱਸਿਆ ਕਿ ਕੰਪਨੀ ਬਦਲ-ਬਦਲ ਕੇ ਕਾਮੇ ਭੇਜਦੀ ਹੈ।

ਇੰਨੇ ’ਚ ਉਨ੍ਹਾਂ ਨੇ ਪੇਚਕੱਸ ਮੰਗਿਆ। ਔਰਤ ਹਾਲੇ ਪੇਚਕਸ ਲੈਣ ਗਈ ਹੀ ਸੀ ਕਿ ਉਸ ਨੂੰ ਫੜ ਕੇ ਬੈੱਡ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਦਾ ਮੂੰਹ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਉਸ ਦੇ ਹੱਥਾਂ ’ਚ ਪਾਈਆਂ ਸੋਨੇ ਦੀਆਂ ਵੰਗਾਂ ਲੁਹਾ ਲਈਆਂ ਤੇ ਕਹਿਣ ਲੱਗੇ, ‘‘ਹੁਣ ਦੱਸ, ਪੈਸੇ ਕਿੱਥੇ ਰੱਖੇ ਹਨ। ਲੁਟੇਰੇ ਸ਼ਿਕਾਇਤ ਕਰਤਾ ਔਰਤ ਦਾ ਮੂੰਹ ਜ਼ੋਰ ਨਾਲ ਦਬਾਉਂਦੇ ਰਹੇ ਸਨ। ਇਸ ਦੌਰਾਨ ਲੁਟੇਰਿਆਂ ਨੇ ਔਰਤ ਦੇ ਪੋਤੇ ਨੂੰ ਫੜ ਲਿਆ ਅਤੇ ਧਮਕੀਆਂ ਦੇਣ ਲੱਗ ਪਏ। ਇਕ ਲੁਟੇਰੇ ਨੇ ਘਰ ’ਚ ਪਈਆਂ ਅਲਮਾਰੀਆਂ ’ਚ ਫਰੋਲਾ ਫਰਾਲੀ ਸ਼ੁਰੂ ਕਰ ਦਿੱਤੀ। ਲੁਟੇਰੇ 4 ਲੱਖ ਰੁਪਏ ਦੀ ਨਕਦੀ, 21 ਲੱਖ ਕੀਮਤ ਦੇ ਸੋਨੇ ਦੇ ਸਿੱਕੇ ਅਤੇ ਗਹਿਣੇ ਲੈ ਗਏ ਹਨ। ਮੌਕੇ ’ਤੇ ਏਸੀਪੀ ਵਰਿੰਦਰ ਸਿੰਘ ਖੋਸਾ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

Related Articles

Leave a Comment