Home » Big News : ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੱਲ੍ਹ ਤੋਂ ਬਦਲੇਗਾ ਸਕੂਲ ਖੁੱਲ੍ਹਣ ਦਾ ਸਮਾਂ

Big News : ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੱਲ੍ਹ ਤੋਂ ਬਦਲੇਗਾ ਸਕੂਲ ਖੁੱਲ੍ਹਣ ਦਾ ਸਮਾਂ

by Rakha Prabh
134 views

Big News : ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੱਲ੍ਹ ਤੋਂ ਬਦਲੇਗਾ ਸਕੂਲ ਖੁੱਲ੍ਹਣ ਦਾ ਸਮਾਂ
ਚੰਡੀਗੜ੍ਹ, 30 ਸਤੰਬਰ : ਪੰਜਾਬ ਦੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਇਕ ਵਾਰ ਫਿਰ ਤੋਂ ਬਦਲਣ ਜਾ ਰਿਹਾ ਹੈ।

ਸਿੱਖਿਆ ਵਿਭਾਗ ਨੇ ਮੌਸਮ ’ਚ ਆਈ ਤਬਦੀਲੀ ਕਾਰਨ ਕੱਲ੍ਹ 1 ਅਕਤੂਬਰ 2022 ਤੋਂ ਸਾਰੇ ਪ੍ਰਾਇਮਰੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ ਸਾਢੇ 8 ਵਜੇ ਕਰ ਦਿੱਤਾ ਗਿਆ ਹੈ, ਜਦਕਿ ਇਨ੍ਹਾਂ ਸਕੂਲਾਂ ’ਚ ਦੁਪਹਿਰ 2.30 ਵਜੇ ਛੁੱਟੀ ਹੋਇਆ ਕਰੇਗੀ।

ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਵੀ ਸਮਾਂ ਬਦਲਿਆ ਦਿੱਤਾ ਹੈ। ਹੁਣ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ ਸਾਢੇ 8 ਵਜੇ ਖੁੱਲ੍ਹਿਆ ਕਰਨਗੇ, ਜਦਕਿ ਦੁਪਹਿਰ 2.50 ਵਜੇ ਛੁੱਟੀ ਹੋਇਆ ਕਰੇਗੀ।

Related Articles

Leave a Comment