Home » ਜ਼ੀਰਾ ’ਚ ਬਸਪਾ ਵੱਲੋਂ ਅਣਖ਼ ਜਗਾਓ ਕੇਡਰ ਕੈਂਪ ਦੌਰਾਨ ਜਸਵੀਰ ਗੜੀ ਨੂੰ ਇੱਕ ਲੱਖ ਰੁਪਏ ਦੀ ਥੈਲੀ ਭੇਂਟ

ਜ਼ੀਰਾ ’ਚ ਬਸਪਾ ਵੱਲੋਂ ਅਣਖ਼ ਜਗਾਓ ਕੇਡਰ ਕੈਂਪ ਦੌਰਾਨ ਜਸਵੀਰ ਗੜੀ ਨੂੰ ਇੱਕ ਲੱਖ ਰੁਪਏ ਦੀ ਥੈਲੀ ਭੇਂਟ

ਪੰਜਾਬ ’ਚ ਬਸਪਾ-ਅਕਾਲੀ ਦਲ ਗੰਠਜੋੜ ਲੋਕ ਸਭਾ ਚੋਣਾਂ ਲੜੇਗੀ : ਜਸਵੀਰ ਗੜੀ

by Rakha Prabh
47 views

ਗੁਰਪ੍ਰੀਤ ਸਿੰਘ ਸਿੱੂਧ
ਜ਼ੀਰਾ, 28 ਜਨਵਰੀ :- ਬਹੁਜਨ ਸਮਾਜ ਪਾਰਟੀ ਜ਼ੀਰਾ ਵੱਲੋਂ ਅਣਖ ਜਗਾਓ ਕੇਡਰ ਕੈਂਪ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਸ਼ੀਰਾ ਦੀ ਅਗਵਾਈ ਹੇਠ ਕੇਡਰ ਕੈਂਪ ਸ਼ਹਿਨਸ਼ਾਹ ਮੈਰਿਜ ਪੈਲੇਸ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਲਗਾਇਆ ਗਿਆ। ਜਿਸ ਵਿੱਚ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਰਕਰਾਂ ਨੇ ਵੱਡੀ ਪੱਧਰ ਤੇ ਸਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਪਹੁੰਚੇ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਕਰ ਰਹੇ ਭੈਣ ਕੁਮਾਰੀ ਮਾਇਆਵਤੀ ਦੇ ਹੱਥ ਮਜ਼ਬੂਤ ਕੀਤੇ ਜਾਣ ਤਾਂ ਜੋ ਦੱਬੇ ਕੁਚਲੇ ਸਮਾਜ ਦੀ ਰੱਖਿਆ ਯਕੀਨੀ ਬਣ ਸਕੇ। ਉਨਾਂ ਕਿਹਾ ਕਿ ਦੇਸ਼ ਅੰਦਰ ਧਰਮ ਦੇ ਨਾਂ ਹੇਠ ਜਾਤੀ ਅਧਾਰਿਤ ਨਫਰਤ ਫੈਲਾਉਣ ਦੀ ਨੀਅਤ ਨਾਲ ਭਾਜਪਾ ਕੰਮ ਕਰ ਰਹੀ ਹੈ ਜੋ ਮੰਦਭਾਗਾ ਹੈ। ਉਨਾਂ ਕਿਹਾ ਕਿ ਦੇਸ਼ ਦੇ ਲੋਕਾਂ ਦੀ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਵੱਲੋਂ ਰਾਸਟਰ ਨੂੰ ਬਚਾਉਣ ਲਈ ਅਣਖ ਜਗਾਓ ਕੇਡਰ ਕੈਂਪ ਜਗਾ-ਜਗਾਂ ਲਗਾਏ ਜਾ ਰਹੇ ਹਨ ਤਾਂ ਜੋ ਲੋਕ ਪਾਰਟੀ ਦੀ ਲੋਕ ਪੱਖੀ ਨੀਤੀ ਨਾਲ ਜੁੜ ਸਕਣ। ਉਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਦੇਸ਼ ਅੰਦਰ ਬਹੁਜਨ ਸਮਾਜ ਪਾਰਟੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾ ਹੇਠ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ ਅਤੇ ਪੰਜਾਬ ਅੰਦਰ ਬਸਪਾ-ਅਕਾਲੀ ਗੰਠਜੋੜ ਬਰਕਰਾਰ ਰਹੇਗਾ ਅਤੇ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਬਸਪਾ-ਅਕਾਲੀ ਗੰਠਜੋੜ ਜਿੱਤੇਗਾ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਸ਼ੀਰਾ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੂੰ ਵਰਕਰਾਂ ਵੱਲੋਂ ਇੱਕਤਰ ਕੀਤੇ 1 ਲੱਖ ਰੁਪਏ ਦੀ ਥੈਲੀ ਭੇਂਟ ਕੀਤੀ ਗਈ। ਇਸ ਦੌਰਾਨ ਸੁਖਦੇਵ ਸਿੰਘ ਸ਼ੀਰਾ ਨੇ ਗੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਸਪਾ ਹਲਕਾ ਜ਼ੀਰਾ ਦੇ ਵਰਕਰ ਨਿਧੜਕ ਅਤੇ ਨਿਡਰ ਹੋ ਕੇ ਹਮੇਸ਼ਾ ਕੰਮ ਕਰਦੇ ਹਨ ਅਤੇ ਕਰਦੇ ਰਹਿਣਗੇ। ਇਸ ਮੌਕੇ ਕੈਂਪ ’ਚ ਨੱਥਾ ਸਿੰਘ ਹਲਕਾ ਇੰਚਾਰਜ ਜ਼ੀਰਾ, ਮੁਖਤਿਆਰ ਸਿੰਘ ਹਲਕਾ ਪ੍ਰਧਾਨ ਜ਼ੀਰਾ, ਬੂਟਾ ਸਿੰਘ ਹਲਕਾ ਮੀਤ ਪ੍ਰਧਾਨ, ਤਰਸੇਮ ਭੱਟੀ ਹਲਕਾ ਜਨਰਲ ਸਕੱਤਰ, ਚੌਧਰੀ ਸਿੰਦਰ ਪਾਲ ਸਿੰਘ ਹਲਕਾ ਸੈਕਟਰੀ, ਨਛੱਤਰ ਸਿੰਘ ਹਲਕਾ ਸਕੱਤਰ, ਨਿਸ਼ਾਨ ਸਿੰਘ ਸਿੱਧੂ ਸ਼ਹਿਰੀ ਪ੍ਰਧਾਨ ਜ਼ੀਰਾ, ਦਰਸ਼ਨ ਸਿੰਘ ਸਕੱਤਰ, ਸੋਨਾ ਸਿੰਘ ਚਾਹਲ ਸਕੱਤਰ, ਤਰਸੇਮ ਸਿੰਘ ਲੋਹਕੇ ਖੁਰਦ, ਗੁਰਦੇਵ ਸਿੰਘ ਫੌਜੀ, ਜੋਰਾ ਸਿੰਘ ਪ੍ਰਧਾਨ ਬੀ ਵੀ ਐਫ , ਗੁਰਪ੍ਰੀਤ ਸਿੰਘ, ਪ੍ਰੀਤਮ ਸਿੰਘ, ਤੇਜਾ ਸਿੰਘ ਸਾਬਕਾ ਪ੍ਰਧਾਨ ਬਸਪਾ, ਜਿਉਂਣ ਸਿੰਘ ਮਰਖਾਈ, ਫੁਮਣ ਸਿੰਘ ਖੋਸਾ, ਜਗਤਾਰ ਸਿੰਘ ਖੋਸਾ, ਸੁਖਵਿੰਦਰ ਸਿੰਘ ਸੁੱਖਾ ਡਫਈਟਡ ਐਮ ਪੀ , ਜੀਵਨ ਸਿੰਘ ਜੀਰਾ, ਰਾਜਵਿੰਦਰ ਸਿੰਘ ਸੇਖਵਾ, ਅਰਜਨ ਸਿੰਘ ਜ਼ੀਰਾ ਆਦਿ ਹਾਜ਼ਰ ਸਨ

Related Articles

Leave a Comment