Home » ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਵੱਲੋਂ ਖੇਡ ਪ੍ਰੇਮੀ ਨੂੰ ਕੀਤਾ ਗਿਆ ਸਨਮਾਨਿਤ

ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਵੱਲੋਂ ਖੇਡ ਪ੍ਰੇਮੀ ਨੂੰ ਕੀਤਾ ਗਿਆ ਸਨਮਾਨਿਤ

ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਖੇਡ ਪ੍ਰਮੋਟਰ ਰਣਜੀਤ ਸਿੰਘ ਮਸੌਣ ਦਾ ਸਪੈਸ਼ਲ ਕੀਤਾ ਸਨਮਾਨ

by Rakha Prabh
74 views

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਅੰਤਰਰਾਸ਼ਟਰੀ ਖੇਡ ਦਿਵਸ ਤੇ ਹਾਕੀ ਦੇ ਜਾਦੂਗਰ ਸ੍ਰੀ ਮੇਜਰ ਧਿਆਨ ਚੰਦ ਜੀ ਦੇ 118ਵੇਂ ਜਨਮ ਦਿਨ ਤੇ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਵੱਲੋਂ ਖੇਡ ਪ੍ਰੇਮੀਆਂ ਨੂੰ ਜੋ ਖੇਡਾਂ ਨੂੰ ਉਤਸ਼ਾਹਿਤ ਕਰਦੇ ਹਨ, ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਖੇਡ ਅਤੇ ਸਿੱਖਿਆਂ ਅਫ਼ਸ ਆਸ਼ੂ ਵਿਸ਼ਾਲ, ਬੀ.ਬੀ.ਕੇ ਡੀਏਵੀ ਫ਼ਾਰ ਵੂਮੈਨ ਕਾਲਜ ਐਚਓ ਦੀ ਮੈਂਡਮ ਸਵੀਟੀ  ਬਾਲਾ, ਯੋਗਾ ਕੋਚ ਮੈਂਡਮ ਅਮਿਤਾ ਸੋਨੀ, ਸ਼ੋਸ਼ਲ ਵਰਕਰ ਮੈਂਡਮ ਦੀਪਿਕਾ ਗਿੱਲ, ਬੌਕਸਿੰਗ ਕੋਚ ਬ੍ਰਿਜ ਮੋਹਣ ਰਾਣਾ, ਡਿਸਟ੍ਰਿਕ ਬੌਕਸਿੰਗ ਦੇ ਸੈਕਟਰੀ ਕੇਵਲ ਕ੍ਰਿਸ਼ਨ ਪੂਰੀ, ਸੀਨੀਅਰ ਬਾਕਸਰ ਹਰੀ ਲਾਲ, ਸੀਨੀਅਰ ਬਾਕਸਰ ਵਿਕਟਰ, ਸੀਨੀਅਰ ਬਾਕਸਰ ਡਿੰਪਲ ਪੰਡਿਤ, ਕਰਾਂਟੇ ਕੋਚ ਦਿਨੇਸ਼ ਕੋਸ਼ਲ, ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਖੇਡ ਪ੍ਰਮੋਟਰ ਰਣਜੀਤ ਸਿੰਘ ਮਸੌਣ, ਖੇਡ ਪ੍ਰਮੋਟਰ ਰੂਪ ਚੰਦ, ਖੇਡ ਪ੍ਰਮੋਟਰ ਨਰਿੰਦਰ ਸਿੰਘ ਬਿੱਲੀ ਕੋਚ, ਖੇਡ ਪ੍ਰਮੋਟਰ ਹਰਜੀਤ ਸਿੰਘ ਗੋਰਾ ਪਹਿਲਵਾਨ ਵਾਰਡ ਇੰਚਾਰਜ 75, ਕੋਚ ਅਭਿਲਾਸ਼ ਕੁਮਾਰ ਸੀਨੀਅਰ ਬਾਕਸਰ ਅਤੇ ਖੇਡ ਪ੍ਰਮੋਟਰ ਨਵਪ੍ਰੀਤ ਸਿੰਘ ਬੋਦੀ, ਕੋਚ ਰਾਜ ਕੁਮਾਰ ਸ਼ਾਓ, ਕੋਚ ਅਸ਼ੀਸ਼ ਕੁਮਾਰ, ਕੋਚ ਅਨੁਰਾਧਾ, ਕੋਚ ਵਿਸ਼ਾਲੀ ਸਪੋਰਟਸ  ਪ੍ਰਮੋਟਰ ਡਾਕਟਰ ਬਪਿੰਦਰ ਸਿੰਘ ਕੋਟ ਖਾਲਸਾ ਨੂੰ ਸਨਮਾਨਿਤ ਕੀਤਾ ਗਿਆ। ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਦੇ ਪ੍ਰਧਾਨ ਬਾਕਸਰ ਬਲਦੇਵ ਰਾਜ ਦੇਵ ਨੇ ਕਿਹਾ ਕਿ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਮੈਂ ਕਲੱਬ ਚਲਾ ਰਿਹਾ ਹਾਂ। ਕੋਚ ਬਲਦੇਵ ਰਾਜ ਦੇਵ ਨੇ ਦੱਸਿਆ ਕਿ ਅਸੀਂ ਖਿਡਾਰੀਆਂ ਨੂੰ ਉਤਸ਼ਾਹਿਤ ਲਈ ਖੇਡਾ ਕਰਵਾਉਂਦੇ ਹਾਂ। ਕਲੱਬ ਵੱਲੋਂ ਜ਼ਰੂਰਤਮੰਦ ਖਿਡਾਰੀਆਂ ਨੂੰ ਯੂਨੀਫਾਰਮ ਅਤੇ ਬਾਕਸਿੰਗ ਗੱਲਾਂਵਜ਼ ਦਿੱਤੇ ਜਾਂਦੇ ਹਨ ਅਤੇ ਅਸੀਂ ਖੇਡ ਪ੍ਰੇਮੀ ਅਤੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ।

Related Articles

Leave a Comment