Home » ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ – ਕਿਸਾਨ ਆਗੂ

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ – ਕਿਸਾਨ ਆਗੂ

by Rakha Prabh
55 views
  • ਮੋਗਾ ( ਅਜੀਤ ਸਿੰਘ ਲਵਪ੍ਰੀਤ ਸਿੰਘ ਸਿੱਧੂ)

ਅੱਜ “ਕਿਸਾਨ ਮਜ਼ਦੂਰ ਮੋਰਚੇ” ਦੀ ਅਗਵਾਈ ਵਿੱਚ ਕਿਸਾਨਾਂ ਨੇ ਸੱਤ ਘੰਟੇ ਦੀ ਜਦੋ ਜਹਿਦ ਕਰਕੇ ਸ਼ੰਭੂ ਬੈਰੀਅਰ ਨੇੜੇ ਲਾਈਆਂ ਕੰਕਰੀਟ ਦੀਆਂ ਤਿੰਨ ਲੇਅਰਾਂ ਚੁੱਕ ਦਿੱਤੀਆਂ ਗਈਆਂ ਹਨ। ਫ਼ੌਜੀ ਬਲਾਂ ਦੁਆਰਾ ਡਰੋਨਾਂ ਰਾਹੀਂ ਹਜ਼ਾਰਾਂ ਖ਼ਤਰਨਾਕ ਅੱਥਰੂ ਬੰਬ,ਗੋਲੀਆਂ,ਅਤੇ ਪਾਣੀ ਤੋਪਾਂ ਬੇਕਿਰਕ ਹੋ ਕੇ ਵਰਤੀਆਂ ਗਈਆਂ। ਸੈਕੜੇ ਕਿਸਾਨ ਗੰਭੀਰ ਫੱਟੜ ਹੋ ਗਏ। ਜਿਕਰਯੋਗ ਹੈ ਕਿ ਇਹ ਬੈਰੀਕੇਟਿੰਗ ਪੰਜਾਬ ਦੀ ਹਦੂਦ ਅੰਦਰ ਘੱਗਰ ਨਦੀ ਦੇ ਪੁੱਲ ਉੱਪਰ ਕੀਤੀ ਗਈ ਹੈ। ਸੁੱਕੀ ਨਦੀ ਵਿੱਚ ਤੁਰੰਤ ਪਾਣੀ ਵੀ ਛੁਡਵਾਅ ਦਿੱਤਾ ਗਿਆ ਹੈ। ਇਹ ਸਭ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਕਿਵੇਂ ਹੋ ਸਕਦਾ ਹੈ। ਕਰੀਬ ਪੰਜ ਕਿਲੋਮੀਟਰ ਲੰਬਾ ਸੱਤ ਲਾਈਨਾਂ ਦਾ ਟ੍ਰੈਕਟਰ ਟਰਾਲੀਆਂ ਦਾ ਕਾਫ਼ਲਾ ਅੱਜ ਦੀ ਰਾਤ ਇੱਥੇ ਵੀ ਗੁਜਾਰੇਗਾ। ਉਮੀਦ ਹੈ ਕਿ ਕੱਲ ਦੁਪਿਹਰ ਤਕ ਆਖ਼ਰੀ ਵੱਡੀ ਦੀਵਾਰ ਤੋੜ ਕੇ ਕਿਸਾਨ ਹਰਿਆਣਾ ਅੰਦਰ ਦਾਖ਼ਲ ਹੋ ਜਾਣਗੇ।
ਕਿਸਾਨ ਮਜ਼ਦੂਰ ਮੋਰਚੇ ਦੀ ਇੱਕ ਰਿਪੋਰਟ
ਗੁਰਭਿੰਦਰ ਸਿੰਘ ਕੋਕਰੀ

Related Articles

Leave a Comment