Home » ਕੇਂਦਰ ਨਾਲ ਐਮ ਐਸ ਪੀ ਤੋਂ ਘੱਟ ਨਿਬੇੜਾ ਨਾਮੁਮਕਿਨ ਹੋਵੇਗਾ – ਕਿਸਾਨ ਆਗੂ

ਕੇਂਦਰ ਨਾਲ ਐਮ ਐਸ ਪੀ ਤੋਂ ਘੱਟ ਨਿਬੇੜਾ ਨਾਮੁਮਕਿਨ ਹੋਵੇਗਾ – ਕਿਸਾਨ ਆਗੂ

by Rakha Prabh
33 views

ਮੋਗਾ 13 ਫਰਵਰੀ (ਅਜੀਤ ਸਿੰਘ/ ਲਵਪ੍ਰੀਤ ਸਿੰਘ ਸਿੱਧੂ )

ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਿਲ੍ਹਾ ਮੋਗਾ ਦਾ ਜੱਥਾ ਗੁਰਦਵਾਰਾ ਯੋਗੀ ਪੀਰ ਕਿਲੀ ਚਹਿਲਾਂ ਤੋਂ ਬੀਤੀ ਰਾਤ ਰਵਾਨਾ ਹੋ ਕੇ ਸ਼ੰਭੂ ਬਾਰਡਰ ਤੇ ਪੰਹੁਚ ਗਿਆ ਹੈ। ਜਿਸ ਵਿੱਚ ਸੱਤ ਪਿੰਡਾਂ ਦੇ ਕਿਸਾਨ ਅਤੇ ਨੌਜਵਾਨ ਸ਼ਾਮਲ ਹੋਏ। ਟ੍ਰੈਕਟਰ ਟਰਾਲੀਆਂ,ਪਾਣੀ ਟੈਂਕ, ਰਾਸ਼ਨ,ਬਾਲਣ ਸਮੇਤ ਟੈਂਟ ਦੇ ਸਮਾਨ ਦਾ ਵੀ ਵਿਸ਼ੇਸ ਪ੍ਰਬੰਧ ਕੀਤਾ ਹੋਇਆ ਹੈ। ਤਾਂ ਕਿ ਮੌਸਮ ਅਨੁਸਾਰ ਲੰਬਾ ਸਮਾਂ ਰਹਿਣ ਸਹਿਣ ਦਾ ਪ੍ਰਬੰਧ ਹੋ ਸਕੇ।
ਸੂਬਾ ਆਗੂ ਲਖਵੀਰ ਸਿੰਘ ਦੌਧਰ ਨੇ ਕਿਹਾ ਕਿ ਇਹ ਦੇਸ਼ ਦੇ ਕਿਸਾਨਾਂ ਵੱਲੋਂ ਲੜਿਆ ਜਾਣ ਵਾਲਾ ਦੂਜਾ ਵੱਡਾ ਅੰਦੋਲਨ ਹੋਵੇਗਾ। ਇਹ ਪਹਿਲਾਂ ਤੋਂ ਵੀ ਜ਼ਿਆਦਾ ਸ਼ਾਂਤਮਈ ਅਤੇ ਲੰਬਾ ਹੋਵੇਗਾ।
ਇਸ ਵਾਰ ਐਮ ਐਸ ਪੀ ਤੋਂ ਘੱਟ ਨਿਬੇੜਾ ਨਾਮੁਮਕਿਨ ਹੋਵੇਗਾ। ਇਸ ਮੌਕੇ ਗੁਰਭਿੰਦਰ ਸਿੰਘ ਕੋਕਰੀ, ਸੁਖਜੀਤ ਸਿੰਘ ਤੇ ਰਣਜੀਤ ਸਿੰਘ ਦੌਧਰ,ਰਾਜੂ ਪੱਤੋ, ਜਗਰਾਜ ਸਿੰਘ ਦੱਦਾਹੂਰ, ਬਲਜਿੰਦਰ ਸਿੰਘ ਕਿਸ਼ਨਪੁਰਾ, ਚਮਕੌਰ ਸਿੰਘ ਡਾਲਾ, ਨਛੱਤਰ ਸਿੰਘ ਤੇ ਲਖਵੀਰ ਸਿੰਘ ਰਾਮੂੰਵਾਲਾ, ਮੱਖਣ ਸਿੰਘ ਮੱਲ੍ਹੀਆਂ ਵਾਲਾ, ਅਜ਼ਮੇਰ ਸਿੰਘ ਤੇ ਕਾਲਾ ਪ੍ਰਧਾਨ ਕਿਸ਼ਨਪੁਰਾ ਕਲਾਂ, ਗੁਰਦੀਪ ਸਿੰਘ ਤੇ ਇਕ਼ਬਾਲ ਸਿੰਘ ਮੀਨੀਆ,ਜਗਰਾਜ ਸਿੰਘ ਕੋਕਰੀ ਕਲਾਂ ਸਮੇਤ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।

Related Articles

Leave a Comment