Home » ਇੰਟਰਨੈੱਟ ਮੀਡੀਆ ਅਕਾਊਂਟ ’ਤੇ ਲਾਈਵ ਹੋ ਬੋਲੀ ਅਫ਼ਸਾਨਾ ਖ਼ਾਨ, ਮੇਰਾ ਕਿਸੇ ਗੈਂਗਸਟਰ ਨਾਲ ਸਬੰਧ ਨਹੀਂ

ਇੰਟਰਨੈੱਟ ਮੀਡੀਆ ਅਕਾਊਂਟ ’ਤੇ ਲਾਈਵ ਹੋ ਬੋਲੀ ਅਫ਼ਸਾਨਾ ਖ਼ਾਨ, ਮੇਰਾ ਕਿਸੇ ਗੈਂਗਸਟਰ ਨਾਲ ਸਬੰਧ ਨਹੀਂ

by Rakha Prabh
119 views

ਇੰਟਰਨੈੱਟ ਮੀਡੀਆ ਅਕਾਊਂਟ ’ਤੇ ਲਾਈਵ ਹੋ ਬੋਲੀ ਅਫ਼ਸਾਨਾ ਖ਼ਾਨ, ਮੇਰਾ ਕਿਸੇ ਗੈਂਗਸਟਰ ਨਾਲ ਸਬੰਧ ਨਹੀਂ
ਬਠਿੰਡਾ, 27 ਅਕਤੂਬਰ : ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਗਾਇਕ ਕਲਾਕਾਰ ਅਫ਼ਸਾਨਾ ਖਾਨ ਵਿਵਾਦਾਂ ’ਚ ਘਿਰ ਗਈ ਹੈ। ਸਿੱਧੂ ਮੂਸੇਵਾਲਾ ਦੀ ਭੈਣ ਬਣੀ ਅਫ਼ਸਾਨਾ ਤੋਂ ਕੇਂਦਰੀ ਜਾਂਚ ਏਜੰਸੀ (ਐੱਨਆਈਏ) ਨੇ ਕਰੀਬ 5 ਘੰਟੇ ਤਕ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਇੰਟਰਨੈਟ ਮੀਡੀਆ ’ਤੇ ਲੋਕਾਂ ਨੇ ਉਸ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਗਾਇਕਾ ਨੇ ਬੁੱਧਵਾਰ ਨੂੰ ਇੰਟਰਨੈੱਟ ਮੀਡੀਆ ਅਕਾਊਂਟ ’ਤੇ ਲਾਈਵ ਹੋ ਕੇ ਸਫ਼ਾਈ ਦਿੱਤੀ।

ਗਾਇਕਾ ਨੇ ਕਿਹਾ, ‘‘ਮੇਰਾ ਤੇ ਸਿੱਧੂ ਮੂੁਸੇਵਾਲਾ ਨਾਲ ਭਰਾ-ਭੈਣ ਵਾਲਾ ਰਿਸ਼ਤਾ ਸੀ। ਕੁਝ ਦੋਗਲੇ ਲੋਕ ਝੂਠੇ ਦੋਸ਼ ਲਗਾ ਰਹੇ ਹਨ। ਜਿੱਥੋਂ ਤਕ ਏਜੰਸੀ ਵੱਲੋਂ ਕੀਤੀ ਪੁੱਛਗਿੱਛ ਦਾ ਸਵਾਲ ਹੈ ਤਾਂ ਇਹ ਉਹ ਤੇ ਏਜੰਸੀ ਨੂੰ ਪਤਾ ਹੈ, ਤੀਸਰਾ ਬੰਦਾ ਕੁਝ ਨਹੀਂ ਜਾਣਦਾ। ਜਾਂਚ ਏਜੰਸੀ ਨੇ ਵਧੀਆ ਸਲੂਕ ਕੀਤਾ। ਅਫਸਰਾਂ ਨੇ ਪੁੱਛਗਿੱਛ ਕੀਤੀ ਹੈ ਕਿ ਉਹ ਕਤਲ ਸਮੇਂ ਕਿੱਥੇ ਸੀ, ਉਹ ਮੂਸੇਵਾਲਾ ਦੇ ਸੰਪਰਕ ’ਚ ਕਦੋਂ ਆਈ ਸੀ? ਕਿਹੜੇ ਪ੍ਰੋਜੈਕਟਾਂ ’ਤੇ ਮੂੁਸੇਵਾਲਾ ਨਾਲ ਕੰਮ ਕਰ ਰਹੀ ਸੀ, ਇਸ ਬਾਰੇ ਜਵਾਬ ਦਿੱਤਾ ਹੈ। ਐਨਆਈਏ ਦੇ ਅਧਿਕਾਰੀਆਂ ਨੇ ਉਸ ਦੀ ਪੂਰੀ ਚੈਟ ਦੇਖੀ ਹੈ’’।

ਗਾਇਕਾ ਨੇ ਕਿਹਾ, ‘‘ਕਈ ਲੋਕ ਉਸ ਬਾਰੇ ਨਕਾਰਾਤਮਕ ਸੋਚ ਰਹੇ ਹਨ ਪਰ ਜੋ ਲੋਕ ਮੈਨੂੰ ਜਾਣਦੇ ਹਨ ਉਨ੍ਹਾਂ ਨੂੰ ਸਭ ਕੁਝ ਪਤਾ ਹੈ। ਮੂਸੇਵਾਲਾ ਮੇਰਾ ਭਰਾ ਸੀ, ਹੈ ਤੇ ਰਹੇਗਾ। ਦੋਗਲੇ ਲੋਕਾਂ ਨੇ ਤਾਂ ਸਿੱਧੂ ਨੂੰ ਵੀ ਨਹੀਂ ਜਿਊਣ ਦਿੱਤਾ। ਇਥੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਮਰਨਾ ਪੈਂਦਾ ਹੈ। ਅਸੀਂ ਹੀਰਾ ਗੁਆ ਲਿਆ ਹੈ। ਕਦਰ ਕਰਨੀ ਸਿੱਖੋ, ਅਸੀਂ ਕਿੰਨੇ ਹੀ ਹੀਰੇ ਗੁਆਏ ਹਨ’’।

ਅਫਸਾਨਾ ਨੇ ਅੱਗੇ ਕਿਹਾ, ‘‘ਖੁਸ਼ ਹਾਂ ਕਿ ਐਨਆਈਏ ਨੇ ਮੇਰੇ ਕੋਲੋਂ ਪੁੱਛਗਿੱਛ ਕੀਤੀ ਹੈ। ਕੇਸ ਐਨਆਈਏ ਕੋਲ ਜਾਣ ਨਾਲ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਇਹ ਅਸਲੀ ਏਜੰਸੀ ਹੈ ਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਚਾਰ ਮਹੀਨਿਆਂ ਬਾਅਦ ਕੁਝ ਗਾਇਕ ਗੀਤ ਕੱਢ ਕੇ ਸ਼ਰਧਾਂਜਲੀ ਦੇਣ ਦੀ ਗੱਲ ਕਰ ਰਹੇ ਹਨ’’।

ਲਾਈਵ ਹੋਈ ਅਫ਼ਸਾਨਾ ਅੱਗੇ ਬੋਲੀ, ‘‘ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ। ਪਰਿਵਾਰਕ ਲੜਕੀ ਹਾਂ। ਮੇਰੇ ਪਿਤਾ ਨਹੀਂ ਹਨ ਤੇ ਇਕ ਛੋਟਾ ਭਰਾ ਹੈ। ਸਿੱਧੂ ਮੂਸੇਵਾਲਾ ਨੂੰ ਕੌਣ ਮਿਲਦਾ ਸੀ? ਕੌਣ ਨਹੀਂ, ਇਸ ਬਾਰੇ ਕੁਝ ਨਹੀਂ ਪਤਾ। ਮਰਿਆਂ ਨਾਲ ਮਰਿਆ ਨਹੀਂ ਜਾਂਦਾ। ਸ਼ੁਰੂ ਤੋਂ ਹੀ ਦੁੱਖ ਦੇਖਿਆ ਹੈ, ਮੇਰੇ ਪਿਤਾ ਚਲੇ ਗਏ ਹਨ ਪਰ ਉਨ੍ਹਾਂ ਨਾਲ ਨਹੀਂ ਜਾਇਆ ਜਾ ਸਕਦਾ’’।

Related Articles

Leave a Comment