ਮਲੋਟ/ਮੁਕਤਸਰ,20 ਮਾਰਚ (ਪ੍ਰੇਮ ਗਰਗ)-
ਮਾਨਯੋਗ ਗੋਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਅਤੇ ਸ.ਗੁਰਸ਼ਰਨ ਸਿੰਘ ਸੰਧੂ ਆਈਪੀਐਸ ਆਈਜੀ ਫਰੀਦਕੋਟ ਰੇਂਜ,ਫਰੀਦਕੋਟ ਦੀਆਂ ਹਦਾਇਤਾਂ ਤਹਿਤ ਸ੍ਰੀ. ਭਾਗੀਰਥ ਸਿੰਘ ਮੀਨਾ ਆਈਪੀਐਸ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜਿਲ•ਾ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ| ਜਿਸ ਤਹਿਤ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਵੱਲੋ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ| ਇਸੇ ਤਹਿਤ ਹੀ ਅੱਜ ਸ੍ਰੀ ਭਾਗੀਰਥ ਸਿੰਘ ਮੀਨਾ ਆਈਪੀਐਸ ਐਸਐਸਪੀ ਦੀ ਅਗਵਾਈ ਹੇਠ ਜ਼ਿਲਾ ਸੁਧਾਰ ਘਰ (ਜੇਲ) ਸ੍ਰੀ ਮੁਕਤਸਰ ਸਾਹਿਬ ਵਿ¾ਖੇ ਅਚਨਚੇਤ ਸਰਚ ਅਭਿਆਨ ਚਲਾਇਆ ਗਿਆ| ਇਸ ਸਰਚ ਅਭਿਆਨ ਵਿੱਚ ਸ੍ਰੀ. ਕੰਵਲਪ੍ਰੀਤ ਸਿੰਘ ਐਸਪੀ (ਐਚ), ਸ.ਸਤਨਾਮ ਸਿੰਘ ਡੀਐਸਪੀ ਸ੍ਰੀ ਮੁਕਤਸਰ ਸਾਹਿਬ, ਸ.ਜਸਪਾਲ ਸਿੰਘ ਡੀਐਸਪੀ (ਡੀ), ਸ.ਅਮਨਦੀਪ ਸਿੰਘ ਡੀਐਸਪੀ (ਐਚ), ਮੁੱਖ ਅਫਸਰਾਨ ਥਾਣਾ ਤੋਂ ਇਲਾਵਾ 100 ਦੇ ਕਰੀਬ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ੍ਰੀ ਵਰੂਣ ਕੁਮਾਰ ਸੁਪਰੀਡੈਂਟ ਜੇਲ ਨਾਲ ਮਿਲ ਕੇ ਜੇਲ ਅੰਦਰ ਸਰਚ ਅਭਿਆਨ ਚਲਾਇਆ ਗਿਆ| ਇਹ ਸਰਚ ਅਪ੍ਰੈਸ਼ਨ ਕ੍ਰੀਬ 03 ਘੰਟੇ ਚਲਾਇਆ ਗਿਆ| ਸ੍ਰੀ.ਕੰਵਲਪ੍ਰੀਤ ਸਿੰਘ ਐਸਪੀ (ਐਚ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜਿਲ•ਾ ਸੁਧਾਰ ਘਰ (ਜੇਲ) ਸ੍ਰੀ ਮੁਕਤਸਰ ਸਾਹਿਬ ਵਿਖੇ ਜੇਲ• ਅੰਦਰ ਚੈਕਿੰਗ ਦੌਰਾਨ ਸਾਰੀਆਂ ਬੈਰਕਾਂ, ਜੇਲ ਦੇ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਰੱਸਤਿਆਂ, ਕੈਦੀਆਂ ਅਤੇ ਹਵਾਲਾਤੀਆਂ ਦੀ ਚੰਗੀ ਤਰਾਂ ਸਰਚ ਕੀਤੀ ਗਈ| ਇਸ ਦੇ ਨਾਲ ਹੀ ਜੇਲ ਦੇ ਅੰਦਰ ਅਤੇ ਬਾਹਰ ਦੀਆਂ ਕੰਧਾਂ ਦੇ ਨਾਲ ਲੱਗਦੀਆਂ ਥਾਵਾਂ ਤੇ ਸਰਚ ਕੀਤਾ ਗਿਆ| ਉਨ•ਾਂ ਕਿਹਾ ਕਿ ਇਸ ਸਰਚ ਆਪਰੇਸ਼ਨ ਦਾ ਮੁੱਖ ਉਦੇਸ਼ ਨਸ਼ਿਆਂ ਅਤੇ ਜੇਲ ਅੰਦਰ ਗੈਂਗਸਟਰਾਂ ਦੇ ਨੈਟਵਰਕ ਨੂੰ ਵੀ ਤੋੜਨਾ ਹੈ ਅਤੇ ਉਹਨਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ|