Home » ਮੇਲਾ ਵਿਆਸ ਪੂਜਾ ‘ਚ ਸ੍ਰੀਮਦ ਭਾਗਵਤ ਮਹਾਪੁਰਾਣ ਸਪਤਾਹਿਕ ਗਿਆਨ ਯੱਗ ਧਾਰਮਿਕ ਰਸਮਾਂ ਨਾਲ ਅਰੰਭ

ਮੇਲਾ ਵਿਆਸ ਪੂਜਾ ‘ਚ ਸ੍ਰੀਮਦ ਭਾਗਵਤ ਮਹਾਪੁਰਾਣ ਸਪਤਾਹਿਕ ਗਿਆਨ ਯੱਗ ਧਾਰਮਿਕ ਰਸਮਾਂ ਨਾਲ ਅਰੰਭ

ਗੁਰੂ ਤੋ ਬਗੈਰ ਭਗਤ ਦਾ ਪਰਮਪਿਤਾ ਪਰਮਾਤਮਾ ਨੂੰ ਮਿਲਣ ਅਸੰਭਵ: ਸੁਆਮੀ ਕਮਲਪੁਰੀ

by Rakha Prabh
9 views

ਜ਼ੀਰਾ। ਗੁਰਪ੍ਰੀਤ ਸਿੰਘ ਸਿੱਧੂ
www.rakhaprabh.com
ਸਥਾਨਕ ਸ਼ਹਿਰ ਦੇ ਇਤਹਾਸਕ ਪਵਿੱਤਰ ਅਸਥਾਨ ਸਮਾਧੀ ਸੁਆਮੀ ਸੰਕਰਾਪੁਰੀ ਜੀ ਸਮਾਧੀ ਰੋਡ ਜ਼ੀਰਾ ਵਿਖੇ ਮਹਾਨ ਧਾਰਮਿਕ ਸਮਾਗਮ ਮੇਲਾ ਵਿਆਸ ਪੂਜਾ ਦਾ ਅਰੰਭ ਸ੍ਰੀ ਮਦ ਭਗਵਤ ਮਹਾ ਪ੍ਰਾਣ ਜੀ ਦੀ ਕਥਾ ਨਾਲ ਹਿੰਦੂ ਰਸਮਾ ਰਿਵਾਜਾਂ ਤਹਿਤ ਸਮਾਧੀ ਸੰਕਰਾਪੁਰੀ ਜੀ ਦੇ ਮੁੱਖੀ ਮਹਾਮੰਡਲੇਸਵਰ ਸ਼੍ਰੀ 1008 ਸੁਆਮੀ ਕਮਲਪੁਰੀ ਜੀ ਦੀ ਦੇਖ ਰੇਖ ਹੇਠ ਆਰੰਭ ਹੋਇਆ। ਸਮਾਗਮ ਦੇ ਸੁਆਮੀ ਕਮਲਪੁਰੀ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਬਗੈਰ ਭਗਤ ਦਾ ਪਰਮਪਿਤਾ ਪਰਮਾਤਮਾ ਨੂੰ ਮਿਲਣਾ ਅਸੰਭਵ ਹੈ ਅਤੇ ਗੁਰੂ ਤੋਂ ਪ੍ਰਾਪਤ ਕੀਤੇ ਗਿਆਨ ਨਾਲ ਪ੍ਰਮਾਤਮਾਂ ਦਾ ਮਿਲਣਾ ਅਤੇ ਪਹਿਚਾਣ ਸਹਾਇਤਾ ਕਰਦਾ ਹੈ। ਉਨ੍ਹਾਂ ਸੰਗਤਾਂ ਨੂੰ ਸੰਮੇਲਨ ਦੇ ਭਾਗੀਦਾਰ ਬਣਕੇ ਲਾਹਾ ਖੱਟਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਰੋਜਾਨਾ ਸ਼ਾਮ 3:30 ਵਜੇ ਤੋਂ 7:30 ਵਜੇ ਤੱਕ ਸ੍ਰੀਮਦ ਭਾਗਵਤ ਮਹਾਪੁਰਾਣ ਦੀ ਕਥਾ ਸ੍ਰਵਣ ਕਰਕੇ ਗੁਰੂ ਦੇ ਅਸ਼ੀਰਵਾਦ ਦੇ ਪਾਤਰ ਬਣਨ । ਉਨ੍ਹਾਂ ਕਿਹਾ ਕਿ 20 ਜੁਲਾਈ ਨੂੰ ਸਾਮ ਤਿੰਨ ਤੋਂ ਪੰਜ ਵਜੇ ਕਥਾ ਅਤੇ ਪੰਜ ਵਜੇ ਤੋਂ 7:00 ਵਜੇ ਤੱਕ ਸੋਭਾ ਯਾਤਰਾ ਦਾ ਆਯੋਜਨ ਹੋਵੇਗਾ ਅਤੇ 21 ਜੁਲਾਈ ਨੂੰ ਸਵੇਰੇ 6:00 ਵਜੇ ਤੋਂ 7:00 ਵਜੇ ਤੱਕ ਹਵਨ ਹੋਵੇਗਾ ਅਤੇ ਵੇਦਾਂ ਮੰਤਰਾਂ ਦੇ ਨਾਲ ਸਤਿਗੁਰੁ ਪੂਜਣ ਹੋਵੇਗੀ।ਇਸ ਮੌਕੇ ਸਮਾਗਮ ਵਿੱਚ ਪਿਆਰਾ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ, ਚਰਨਜੀਤ ਸਿੰਘ ਸਿੱਕੀ ਸੂਬਾ ਪ੍ਰਧਾਨ ਅਰੋੜਾ ਮਹਾਂ ਸਭਾ ਪੰਜਾਬ , ਪੰਡਿਤ ਸੰਦੀਪ ਪਰਭਾਕਰ, ਪਰਸ਼ੋਤਮ ਲਾਲ ਸਰਮਾ ਸੇਵਾ ਮੁਕਤ
ਤਹਿਸੀਲਦਾਰ, ਜਨਕਰਾਜ ਗੌਤਮ, ਮਾਸਟਰ ਸੁਭਾਸ ਗੁਪਤਾ, ਰਜਿੰਦਰ ਕੱਕੜ, ਜਨਕ ਰਾਜ ਬੱਬ, ਜਗਦੀਸ਼ ਲਾਲ, ਰਵਿੰਦਰ ਸ਼ਰਮਾ, ਜੁਗਲ ਕਿਸ਼ੋਰ, ਸਤਪਾਲ ਖੰਨਾ , ਦੀਪਕ ਕੰਡਾ, ਮੰਗਾ ਬਾਵ, ਸੰਦੀਪ ਗੋਇਲ, ਜਨਕ ਰਾਜ ਗੌਤਮ, ਜਗਦੇਵ ਸਰਮ , ਪੰਡਿਤ ਸੰਦੀਪ ਕੁਮਾਰ, ਟੋਕੂ ਖਰਾਣਾ, ਦਲਜੀਤ ਕਾਲੀਅ, ਮਾਸਟਰ ਕੇ ਕੇ ਗੁਪਤਾ, ਮੰਗਤ ਬੰਸਲ, ਰਾਮ ਕ੍ਰਿਸ਼ਨ ਜਿੰਦਲ , ਸੰਜੀਵ ਕੱਕੜ, ਨਰਿੰਦਰ ਸਰਮਾ, ਨੀਲ ਕਮਲ ਸਰਮਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ।

Related Articles

Leave a Comment