Home » ਤਰਨਤਾਰਨ ਹਮਲੇ ਤੋਂ ਬਾਅਦ ਸਰਹੱਦ ਤੋਂ ਬਰਾਮਦ ਹੋਈਆਂ ਦੋ AK 47, ਵੱਡੀ ਮਾਤਰਾ ਵਿੱਚ ਮਿਲੇ ਰੌਂਦ

ਤਰਨਤਾਰਨ ਹਮਲੇ ਤੋਂ ਬਾਅਦ ਸਰਹੱਦ ਤੋਂ ਬਰਾਮਦ ਹੋਈਆਂ ਦੋ AK 47, ਵੱਡੀ ਮਾਤਰਾ ਵਿੱਚ ਮਿਲੇ ਰੌਂਦ

by Rakha Prabh
84 views

ਬੀਐੱਸਐੱਫ ਦੇ ਜਵਾਨਾਂ ਨੇ ਪੰਜਾਬ ਦੇ ਅਬੋਹਰ ਸੈਕਟਰ ਵਿੱਚ ਤਲਾਸ਼ੀ ਦੌਰਾਨ ਦੋ ਏਕੇ-47 ਰਾਈਫਲਾਂ ਤੇ ਚਾਰ ਮੈਗਜ਼ੀਨਾਂ ਤੋਂ ਇਲਾਵਾ ਦੋ ਪਿਸਤੌਲ ਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ।

ਬੀਐੱਸਐੱਫ ਦੇ ਜਵਾਨਾਂ ਨੇ ਅੱਜ ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਦੋ ਏਕੇ-47 ਰਾਈਫਲਾਂ ਸਮੇਤ ਹਥਿਆਰਾਂ ਤੇ ਗੋਲਾ ਬਾਰੂਦ ਦਾ ਜ਼ਖ਼ੀਰਾ ਬਰਾਮਦ ਕੀਤਾ। ਇਹ ਜ਼ਬਤੀ ਦੁਪਹਿਰ ਕਰੀਬ 12 ਵਜੇ ਹੋਈ।

ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਨੇ ਪੰਜਾਬ ਦੇ ਅਬੋਹਰ ਸੈਕਟਰ ਵਿੱਚ ਤਲਾਸ਼ੀ ਦੌਰਾਨ ਦੋ ਏਕੇ-47 ਰਾਈਫਲਾਂ ਤੇ ਚਾਰ ਮੈਗਜ਼ੀਨਾਂ ਤੋਂ ਇਲਾਵਾ ਦੋ ਪਿਸਤੌਲ ਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ।

ਜ਼ਿਕਰ ਕਰ ਦਈਏ ਕਿ ਤਰਨਤਾਰਨ ‘ਚ 9 ਦਸੰਬਰ ਦੀ ਰਾਤ 1 ਵਜੇ ਅੱਤਵਾਦੀਆਂ ਨੇ ਪੁਲਿਸ ਸਟੇਸ਼ਨ ‘ਤੇ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ) ਨਾਲ ਹਮਲਾ ਕੀਤਾ ਸੀ। ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ (SFJ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਹੈ ਕਿ ਪਾਕਿਸਤਾਨ ਇਸ ਹਮਲੇ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਵਿੱਚ ਪੁਲਿਸ ਦੀ ਇਮਾਰਤ ‘ਤੇ ਆਰਪੀਜੀਜ਼ ਨਾਲ ਹਮਲਾ ਹੋਇਆ ਹੋਵੇ। ਸੱਤ ਮਹੀਨੇ ਪਹਿਲਾਂ 9 ਮਈ ਨੂੰ ਮੋਹਾਲੀ ਦੀ ਇੰਟੈਲੀਜੈਂਸ ਬਿਲਡਿੰਗ ‘ਤੇ ਅੱਤਵਾਦੀਆਂ ਨੇ ਅਜਿਹਾ ਹੀ ਹਮਲਾ ਕੀਤਾ ਸੀ। ਮੋਹਾਲੀ ਹਮਲੇ ਦੀ ਜਾਂਚ ਅਜੇ ਜਾਰੀ ਸੀ। ਇਸ ਦੌਰਾਨ ਇੱਕ ਵਾਰ ਫਿਰ ਹਮਲਾ ਹੋਇਆ। ਇਸ ਹਮਲੇ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਖਾਲਿਸਤਾਨੀ ਮੁੜ ਸਰਗਰਮ ਹੋਣਗੇ।

Related Articles

Leave a Comment