ਫਗਵਾੜਾ 1 ਮਾਰਚ (ਸ਼ਿਵ ਕੋੜਾ)
ਲਾਇਨਜ਼ ਕਲੱਬ ਫਗਵਾੜਾ ਦੀ ਤਰਫੋਂ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਖਵਿੰਦਰ ਸਿੰਘ ਟੈਰੀ ਦੀ ਅਗਵਾਈ ਹੇਠ ਅੱਜ ਇੱਕ ਲੋੜਵੰਦ ਅਪਾਹਜ ਵਿਅਕਤੀ ਨੂੰ ਆਰਟੀਫੀਸ਼ਿਅਲ ਲੱਤ ਲਗਵਾਉਣ ਲਈ ਆਰਥਿਕ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਗੱਲਬਾਤ ਦੌਰਾਨ ਲਾਇਨ ਸੁਖਵਿੰਦਰ ਸਿੰਘ ਟੈਰੀ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਲੱਤ ਸੜਕ ਹਾਦਸੇ ’ਚ ਨੁਕਸਾਨੀ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਨਵੀਂ ਲੱਤ ਲਗਾਈ ਗਈ ਜੋ ਕਿ ਹੁਣ ਖਰਾਬ ਹੋ ਚੁੱਕੀ ਸੀ, ਇਸ ਲਈ ਕਲੱਬ ਵੱਲੋਂ ਦੁਬਾਰਾ ਨਵੀਂ ਲੱਤ ਲਗਵਾਉਣ ਲਈ ਇਹ ਵਿੱਤੀ ਸਹਾਇਤਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਵਿਨੋਦ ਕੁਮਾਰ ਸਨ। ਲਾਇਨ ਟੈਰੀ ਨੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਲਾਇਨ ਨਵੀਨ ਸੂਦ, ਲਾਇਨ ਦੇਵ ਕਾਲੀਆ, ਲਾਇਨ ਸਰਬਜੀਤ ਸਿੰਘ, ਲਾਇਨ ਬਲੀ ਰਾਮ, ਲਾਇਨ ਗੁਰਦੇਵ ਸਿੰਘ ਬਾਂਸਲ, ਲਾਇਨ ਨਵਜੋਤ ਸਿੰਘ, ਲਾਇਨ ਸੰਦੀਪ, ਲਾਇਨ ਗੁਲਬਹਾਰ ਬੱਤਾ ਆਦਿ ਹਾਜ਼ਰ ਸਨ।