Home » ਸੀਨੀਅਰ ਵਕੀਲ ਦੇ ਘਰੋਂ ਲੱਖਾਂ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਚੋਰੀ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ

ਸੀਨੀਅਰ ਵਕੀਲ ਦੇ ਘਰੋਂ ਲੱਖਾਂ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਚੋਰੀ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ

by Rakha Prabh
146 views

ਸੀਨੀਅਰ ਵਕੀਲ ਦੇ ਘਰੋਂ ਲੱਖਾਂ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਚੋਰੀ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ
ਮੋਗਾ, 18 ਅਕਤੂਬਰ : ਮੋਗਾ ਸ਼ਹਿਰ ਦੇ ਪਾਸ਼ ਇਲਾਕੇ ਸਹਿਜ ਕਾਲੋਨੀ ਤੋਂ ਸੀਨੀਅਰ ਵਕੀਲ ਸੁਰਜੀਤ ਸਿੰਗਲਾ ਦੇ ਘਰੋਂ 5 ਲੱਖ ਰੁਪਏ ਦੀ ਨਕਦੀ ਅਤੇ 10 ਲੱਖ ਰੁਪਏ ਤੋਂ ਜਿਆਦਾ ਦੇ ਗਹਿਣੇ ਆਦਿ ਚੋਰੀ ਹੋ ਜਾਣ ਦਾ ਸਮਾਚਾਰ ਹੈ।

ਘਟਨਾਂ ਨੂੰ ਅੰਜਾਮ ਦੇਣ ਆਇਆ ਚੋਰ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਿਆ ਹੈ। ਬਾਈਕ ’ਤੇ ਇਕੱਲਾ ਆਇਆ ਚੋਰ 1 ਘੰਟਾ ਘਰ ਦੇ ਅੰਦਰ ਰਿਹਾ ਅਤੇ ਸਾਮਾਨ ਲੈ ਗਿਆ। ਘਟਨਾ ਵਾਲੇ ਦਿਨ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਸੀ। ਐਡਵੋਕੇਟ ਸੁਰਜੀਤ ਸਿੰਘ ਖੁਦ ਕਿਸੇ ਕੇਸ ਦੇ ਸਿਲਸਿਲੇ ’ਚ ਦਿੱਲੀ ਗਏ ਹੋਏ ਸਨ। ਸਵੇਰੇ 7 ਵਜੇ ਘਰ ਵਾਪਸ ਆਏ ਤਾਂ ਘਰ ਅੰਦਰਾ ਹਾਲ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਕਾਰਵਾਈ ’ਚ ਲੱਗੀ ਹੋਈ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Related Articles

Leave a Comment