ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ)
ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਮਹੀਨੇ ਵਾਰ ਬੱਸ ਯਾਤਰਾ ਦੇ ਤਹਿਤ ਸੰਗਤਾਂ ਨੂੰ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ, ਗੁਰਦੁਆਰਾ ਜੋਤੀ ਸਰੂਪ, ਗੁਰਦੁਆਰਾ ਕਤਲਗੜ੍ਹ, ਗੁਰਦੁਆਰਾ ਚਮਕੌਰ ਦੀ ਗੜੀ ਸਮੇਤ ਹੋਰਨਾ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਜੀ ਸਮੇਤ ਹੋਰਨਾ ਸਿੰਘਾਂ ਦੀ ਜੀਵਨੀ, ਇਤਿਹਾਸ, ਕੁਰਬਾਨੀਆਂ, ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਸੰਗਤਾਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਈਆਂ।
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ..ਦੇ ਜੈਕਾਰਿਆਂ ਦੀ ਗੂੰਜ ਵਿੱਚ ਯਾਤਰਾ ਨੂੰ ਸਮਾਜ ਸੇਵਕ ਬਲਵਿੰਦਰ ਸਿੰਘ ਤੁੰਗ ਵੱਲੋਂ ਮਜੀਠਾ ਰੋਡ ਤੋਂ ਰਵਾਨਾ ਕੀਤਾ ਗਿਆ। ਯਾਤਰਾ ਦੇ ਦੌਰਾਨ ਧਾਰਮਿਕ ਗਾਇਕ ਜਗਜੀਤ ਸਿੰਘ, ਬੂਟਾ ਦਾਸ, ਜਗਦੀਸ਼ ਰਾਜ, ਲਵਲੀਨ ਵੜੈਚ, ਆਸ਼ਾ ਰਾਣੀ, ਕ੍ਰਿਤੀਕਾ ਸਮੇਤ ਨੰਨੇ ਮੁੰਨੇ ਬੱਚਿਆਂ ਵੱਲੋਂ ਧਾਰਮਿਕ ਭਜਨ-ਸ਼ਬਦ ਗਾਇਨ ਕਰਦੇ ਹੋਏ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਬਲਵਿੰਦਰ ਸਿੰਘ ਤੁੰਗ ਨੇ ਕਿਹਾ ਕਿ ਏਕਨੂਰ ਸੇਵਾ ਟਰੱਸਟ ਦੇ ਟੀਮ ਮੈਂਬਰਾਂ ਵੱਲੋਂ ਪਿਛਲੇ 13 ਸਾਲਾਂ ਤੋਂ ਵੱਖ-ਵੱਖ ਗੁਰਦੁਆਰਿਆ, ਮੰਦਿਰਾਂ ਦੇ ਦਰਸ਼ਨ ਕਰਵਾ ਕੇ ਸੰਗਤਾਂ ਨੂੰ ਧਾਰਮਿਕ ਕੰਮਾਂ ਦੇ ਨਾਲ ਜੋੜ ਕੇ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਸਥਾ ਵੱਲੋਂ ਸਮਾਜਿਕ ਕੰਮਾਂ ਵਿੱਚ ਦਿੱਤੇ ਜਾ ਰਹੇ ਯੋਗਦਾਨ ਵੀ ਸਰਾਹਣਾ ਯੋਗ ਹਨ। ਸੰਸਥਾ ਵੱਲੋਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਵੀ ਹਮੇਸ਼ਾ ਪ੍ਰੇਰਿਤ ਕੀਤਾ ਜਾਂਦਾ ਹੈ। ਉਹਨਾਂ ਨੇ ਯਾਤਰਾ ਦੌਰਾਨ ਜਾ ਰਹੀਆ ਸੰਗਤਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ ਨੇ ਦੱਸਿਆ ਕਿ ਸਾਡੀ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਸਮਾਜ ਨੂੰ ਹਰ ਪ੍ਰਕਾਰ ਦੀਆਂ ਸੇਵਾਵਾਂ ਭੇਟ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ ਜਿਨਾਂ ਨੂੰ ਹਮੇਸ਼ਾ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਤੇ ਜਤਿੰਦਰ ਅਰੋੜਾ, ਬਲਬੀਰ ਭਸੀਨ, ਸੰਦੀਪ ਸ਼ਰਮਾ, ਵਿਨੇ ਅਰੋੜਾ, ਦੇਵ, ਮੰਗੂ ਢੋਲੀ, ਡਾ.ਨਰਿੰਦਰ ਚਾਵਲਾ, ਰਜਿੰਦਰ ਸ਼ਰਮਾ, ਰਜੇਸ਼ ਸਿੰਘ ਜੋੜਾ, ਧੀਰਜ ਮਲਹੋਤਰਾ, ਹਰਮਿੰਦਰ ਸਿੰਘ ਉਪਲ, ਰਾਮ ਸਿੰਘ ਪਵਾਰ, ਦੀਪਕ ਸਭਰਵਾਲ, ਅਰਜੁਨ ਮਦਾਨ, ਸੁਸ਼ੀਲ ਸ਼ਰਮਾਂ, ਰੰਜਨ ਸ਼ਰਮਾਂ, ਜਤਿਨ ਕੁਮਾਰ ਨੰਨੂ, ਰਮੇਸ਼ ਚੋਪੜਾ, ਬੋਬੀ, ਬਾਊ ਸਿੰਘ, ਸੱਤ ਪ੍ਰਕਾਸ਼, ਗੋਪਾਲ ਵੱਲੋਂ ਵੀ ਸੇਵਾਵਾਂ ਭੇਟ ਕੀਤੀਆਂ ਗਈਆਂ।