Home » ਸੀ.ਆਈ.ਏ ਸਟਾਫ਼ ਅੰਮ੍ਰਿਤਸਰ ਵੱਲੋਂ ਇੱਕ ਨਸ਼ਾ ਤਸਕਰ 50 ਲੱਖ ਰੁਪਏ ਹੈਰੋਇੰਨ ਅਤੇ ਤਿੰਨ ਲੱਖ ਰੂਪੈ ਡਰੱਗ ਮਨੀ ਸਮੇਤ ਕਾਬੂ

ਸੀ.ਆਈ.ਏ ਸਟਾਫ਼ ਅੰਮ੍ਰਿਤਸਰ ਵੱਲੋਂ ਇੱਕ ਨਸ਼ਾ ਤਸਕਰ 50 ਲੱਖ ਰੁਪਏ ਹੈਰੋਇੰਨ ਅਤੇ ਤਿੰਨ ਲੱਖ ਰੂਪੈ ਡਰੱਗ ਮਨੀ ਸਮੇਤ ਕਾਬੂ

by Rakha Prabh
45 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ) ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਪਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਮਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ਼ ਸੀ.ਆਈ.ਏ. ਸਟਾਫ਼ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਮਸ਼ੇਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫ਼ਲਤਾ ਹੋਈ, ਜਦੋਂ ਗੁਪਤ ਸੂਚਨਾ ਦੇ ਅਧਾਰ ਤੇ ਯੋਜਨਾਬੰਦ ਤਰੀਕੇ ਨਾਲ ਉੱਕਤ ਦੋਸ਼ੀ ਗੁਰਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਨੂੰ ਇੱਕ ਕਾਰ ਸਵਿਫ਼ਟ ਰੰਗ ਸਿਲਵਰ ਕਾਬੂ ਕਰਕੇ ਇਸ ਦੇ ਕਬਜ਼ੇ ਵਿੱਚੋਂ 100 ਗ੍ਰਾਮ ਹੈਰੋਇੰਨ ਅਤੇ ਤਿੰਨ ਲੱਖ ਰੁਪਏ ਡਰੱਗ ਮਨੀ ਬਰਾਮਦ ਕਰਕੇ ਉੱਕਤ ਮੁਕੱਦਮਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਤੇ ਮੁਕੱਦਮਾਂ ਨੰਬਰ 159 ਮਿਤੀ 20-7-2023 ਜੁਰਮ 21/27(ਏ)/25/61/85 NDPS Act, ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਵਿੱਚ ਦਰਜ ਕੀਤਾ। ਗ੍ਰਿਫ਼ਤਾਰ ਦੋਸ਼ੀ ਨੇ ਆਪਣੀ ਮੁੱਢਲੀ ਪੁਛਗਿਛ ਦੌਰਾਨ ਦੱਸਿਆ ਕਿ ਇਹ ਹੈਰੋਇੰਨ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਘਣਸ਼ਾਮਪੁਰ ਦੇ ਭਰਾ ਮਨਪ੍ਰੀਤ ਉਰਫ਼ ਮੰਨੂੰ ਵਾਸੀ ਪਿੰਡ ਘਣਸ਼ਾਮਪੁਰ ਅਤੇ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੌਨੀ ਪੁੱਤਰ ਹਰਬੰਸ ਸਿੰਘ ਜੋ ਪਹਿਲਾਂ ਹੀ ਪੁਲਿਸ ਨੂੰ ਵੱਖ-2 ਮੁਕੱਦਮਿਆਂ ਵਿੱਚ ਲੋੜੀਂਦਾ ਹੈ, ਉਹ ਵੱਖ-2 ਨਾਮਾਲੂਮ ਵਿਅਕਤੀਆਂ ਰਾਹੀਂ ਗੁਰਜੀਤ ਸਿੰਘ ਨੂੰ ਹੈਰੋਇੰਨ ਸਪਲਾਈ ਕਰਦੇ ਹਨ। ਜਿਹਨਾਂ ਨੂੰ ਕਾਬੂ ਕਰਨ ਲਈ ਪੁਲਿਸ ਦੀਆ ਵੱਖ-2 ਟੀਮਾਂ ਬਣਾਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਗ੍ਰਿਫਤਾਰ ਦੋਸ਼ੀ ਗੁਰਜੀਤ ਸਿੰਘ ਪੁੱਤਰ ਰਜਿੰਦਰ ਸਿੰਘ  ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੇ ਬਰੀਕੀ ਨਾਲ ਪੁਛਗਿਛ ਕੀਤੀ ਜਾਵੇ ਜੀ ਕਿ ਬ੍ਰਾਮਦ ਹੈਰੋਇੰਨ ਅੱਗੇ ਕਿਹੜੇ-2 ਵਿਅਕਤੀਆਂ ਨੂੰ ਸਪਲਾਈ ਕਰਨੀ ਸੀ ਅਤੇ ਇਸ ਧੰਦੇ ਵਿੱਚ ਹੋਰ ਇਹਨਾਂ ਦੇ ਕਿਹੜੇ-2 ਸਾਥੀ ਸ਼ਾਮਲ ਹਨ। ਇਸ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।
 ਗ੍ਰਿਫ਼ਤਾਰ ਗੁਰਜੀਤ ਸਿੰਘ ਪੁੱਤਰ ਰਜਿੰਦਰ ਸਿੰਘ  ਤੇ ਪਹਿਲਾ ਦਰਜ ਮੁਕੱਦਮਿਆਂ ਦਾ ਵੇਰਵਾ:- 
ਮੁਕੱਦਮਾਂ ਨੰਬਰ 75 ਮਿਤੀ 4-4-2019 ਜੁਰਮ 21/61/85 NDPS Act, ਥਾਣਾ ਲੋਪੋਕੇ, ਅੰਮ੍ਰਿਤਸਰ ਦਿਹਾਤੀ (ਬ੍ਰਾਦਮਰੀ 200 ਗਰਾਮ ਹੈਰੋਇੰਨ)।
 
ਗ੍ਰਿਫ਼ਤਾਰ ਦੋਸ਼ੀ  ਗੁਰਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ LI.O. ਕਵਾਟਰ ਨੰਬਰ 378, ਹਾਊਸਿੰਗ ਬੋਰਡ ਕਲੌਨੀ, ਰਣਜੀਤ ਐਵੀਨਿਊ ਅੰਮ੍ਰਿਤਸਰ (ਉਮਰ ਕਰੀਬ 30 ਸਾਲ)
ਨਾਮਜਦ ਭਗੌੜਾ ਦੋਸ਼ੀ ਗੈਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਸਠਿਆਲਾ ਜਿਲ੍ਹਾ ਅੰਮ੍ਰਿਤਸਰ।       
2) ਮਨਪ੍ਰੀਤ ਉਰਫ਼ ਮੰਨੂੰ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਘਣਸ਼ਾਮਪੁਰ ਜਿਲ੍ਹਾ ਅੰਮ੍ਰਿਤਸਰ, ਹਾਲ ਵਾਸੀ ਪੁਰਤਗਾਲ (ਵਿਦੇਸ਼)।

Related Articles

Leave a Comment