Home » ਥਾਣਾ ਕੰਨਟੋਨਮੈਂਟ ਵੱਲੋਂ ਚੌਰੀ ਦੇ 10 ਮੋਟਰਸਾਈਕਲ ਅਤੇ ਦੋ ਐਕਟੀਵਾ ਸਕੂਟੀ ਸਮੇਤ ਤਿੰਨ ਕਾਬੂ

ਥਾਣਾ ਕੰਨਟੋਨਮੈਂਟ ਵੱਲੋਂ ਚੌਰੀ ਦੇ 10 ਮੋਟਰਸਾਈਕਲ ਅਤੇ ਦੋ ਐਕਟੀਵਾ ਸਕੂਟੀ ਸਮੇਤ ਤਿੰਨ ਕਾਬੂ

by Rakha Prabh
37 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੌਨਿਹਾਲ ਸਿੰਘ ਵੱਲੋਂ ਵਹੀਕਲ ਚੋਰੀਂ ਕਰਨ ਵਾਲਿਆਂ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਵਲਪ੍ਰੀਤ ਸਿੰਘ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਕੰਨਟੋਨਮੈਂਟ, ਅੰਮ੍ਰਿਤਸਰ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਤੇ ਏ.ਐਸ.ਆਈ ਚਰਨਜੀਤ ਸ਼ਰਮਾਂ ਸਮੇਂਤ ਸਾਥੀ ਕਰਮਚਾਰੀਆਂ ਵੱਲੋਂ ਪੁਤਲੀਘਰ ਵਿੱਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਚੈਕਿੰਗ ਦੌਰਾਨ ਇੱਕ ਨੌਜ਼ਵਾਨ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਤੇ ਸਵਾਰ ਹੋ ਕੇ ਆ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯੱਕਦਮ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਮੋਟਰਸਾਈਕਲ ਚਾਲਕ ਨੂੰ ਕਾਬੂ ਕਰਕੇ ਨਾਮ ਪੁੱਛਿਆਂ, ਜਿਸਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਪੂਹਲਾ, ਥਾਣਾ ਭਿੱਖੀਵਿੰਡ, ਜਿਲ੍ਹਾ ਤਰਨ ਤਾਰਨ ਦੱਸਿਆਂ ਤੇ ਮੋਟਰਸਾਈਕਲ ਦਾ ਕੋਈ ਕਾਗਜਾਤ ਪੇਸ਼ ਨਹੀ ਕਰ ਸਕਿਆ, ਉਸ ਤੋਂ ਚੋਰੀ ਦਾ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਇਸਨੇ ਦੱਸਿਆਂ ਕਿ ਇਸਦਾ, ਦੂਸਰਾ ਸਾਥੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੋਂ ਉੱਤਰ ਗਿਆ ਸੀ, ਉਸ ਨਾਲ ਮਿਲ ਕੇ ਚੋਰੀਂ ਕੀਤਾ ਹੈ। ਇਸ ਤੇ ਮੁਕੱਦਮਾਂ ਨੰਬਰ 125 ਮਿਤੀ 14-07-2023 ਜੁਰਮ 379,411 ਭ:ਦ:, ਥਾਣਾ ਕਨਟੋਨਮੈਂਟ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਜੋ ਇਸਦੇ ਦੂਸਰੇ ਸਾਥੀ ਰਾਜਬੀਰ ਸਿੰਘ ਉਰਫ਼ ਰਾਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਖਾਪੜ ਖੇੜੀ, ਜਿਲ੍ਹਾ ਅੰਮ੍ਰਿਤਸਰ ਨੂੰ ਵੀ ਕਾਬੂ ਕਰਕੇ ਇਸ ਪਾਸੋਂ ਵੀ ਚੋਰੀ ਦਾ ਇੱਕ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਗ੍ਰਿਫ਼ਤਾਰ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਲੇਟ ਦਰਬਾਰਾ ਸਿੰਘ ਵਾਸੀ ਪਿੰਡ ਪੂਹਲਾ, ਥਾਣਾ ਭਿੱਖੀਵਿੰਡ, ਤਰਨ ਤਾਰਨ ਦੀ ਨਿਸ਼ਾਨਦੇਹੀ ਤੇ ਚਾਰ ਚੋਰੀ ਦੇ ਮੋਟਰਸਾਈਕਲ ਅਤੇ ਇੱਕ ਐਕਟੀਵਾ ਸਕੂਟੀ ਹੋਰ ਬ੍ਰਾਮਦ ਕੀਤੀ ਗਈ ਅਤੇ ਦੋਸ਼ੀ ਰਾਜਬੀਰ ਸਿੰਘ ਉਰਫ਼ ਰਾਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਖਾਪੜਖੇੜੀ ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ ਦੀ ਨਿਸ਼ਾਦੇਹੀ ਤੇ ਤਿੰਨ ਮੋਟਰਸਾਈਕਲ ਤੇ ਇੱਕ ਐਕਟੀਵਾ ਸਕੂਟੀ ਹੋਰ ਬ੍ਰਾਮਦ ਕੀਤੀ ਗਈ। ਇਹਨਾਂ ਦੇ ਇੰਕਸ਼ਾਫ਼ ਤੇ ਮੁਕੱਦਮਾਂ ਵਿੱਚ ਨਾਮਜ਼ਦ ਕੀਤੇ ਗਏ ਨਵਪ੍ਰੀਤ ਸਿੰਘ ਉਰਫ਼ ਨਵ ਉਰਫ਼ ਘੱਤੂ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਖਾਪੜਖੇੜੀ ਥਾਣਾ ਘਰਿੰਡਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਸ ਪਾਸੋਂ ਚੋਰੀਂ ਦੇ ਇੱਕ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ, ਜੋ ਇਹ ਚੋਰੀਂ ਦਾ ਮੋਟਰਸਾਈਕਲ ਇਸਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਤੇ ਰਾਜਬੀਰ ਸਿੰਘ ਉਰਫ਼ ਰਾਜਾ ਕੋਲੋਂ ਖਰੀਦਿਆ ਸੀ। ਇਸ ਤਰ੍ਹਾ ਹੁਣ ਤੱਕ ਚੋਰੀਂ ਦੇ 10 ਮੋਟਰਸਾਈਕਲ ਤੇ 2 ਐਕਟੀਵਾ ਸਕੂਟੀ ਬ੍ਰਾਮਦ ਕੀਤੀਆ ਗਈਆ ਹਨ। ਦੋਸ਼ੀਆਂ ਨੇ ਇਹ ਮੋਟਰਸਾਇਕਲ ਤੇ ਐਕਟਿਵਾ ਸ਼ਹਿਰ ਦੇ ਵੱਖ-ਵੱਖ ਥਾਵਾਂ ਸ੍ਰੀ ਦਰਬਾਰ ਸਾਹਿਬ, ਸ੍ਰੀ ਸ਼ਹੀਦਾ ਸਾਹਿਬ, ਮੈਡੀਕਲ ਕਾਲਜ, ਪੁਤਲੀਘਰ, ਛੇਹਰਟਾ ਅੰਮ੍ਰਿਤਸਰ ਤੋਂ ਚੋਰੀਂ ਕੀਤੇ ਸਨ।
ਗ੍ਰਿਫ਼ਤਾਰ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਰਾਜਬੀਰ ਸਿੰਘ ਉਰਫ਼ ਰਾਜਾ ਦੇ ਖਿਲਾਫ਼ ਪਹਿਲਾਂ ਵੀ ਵਹੀਕਲ ਚੋਰੀ ਦਾ ਇੱਕ-ਇੱਕ ਮੁਕੱਦਮਾਂ ਦਰਜ਼ ਹੈ।

Related Articles

Leave a Comment