ਭਾਰਤੀ ਪਰਿਵਾਰ ਦੇ ਅਗਵਾ ਮਾਮਲੇ ’ਚ ਪੁਲਿਸ ਨੂੰ ਮਿਲਿਆ ਸੁਰਾਗ, ਗੋਰਾ ਗ੍ਰਿਫ਼ਤਾਰ
ਸਾਨ ਫਰਾਂਸਿਸਕੋ, 5 ਅਕਤੂਬਰ : ਬੀਤੇ ਦਿਨੀ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਇਕ 8 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਪੁਲਿਸ ਨੂੰ ਵੱਡਾ ਸੁਰਾਗ ਮਿਲਿਆ ਹੈ ਅਤੇ ਇਸ ਮਾਮਲੇ ’ਚ ਮਰਸਿਡ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ ਜੀਸਸ ਮੈਨੁਅਲ ਸਾਲਗਾਡ (48) ਵਜੋਂ ਹੋਈ ਹੈ, ਜਿਸ ’ਤੇ 8 ਮਹੀਨੇ ਦੀ ਆਰੋਹੀ ਢੇਰੀ, ਉਸ ਦੇ ਮਾਤਾ-ਪਿਤਾ ਜਸਲੀਨ ਕੌਰ (27), ਜਸਦੀਪ ਸਿੰਘ (36) ਅਤੇ ਉਸ ਦੇ ਤਾਏ ਅਮਨਦੀਪ ਸਿੰਘ (39) ਨੂੰ ਅਗਵਾ ਕਰਨ ਦਾ ਸ਼ੱਕ ਹੈ।