ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ ਵਾਲਿਆਂ ਨੇ ਸੰਗਤਾਂ ਨੂੰ ਕੀਤਾ ਗੁਰਮਤਿ ਵਿਚਾਰਾਂ ਨਾਲ ਨਿਹਾਲ
ਮੋਗਾ/ ਬਾਘਾਪੁਰਾਣਾ 18 ਮਾਰਚ ( ਗੁਰਪ੍ਰੀਤ ਸਿੰਘ ਸਿੱਧੂ/ਕੇਵਲ ਸਿੰਘ ਘਾਰੂ/ਅਜੀਤ ਸਿੰਘ/ਅਵਤਾਰ ਸਿੰਘ ਦੁੱਨੇਕੇ)
ਮਾਲਵੇ ਦੇ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਦੀ ਅਗਵਾਈ ਹੇਠ ਸ਼ਹੀਦ ਬਾਬਾ ਤੇਗਾ ਸਿੰਘ ਅਤੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਦੌਰਾਨ ਸੈਂਕੜੇ ਲੜੀਆਂ ਦੇ ਚਲਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਇੱਕੋਤਰੀ ਦੀ ਸੰਪੂਰਨਤਾ ਤੇ ਭੋਗ ਪਾਏ ਗਏ। ਇਸ ਮੌਕੇ ਸਜਾਏ ਗਏ ਦੀਵਾਨਾ ਦੌਰਾਨ ਧਾਰਮਿਕ ਅਤੇ ਪੰਥਕ ਆਗੂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਿੰਘ ਸਾਹਿਬ ਗਿਆਨੀ ਗੁਰ ਮਿੰਦਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ ਵਾਲਿਆਂ ਨੇ ਦੀਵਾਨ ਤਛੱਜੀਆਂ ਸੰਗਤਾਂ ਨਾਲ ਗੁਰਮਤ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਾਨੂੰ ਅਜੋਕੇ ਸਮੇਂ ਦੌਰਾਨ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਅੰਮ੍ਰਿਤ ਦੇ ਧਾਰਨੀ ਬਣ ਕੇ ਬਾਣੇ ਅਤੇ ਬਾਣੀ ਦੇ ਪ੍ਰਪੱਕ ਹੋਣਾ ਚਾਹੀਦਾ ਹੈ । ਉਨ੍ਹਾਂ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਦੁਆਰਾ ਗੁਰੂ ਘਰ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸਜਾਏ ਗਏ ਧਾਰਮਿਕ ਦੀਵਾਨਾਂ ਚ ਰਾਗੀ ਢਾਡੀ ਅਤੇ ਕਥਾਵਾਚਕ ਭਾਈ ਕਮਲਜੀਤ ਸਿੰਘ, ਬੀਬੀ ਮਨਪ੍ਰੀਤ ਕੌਰ ਮੋਗਾ, ਗਿਆਨੀ ਜਸਵਿੰਦਰ ਸਿੰਘ ਲੁਧਿਆਣਾ ਵਾਲੇ , ਭਾਈ ਇਕਬਾਲ ਸਿੰਘ ਲੰਗਿਆਣਾ, ਵਾਲੇ ਭਾਈ ਵੀਰਭਾਨ ਸਿੰਘ ਮੋੜ ਮਾਲਵਾ, ਢਾਡੀ ਜਥਾ ਬੀਬੀ ਅਮਨਦੀਪ ਕੌਰ ਖਾਲਸਾ ਨਕੋਦਰ ਵਾਲਿਆਂ ਤੋਂ ਅਨੇਕਾਂ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਸਮਾਗਮ ਵਿੱਚ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ, ਅੰਮ੍ਰਿਤਪਾਲ ਸਿੰਘ ਵਿਧਾਇਕ ਬਾਘਾ ਪੁਰਾਣਾ, ਡਾ ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ ਆਦਿ ਨਤਮਸਤਕ ਹੋਏ। ਇਸ ਦੌਰਾਨ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਦੇਸ਼ ਵਿਦੇਸ਼ ਤੋਂ ਸ਼ਹੀਦਾਂ ਦੀ ਧਰਤੀ ਤੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧਾਰਮਿਕ ਦੀਵਾਨਾਂ ਚ ਹਾਜ਼ਰੀਆਂ ਭਰਨ ਵਾਲੀਆਂ ਵਡਭਾਗੀਆਂ ਰੂਹਾਂ ਹੁੰਦੀਆਂ ਹਨ। ਉਨ੍ਹਾਂ ਨੇ ਆਏਂ ਸੰਤਾਂ ਮਹਾਪੁਰਸ਼ਾਂ ਅਤੇ ਰਾਜਨੀਤਕ ਧਾਰਮਿਕ ਸਖਸ਼ੀਅਤਾਂ ਦਾ ਸਿਰਪਾਓ ਨਾਨ ਸਨਮਾਨ ਕੀਤਾ। ਇਸ ਮੌਕੇ ਸਟੇਜ ਦਾ ਸੰਚਾਲਨ ਭਾਈ ਇਕਬਾਲ ਸਿੰਘ ਲੰਗਿਆਣਾ ਵਾਲਿਆ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਸੰਤ ਬਾਬਾ ਸੁਖਦੇਵ ਸਿੰਘ ਦਮੇਲੀ ਵਾਲੇ, ਬਾਬਾ ਮਹਿੰਦਰ ਸਿੰਘ ਜਨੇਰ ਵਾਲੇ , ਸੰਤ ਬਾਬਾ ਭਾਗ ਸਿੰਘ ਨਾਨਕਸਰ ਕਲੇਰਾਂ ਵਾਲੇ ਬਾਬਾ ਗੁਰਮੀਤ ਸਿੰਘ ਖੋਸਿਆ ਵਾਲਿਆਂ ਦੇ ਸੇਵਾਦਾਰ, ਸੰਤ ਬਾਬਾ ਇਕਬਾਲ ਸਿੰਘ ਦੱਲੂਵਾਲ ਡੇਰਾ ਵਾਲੇ, ਸੰਤ ਬਾਬਾ ਬਿਕਰ ਸਿੰਘ ਤਲਵੰਡੀ ਭੰਗੇਰੀਆਂ, ਸੰਤ ਬਾਬਾ ਰਮਨਦੀਪ ਸਿੰਘ ਨਾਨਕਸਰ ਠਾਠ ਮਡੀਰਾਂ, ਬਾਬਾ ਭੁਪਿੰਦਰ ਸਿੰਘ , ਬਾਬਾ ਦੀਪਕ ਸਿੰਘ ਦੌਦਰ, ਸੁਖਪ੍ਰੀਤ ਸਿੰਘ ਰਾਜੇਆਣਾ ਝਿੜੀ , ਬਾਬਾ ਹਰਭਜਨ ਸਿੰਘ ਕਾਰ ਸੇਵਾ ਵਾਲੇ, ਮਹੰਤ ਗੁਰਜੰਟ ਸਿੰਘ ਕੋਠਾ ਗੁਰੂ ਕਾ, ਮਹੰਤ ਬਲਰਾਮ ਦਾਸ, ਗਿਆਨੀ ਸਿੰਦਰ ਸਿੰਘ ਜੈਮਲਵਾਲਾ ਤੋਂ ਇਲਾਵਾਂ ਸਾਬਕਾ ਵਿਧਾਇਕ ਹਰਜੋਤ ਕਮਲ, ਮਨਜੀਤ ਸਿੰਘ ਬਰਾੜ ਚੇਅਰਮੈਨ ਜਿਲਾ ਯੋਜਨਾ ਬੋਰਡ ਮੋਗਾ ,ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜਥੇਦਾਰ ਤੀਰਥ ਸਿੰਘ ਮਾਹਲਾ ਸੂਬਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਇੰਦਰਜੀਤ ਸਿੰਘ ਬੀੜ ਚੜਿੱਕ, ਗੁਰਪ੍ਰੀਤ ਮਨਚੰਦਾ, ਰਾਜਵੰਤ ਸਿੰਘ ਮਾਹਲਾ ,ਚਰਨ ਸਿੰਘ ਸ਼ਾਹਕੋਟ, ਬਲਜਿੰਦਰ ਸਿੰਘ ,ਜਗਦੇਵ ਸਿੰਘ ਨਿਗਾਹਾਂ ,ਕੁਲਬੀਰ ਸਿੰਘ ਕੋਠੇ , ਬਿੱਟੂ ਸਿੰਘ ਕਨੇਡੀਅਨ, ਤਰਸੇਮ ਸਿੰਘ ਰੱਤੀਆਂ ਮੈਂਬਰ ਐਸਜੀਪੀਸੀ, ਸੁਖਦੇਵ ਸਿੰਘ ਪਟਵਾਰੀ, ਇੰਦਰਜੀਤ ਸਿੰਘ ਜੇਈ ਬਿਜਲੀ ਵਿਭਾਗ, ਨੰਦ ਸਿੰਘ ਬਰਾੜ , ਮੇਜਰ ਸਿੰਘ ਗਿੱਲ ਸਰਪੰਚ ,ਗੁਰਨਾਮ ਸਿੰਘ ਗਾਮਾ ਮੋਗਾ, ਜੱਗਾ ਸਿੰਘ ਸਰਪੰਚ ਚੰਦ ਨਵਾਂ, ਹਰਬੰਸ ਸਿੰਘ ਸਰਪੰਚ ਚੰਦ ਪੁਰਾਣਾ, ਕਾਲੀ ਸਰਪੰਚ ਜਨੇਰ ,ਹਰਿੰਦਰ ਸਿੰਘ ਡੋਡ ਡੀਐਸਪੀ ਡੀ ਮੋਗਾ, ਅਜੀਤ ਸਿੰਘ ਨੰਬਰਦਾਰ ਜਨੇਰ, ਜਗਜੀਵਨ ਸਿੰਘ ਪ੍ਰਧਾਨ ਤੇ ਸਮੂਹ ਮੈਂਬਰ ਬਾਬਾ ਦਾਮੂ ਸ਼ਾਹ ਪ੍ਰਬੰਧਕ ਕਮੇਟੀ , ਬੀਬੀ ਨਰਿੰਦਰ ਕੌਰ ਰਣੀਆ, ਚੇਅਰਮੈਨ ਜਗਸੀਰ ਸਿੰਘ ਗਿੱਲ , ਸਰਪੰਚ ਰੁਪਿੰਦਰ ਸਿੰਘ ਤਲਵੰਡੀ ਭੰਗੇਰੀਆਂ , ਜਗਦੀਸ਼ ਸਿੰਘ ਸਰਪੰਚ ਚੋਟੀਆਂ, ਚੇਅਰਮੈਨ ਹਰਮੇਲ ਸਿੰਘ ਮੌੜ, ਬਲਵੀਰ ਸਿੰਘ ਰਾਮੂਵਾਲਾ, ਗੁਰਸੇਵਕ ਸਿੰਘ ਮੋਗਾ , ਭਾਈ ਗੁਰਦੀਪ ਸਿੰਘ, ਸੁੱਖਾ ਸਿੰਘ ਮੋਗਾ ,ਚਮਕੌਰ ਸਿੰਘ ਚੰਦ ਪੁਰਾਣਾ, ਜਥੇਦਾਰ ਗੁਰਦੀਪ ਸਿੰਘ ਲੰਗਿਆਣਾ ,ਅਮਰਜੀਤ ਸਿੰਘ, ਬਿੱਲੂ ਸਿੰਘ ,ਧਰਮ ਸਿੰਘ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।