Home » ਹੜ੍ਹ ਨਾਲ ਪ੍ਰਭਾਵਿਤ ਅਜੇ ਵੀ ਕੁਝ ਪਰਿਵਾਰ ਤੰਬੂਆਂ ਵਿੱਚ ਰਹਿਣ ਲਈ ਮਜਬੂਰ

ਹੜ੍ਹ ਨਾਲ ਪ੍ਰਭਾਵਿਤ ਅਜੇ ਵੀ ਕੁਝ ਪਰਿਵਾਰ ਤੰਬੂਆਂ ਵਿੱਚ ਰਹਿਣ ਲਈ ਮਜਬੂਰ

by Rakha Prabh
123 views
 ਮੱਲਾਂ ਵਾਲਾ (ਗੁਰਦੇਵ ਸਿੰਘ ਗਿੱਲ )-ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ  ਦੀਆਂ ਫਸਲਾਂ, ਝੋਨਾ ਪਸ਼ੂਆਂ ਦਾ ਚਾਰਾ ਆਦਿ ਬਿਲਕੁਲ ਹੀ ਖਤਮ ਹੋ ਚੁੱਕਿਆ ਹੈ ਉਥੇ ਨਾਲ ਹੀ ਕਈ ਲੋਕ ਘਰੋਂ ਬੇਘਰ ਹੋ ਗਏ ਹਨ ਉਹਨਾਂ ਦਾ ਪਸ਼ੂਆਂ ਤੇ ਮਕਾਨਾਂ ਦਾ ਵੀ ਵੱਡਾ ਨੁਕਸਾਨ ਹੋ ਗਿਆ ਹੈ ਅਤੇ ਹੜਾਂ ਦੇ ਮਾਰੇ ਲੋਕ ਧੁਸੀ ਬੰਨ੍ਹ ਤੇ ਆਪਣੇ ਬੱਚਿਆਂ ਨੂੰ ਲੈ ਕੇ  ਤਰਪਾਲਾਂ ਹੇਠਾਂ ਜ਼ਿੰਦਗੀ ਕੱਟਣ ਲਈ ਮਜਬੂਰ ਹਨ। ਜਦੋਂ ਅੱਜ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡ ਆਸ਼ੀਕੇ, ਮਾਸ਼ੀਕੇ, ਆਲੇ ਵਾਲਾ ਫੱਤੇ ਵਾਲਾ ਕੁਤਬ ਦੀਨ ਵਾਲਾ ਆਦਿ ਪਿੰਡਾਂ ਦੇ ਧੁਸੀ ਬੰਨ੍ਹ ਅੰਦਰ ਬੈਠੇ ਲੋਕਾਂ ਕੋਲ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਕੁਝ ਲੋਕ ਧੁਸੀ ਬੰਨ੍ਹ ਉੱਤੇ ਤੰਬੂ ਲਗਾ ਕੇ ਰਹਿਣ ਨੂੰ ਮਜਬੂਰ ਹਨ। ਜਾਣਕਾਰੀ ਦਿੰਦਿਆਂ  ਬੰਨ੍ਹ ਤੇ ਬੈਠੇ ਹੜ੍ਹ ਪੀੜਤ ਕੁਲਬੀਰ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਮਾਤਾ ਸੁਖਵਿੰਦਰ ਕੌਰ ਆਦਿ ਨੇ ਦੱਸਿਆ ਕਿ ਲਗਭਗ ਅੱਜ ਤੋਂ ਡੇਢ ਮਹੀਨਾ ਪਹਿਲਾਂ ਜਿਸ ਦਿਨ ਹੜ ਆਇਆ ਸੀ, ਉਨ੍ਹਾਂ ਦੇ ਘਰਾਂ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀ ਹੁਣ ਭਾਵੇਂ ਪਾਣੀ ਦਾ ਪੱਧਰ ਥੋੜਾ ਘੱਟ ਗਿਆ ਹੈ, ਪਰ ਫਿਰ ਵੀ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਪੈ ਚੁੱਕੀਆਂ ਹਨ ਕਈ ਜਗ੍ਹਾ ਤੇ ਕੰਧਾਂ ਡਿਗ ਵੀ ਚੁੱਕੀਆਂ ਹਨ ਮਕਾਨਾਂ ਦੀਆਂ ਨੀਂਹਾਂ ਬੈਠ ਗਈਆਂਹਨ ਹਾ ਲੇ ਵੀ ਘਰਾਂ ਅਤੇ ਖੇਤਾਂ ਵਿੱਚ ਪਾਣੀ ਵੱਗ ਰਿਹਾ ਹੈ। ਇਸ ਲਈ ਉਹ ਦਹਿਸ਼ਤ ਵਿੱਚ ਹੋਣ ਕਰ ਕੇ ਬੰਨ੍ਹ ਉੱਤੇ ਰਹਿਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਹੁਣ ਮੀਂਹ ਆ ਗਿਆ ਜਾਂ ਪਾਣੀ ਦਾ ਪੱਧਰ ਫਿਰ ਵੱਧ ਗਿਆ ਤਾਂ ਉਨ੍ਹਾਂ ਦਾ ਜਿਊਣਾ ਹੋਰ ਵੀ ਦੁੱਭਰ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਸਰਕਾਰੀ ਨੁਮਾਇੰਦਾ ਜਾਂ ਕਰਮਚਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ, ਸਿਰਫ਼ ਸਮਾਜ ਸੇਵੀ ਧਾਰਮਿਕ ਜਥੇਬੰਦੀਆਂ ਆਦਿ ਸਮੇਤ ਕੁਝ ਦਿਆਲੂ ਲੋਕ ਹੀ ਉਨ੍ਹਾਂ ਦੀ ਮਦਦ ਕਰ ਰਹੇ ਹਨ। ਉਕਤ ਹੜ੍ਹ ਪੀੜਤਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਆਮ ਵਾਂਗ ਗੁਜਰ ਬਸਰ ਕਰ ਕਰ ਸਕਣ।

Related Articles

Leave a Comment