ਦੇਸ਼ ਭਰ ’ਚ ਵਟ੍ਹਸਐੱਪ ਸੇਵਾਵਾਂ ਠੱਪ, ਲੋਕ ਪਰੇਸ਼ਾਨ
ਨਵੀਂ ਦਿੱਲੀ, 25 ਅਕਤੂਬਰ : ਦੁਨੀਆ ਦਾ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਡਾਊਨ ਹੋ ਗਿਆ ਹੈ। ਭਾਰਤ ’ਚ ਕਈ ਲੋਕ ਇਸ ਨੂੰ ਐਕਸੈਸ ਨਹੀਂ ਕਰ ਪਾ ਰਹੇ। ਲੋਕਾਂ ਨੂੰ ਮੈਸੇਜ ਭੇਜਣ ਅਤੇ ਰਿਸੀਵ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ। ਵਟਸਐਪ ਡਾਊਨ ਹੋਣ ਦੀ ਸ਼ਿਕਾਇਤ ਲੋਕ ਟਵਿਟਰ ’ਤੇ ਵੀ ਕਰ ਰਹੇ ਹਨ। ਵਟਸਐਪ ’ਤੇ ਕਿਸੇ ਮੈਸੇਜ ਨੂੰ ਸੈਂਡ ਕਰਨ ’ਤੇ ਏਰਰ ਆ ਰਿਹਾ ਹੈ। ਇਸ ਦੌਰਾਨ ਮੈਟਾ ਦਾ ਕਹਿਣਾ ਹੈ ਕਿ ਇਨ੍ਹਾਂ ਸੇਵਾਵਾਂ ਨੂੰ ਜਲਦੀ ਬਹਾਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।