Home » ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਦੇ ਵਿਦਿਆਰਥੀਆਂ ਨੇ ਵਿੱਤੀ ਸਾਖਰਤਾ ਅਤੇ ਆਲ ਇੰਡੀਆ ਕਵਿਜ਼ ਵਿੱਚ ਤਹਿਸੀਲ ਪੱਧਰ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ

ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਦੇ ਵਿਦਿਆਰਥੀਆਂ ਨੇ ਵਿੱਤੀ ਸਾਖਰਤਾ ਅਤੇ ਆਲ ਇੰਡੀਆ ਕਵਿਜ਼ ਵਿੱਚ ਤਹਿਸੀਲ ਪੱਧਰ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ

by Rakha Prabh
82 views

 

ਗੁਰੂਹਰਸਹਾਏ ,18 ਮਈ ( ਗੁਰਮੇਲ ਸਿੰਘ )

  ਭਾਰਤੀ ਰਿਜ਼ਰਵ ਬੈਂਕ ਅਧੀਨ ਤਹਿਸੀਲ ਪੱਧਰ ਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੇ ਲਈ ਵਿੱਤੀ ਸਾਖਰਤਾ ਅਤੇ ਆਲ ਇੰਡੀਆ ਕਵਿਜ਼ ਮੁਕਾਬਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਚਮਕੌਰ ਸਿੰਘ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪਰਗਟ ਸਿੰਘ ਬਰਾੜ ਦੀ ਅਗਵਾਈ ਹੇਠ ਮਿਤੀ 18 ਮਈ 2023 ਨੂੰ ਸ.ਸ.ਸ.ਸ ਲੜਕੀਆਂ (ਗੁਰੂਹਰਸਹਾਏ), ਫਿਰੋਜ਼ਪੁਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਦੇ ਵਿਦਿਆਰਥੀ ਜਸਕਰਨ ਜਮਾਤ ਦਸਵੀਂ ਅਤੇ ਆਰਜ਼ੂ ਜਮਾਤ ਨੌਵੀਂ ਨੇ ਸਕੂਲ ਮੁਖੀ ਸ਼੍ਰੀ ਉਮੇਸ਼ ਕੁਮਾਰ ਅਤੇ ਸ਼੍ਰੀ ਮਨਪ੍ਰੀਤ ਕੰਬੋਜ (ਸਮਾਜਿਕ ਸਿੱਖਿਆ ਅਧਿਆਪਕ) ਜੀ ਦੀ ਅਗਵਾਈ ਹੇਠ ਹਿੱਸਾ ਲਿਆ ਅਤੇ ਇਸ ਤਹਿਸੀਲ ਪੱਧਰ ਕਵਿਜ਼ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਦੌਰਾਨ ਸ.ਸ.ਸ.ਸ. ਲੜਕੀਆਂ (ਗੁਰੁਹਰਸਹਾਏ) ਵਿਖੇ ਜੇਤੂ ਵਿਦਿਆਰਥੀਆਂ ਨੂੰ ਜੇਤੂ ਸਰਟੀਫਿਕੇਟ, ਮੈਡਲ ਅਤੇ 2000 ਰੁਪਏ ਪ੍ਰਤੀ ਮੈਂਬਰ ਇਨਾਮ ਰਾਸ਼ੀ ਵੀ ਦਿੱਤੀ ਗਈ। ਸਕੂਲ ਮੁਖੀ ਸੂਬਾ ਐਵਾਰਡੀ ਸ਼੍ਰੀ ਉਮੇਸ਼ ਕੁਮਾਰ ਜੀ ਅਤੇ ਸਮੂਹ ਸਟਾਫ਼ ਮੈਂਬਰ ਵੱਲੋਂ ਬੱਚਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਗਈ।

Related Articles

Leave a Comment