Home » ਗੁਰਦੁਆਰਾ ਦੁੱਖ ਭੰਜਨ ਸਰ ਖੁਖਰਾਣਾ ਵਿਖੇ ਧਾਰਮਿਕ ਸਮਾਗਮ ਦੌਰਾਨ ਦੋਰਾਨ ਪੰਥਕ ਵਿਚਾਰਾਂ ਹੋਈਆਂ

ਗੁਰਦੁਆਰਾ ਦੁੱਖ ਭੰਜਨ ਸਰ ਖੁਖਰਾਣਾ ਵਿਖੇ ਧਾਰਮਿਕ ਸਮਾਗਮ ਦੌਰਾਨ ਦੋਰਾਨ ਪੰਥਕ ਵਿਚਾਰਾਂ ਹੋਈਆਂ

ਸਮਾਗਮ,ਚ ਪੁੱਜੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਦਾ ਖੁਖਰਾਣਾ ਪਰਿਵਾਰ ਵੱਲੋਂ ਨਿੱਘਾ ਸੁਆਗਤ

by Rakha Prabh
149 views

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਿਰੁੱਧ ਸ੍ਰੀ ਅਕਾਲ ਤਖ਼ਤ ਹਰਿਮੰਦਰ ਸਾਹਿਬ ਦਾ ਫੈਸਲਾ ਬਾਦਲਾਂ ਨੂੰ ਲਾਭ ਪਹੁੰਚਾਉਣ ਵਾਲਾ : ਅਜਨਾਲਾ ਬਿੱਟੂ

ਮੋਗਾ ਫਿਰੋਜ਼ਪੁਰ 17 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ)

ਅੱਜ ਗੁਰਦੁਆਰਾ ਦੁੱਖਭੰਜਣਸਰ ਖੁਖਰਾਣਾ ਵਿਖੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਦੇ ਨਿਵਾਸ ਅਸਥਾਨ ਤੇ ਪੰਥਕ ਆਗੂ ਸਿੰਘ ਸਾਹਿਬ ਭਾਈ ਅਮ੍ਰੀਕ ਸਿੰਘ ਜੀ ਅਜਨਾਲਾ ਖਾੜਕੂ ਸੰਘਰਸ ਦੇ ਰੂਹ-ਏ-ਰਵਾਂ ਭਾਈ ਦਲਜੀਤ ਸਿੰਘ ਬਿੱਟੂ ਇਲਾਕੇ ਦੀਆਂ ਦੋ ਧਾਰਮਿਕ ਸ਼ਖ਼ਸੀਅਤਾਂ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਬਾਬਾ ਰੇਸ਼ਮ ਸਿੰਘ ਖੁਖਰਾਣਾ ਦੇ ਵਿਚਕਾਰ ਕਈ ਅਹਿਮ ਪੰਥਕ ਮਸਲਿਆਂ ਨੂੰ ਲੈ ਕੇ ਵਿਚਾਰ ਵਿਟਾਦਰਾ ਕੀਤਾ ਗਿਆ।ਮੌਜੂਦਾ ਸਮੇ ਧਾਰਮਿਕ ਤੇ ਸਿਆਸੀ ਹਲਾਤਾਂ ਅਤੇ ਆਉਣ ਵਾਲੇ ਸਮੇ ਚ ਉੱਭਰ ਰਹੀਆਂ ਚੁਣੌਤੀਆਂ ਤੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਗਈ। ਖਾਸ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਾਰ ਵਾਰ ਦੁਰਵਰਤੋਂ ਗੁਰਦੁਆਰਾ ਪ੍ਰਬੰਧਾਂ ਚ ਨਿਘਾਰ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਗਈ। ਸਭ ਤੋ ਵੱਡੀ ਗੱਲ ਇਹ ਸੀ। ਕਿ ਭਾਈ ਦਲਜੀਤ ਸਿੰਘ ਬਿੱਟੂ ਭਾਈ ਅਮ੍ਰੀਕ ਸਿੰਘ ਜੀ ਅਜਨਾਲਾ ਨੇ ਸਾਰੇ ਪੰਥਕ ਮਸਲਿਆਂ ਤੇ ਇਕੱਠੇ ਚੱਲਣ ਅਤੇ ਇੱਕ ਦੂਜੇ ਦਾ ਸਹਿਯੋਗ ਦੇਣ ਦਾ ਫੈਸਲਾ ਕੀਤਾ। ਸਾਰੇ ਪੰਥਕ ਆਗੂਆਂ ਨੇ ਜਿਥੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਬੰਧ ਚ ਇੱਕ ਤਰਫਾ ਦਿੱਤੇ ਫੈਸਲੇ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਾਦਲਾਂ ਨੂੰ ਲਾਭ ਪਚਾਉਣ ਵਾਲੀ ਕਾਰਵਾਈ ਕਰਾਰ ਦਿੱਤਾ। ਉੱਥੇ ਪ੍ਰਬੰਧਕ ਧਿਰ ਦੀ ਕਾਰਵਾਈ ਨੂੰ ਵੀ ਨਿਰਾਸ਼ਾਜਨਕ ਦੱਸਿਆ। ਇਨਾਂ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਪ੍ਰਬੰਧਾਂ ਨੂੰ ਭ੍ਰਿਸ਼ਟ ਲੋਕਾ ਤੋ ਅਜਾਦ ਕਰਵਾਉਣਾ। ਜਿਸ ਵਾਸਤੇ ਅਸੀ ਜਤਨ ਅਰੰਭ ਕਰ ਰਹੇ ਹਾਂ। ਅਸੀਂ ਹਰੇਕ ਪੰਥ ਦਰਦੀ ਅਤੇ ਗੁਰੂ ਸਾਹਿਬ ਤੇ ਭਰੋਸਾ ਰੱਖਣ ਵਾਲੀਆਂ ਸ਼ਖ਼ਸੀਅਤਾਂ ਸਾਧੂ ਸੰਤਾਂ ਨਿਰਮਲੇ ਨਾਨਕਸਰ ਵਾਲੇ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਸਮੂੰਹ ਸੰਪਰਦਾਵਾਂ ਪੰਥ ਦੇ ਵਿਹੜੇ ਚ ਵਿਚਰਨ ਵਾਲੀਆਂ ਜਥੇਬੰਦੀਆਂ ਦਾ ਦਰਵਾਜਾ ਖੜਕਾਵਾਂਗੇ। ਸਭ ਨੂੰ ਨਾਲ ਲੈ ਕੇ ਚੱਲਣ ਦਾ ਜਤਨ ਕਰਾਂਗੇ। ਇਸਮੌਕੇ ਸਾਰੇ ਅਗੂਆਂ ਨੇ ਇੱਕ ਜੁਟ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ੋਰਦਾਰ ਤਰੀਕੇ ਨਾਲ ਅਵਾਜ ਉਠਾਈ। ਮੌਜੂਦਾ ਸਰਕਾਰਾਂ ਨਾਲ ਗਿਲਾ ਜ਼ਾਹਰ ਕਰਦਿਆਂ ਕਿਹਾ ਕਿ ਦੇਸ ਅੰਦਰ ਘੱਟ ਗਿਣਤੀ ਕੌਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜਾ ਮਿਸਾਲ ਰਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾ ਕਰਨਾ। ਅਤੇ ਸਿੱਖ ਬੰਦੀਆਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਵਾਵਜੂਦ ਰਿਹਾ ਤਾਂ ਕੀ ਕਰਨਾ ਪੈਰੋਲ ਵੀ ਨਾ ਦੇਣਾ। ਜਿਸ ਨਾਲ ਸਿੱਖ ਕੌਮ ਚ ਬਿਗਾਨਗੀ ਦੀ ਭਾਵਨਾ ਪੈਦਾ ਹੋਣਾ ਸੁਭਾਵਿਕ ਹੀ ਹੈ। ਜੋ ਕਿ ਭਾਰਤ ਲਈ ਅਤਿ ਘਾਤਕ ਸਿੱਧ ਹੋਵੇਗੀ। ਇਹਨਾਂ ਪ੍ਰਸਥੀਤੀਆਂ ਤੋ ਬਚਣ ਲਈ ਬੰਦੀ ਸਿੰਘ ਨੂੰ ਤੁਰੰਤ ਰਿਹਾ ਕੀਤਾ ਜਾਵੇ। ਅੰਤ ਚ ਗੁਰਦੁਆਰਾ ਜੋਤੀ ਸਰੂਪ ਜੋਗੇਵਾਲੇ ਪਹੁੰਚ ਕੇ ਸੰਤ ਬਾਬਾ ਬਲਦੇਵ ਸਿੰਘ ਜੀ ਨੇ ਸਾਰੀਆਂ ਸ਼ਖ਼ਸੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹਾਜਰ ਸਨ ਭਾਈ ਪਰਮਜੀਤ ਸਿੰਘ ਗਾਜੀ ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ ਭਾਈ ਇੱਕਬਾਲ ਸਿੰਘ ਕਨੇਡਾ

Related Articles

Leave a Comment