ਜ਼ੀਰਾ 14 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ ) ਪੰਜਾਬ ਯੂ – ਟੀ- ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ 39 ਸੈਕਟਰ ਮੋਹਾਲੀ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੇ ਪ ਸ ਸ ਸ ਫ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਦੀ ਅਗਵਾਈ ਵਿੱਚ ਵੱਖ ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਹਿਰ ਦੇ ਬੱਸ ਸਟੈਂਡ ਫਿਰੋਜ਼ਪੁਰ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਜਿਲ੍ਹਾ ਜਰਨਲ ਸਕੱਤਰ ਇੰਜ਼ ਜਗਦੀਪ ਸਿੰਘ ਮਾਂਗਟ, ਬਲਵਿੰਦਰ ਸਿੰਘ ਭੁੱਟੋ ਜ਼ਿਲ੍ਹਾ ਪ੍ਰਧਾਨ ਜੀਟੀਯੂ, ਨਿਸ਼ਾਨ ਸਿੰਘ ਮੁਦਕੀ ਜ਼ਿਲ੍ਹਾ ਪ੍ਰਧਾਨ ਜਗਲਾਤ ਵਰਕਰਜ਼ ਯੂਨੀਅਨ, ਪਸਸਫ ਦੇ ਆਗੂ ਰਾਜੀਵ ਹਾਡਾ ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਜੰਮੂ, ਸੰਜੀਵ ਕੁਮਾਰ ਕੈਸ਼ੀਅਰ ਨੇ ਕਿਹਾ ਕਿ
ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ, 1 ਜਨਵਰੀ 2015 ਅਤੇ 2017 ਦੇ ਪੱਤਰ ਰੱਦ ਕਰਵਾਉਣ, ਕੱਟੇ ਗਏ 37 ਭੱਤੇ ਬਹਾਲ ਕਰਵਾਉਣ, ਪੈਨਸ਼ਨਰਜ਼ ਦੇ ਬਣਦੇ 2.59 ਦੇ ਗੁਣਾਂਕ, ਨੋਸ਼ਨਲ ਅਧਾਰ ਤੇ ਪੈਨਸ਼ਨਾਂ ਦੀ ਸੋਧਾਈ, ਸਾਢੇ ਪੰਜ ਸਾਲ ਦਾ ਬਕਾਇਆ ਯੱਕ-ਮੁਸ਼ਤ ਡੀ. ਏ 34 ਪ੍ਰਤੀਸ਼ਤ ਤੋਂ ਵਧਾਕੇ ਕੇਂਦਰੀ ਤਰਜ ਤੇ 42 ਪ੍ਰਤੀਸ਼ਤ ਕਰਨ , ਕੈਸ਼ਲੈਸ ਹੈਲਥ ਯੋਜਨਾ ਵਰਗੇ ਹੱਕ ਅਤੇ ਜਾਇਜ ਮੰਗਾਂ ਦੀ ਪੂਰਤੀ ਕਰਨ ਅਤੇ ਜਮੂਹਰੀ ਹੱਕਾਂ ਦੀ ਰਾਖੀ ਲਈ ਕਾਲੇ ਕਾਨੂੰਨ ਐਸਮਾ ਵਰਗੇ ਰੱਦ ਕਰਵਾਉਣ ਲਈ ਸੰਘਰਸ਼ ਦਾ ਪਿੜ ਮੱਲਦੇ ਹੋਏ 14 ਅਕਤੂਬਰ ਨੂੰ ”ਪੰਜਾਬ ਸਰਕਾਰ ਦੀ ਸਾਜਸ਼ੀ ਚੁੱਪ ਤੋੜਨ ਲਈ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਜੋ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਇਸ ਮੌਕੇ ਕਾਫਲੇ ਵਿਚ ਪ ਸ ਸ ਫ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਸੰਧੂ, ਜੀਟੀਯੂ ਆਗੂ ਹਰਪਾਲ ਸਿੰਘ ਸੰਧੂ, ਭੁਪਿੰਦਰ ਸਿੰਘ ਢਿੱਲੋਂ ਸਕੱਤਰ ,ਅਮਨਦੀਪ ਸਿੰਘ ਸੂਬਾ ਪ੍ਰਧਾਨ ਮਿਊਸਪਲ ਮੁਲਾਜ਼ਮ ਯੂਨੀਅਨ ਪੰਜਾਬ,ਮਹਿਲ ਸਿੰਘ ਸੂਬਾ ਪ੍ਰਧਾਨ ਪੰਜਾਬ ਵਣ ਵਿਭਾਗ ਡਰਾਇਵਰ ਐਸੋਸੀਏਸ਼ਨ, ਮਹਿੰਦਰ ਸਿੰਘ ਧਾਲੀਵਾਲ ਸੂਬਾ ਜਰਨਲ ਸਕੱਤਰ ਪੈਨਸ਼ਨਰਜ਼ ਐਸੋਸੀਏਸ਼ਨ, ਗੁਰਬੀਰ ਸਿੰਘ ਮੁਦਕੀ ਸਕੱਤਰ ਪੰਜਾਬ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ , ਸੁਲੱਖਣ ਸਿੰਘ ਜਰਨਲ ਸਕੱਤਰ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ, ਰਮੇਸ਼ ਕੁਮਾਰ ਕਲਰਕ, ਸਿਮਰਜੀਤ ਸਿੰਘ, ਨੀਰਜ਼ ਕੁਮਾਰ, ਕਵਲਜੀਤ ਸਿੰਘ,ਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ,ਰਾਜ ਕੁਮਾਰ ਬਲਾਕ ਪ੍ਰਧਾਨ ਮੱਖੂ, ਬਲਕਾਰ ਸਿੰਘ ਬਲਾਕ ਮੀਤ ਪ੍ਰਧਾਨ ਜ਼ੀਰਾ,ਦੇਸਾ ਸਿੰਘ , ਕਰਮਜੀਤ ਸਿੰਘ, ਗੁਰਦੀਪ ਸਿੰਘ ਨਿਸ਼ਾਨ ਸਿੰਘ ਸਿੱਧੂ, ਬਲਜੀਤ ਸਿੰਘ ਬੱਬਾ,ਗੋਗਾ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।