Home » ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਦੀ ਧੀ ਮਰੀਅਮ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਬਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਦੀ ਧੀ ਮਰੀਅਮ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਬਰੀ

by Rakha Prabh
179 views

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਦੀ ਧੀ ਮਰੀਅਮ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਬਰੀ
ਇਸਲਾਮਾਬਾਦ, 30 ਸਤੰਬਰ : ਇਸਲਾਮਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀਐਮਐਲ-ਐਨ) ਦੀ ਉਪ ਪ੍ਰਧਾਨ ਮਰੀਅਮ ਨਵਾਜ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਬਰੀ ਕਰ ਦਿੱਤਾ ਹੈ।

ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਦੀ ਧੀ ਮਰੀਅਮ ਨੂੰ ਬਰੀ ਕਰਨਾ ਸੱਤਾਧਾਰੀ ਪਾਰਟੀ ਦੀ ਵੱਡੀ ਕਾਨੂੰਨੀ ਜਿੱਤ ਹੈ। ਇਸ ਫੈਸਲੇ ਤੋਂ ਬਾਅਦ ਮਰੀਅਮ ਲਈ ਚੋਣ ਲੜਨ ਦਾ ਰਸਤਾ ਸਾਫ ਹੋ ਗਿਆ ਹੈ। ਜੁਲਾਈ 2018 ’ਚ, ਇੱਕ ਭਿ੍ਰਸਟਾਚਾਰ ਵਿਰੋਧੀ ਅਦਾਲਤ ਨੇ ਮਰੀਅਮ ਅਤੇ ਉਸਦੇ ਪਤੀ ਮੁਹੰਮਦ ਸਫਦਰ ਨੂੰ ਐਵਨਫੀਲਡ ਜਾਇਦਾਦ ਮਾਮਲੇ ’ਚ ਦੋਸੀ ਠਹਿਰਾਇਆ ਸੀ।

ਪਤੀ-ਪਤਨੀ ਨੇ ਭਿ੍ਰਸਟਾਚਾਰ ਅਦਾਲਤ ਦੇ ਹੁਕਮਾਂ ਨੂੰ ਇਸਲਾਮਾਬਾਦ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਉਸ ਦੀ ਅਪੀਲ ਸਵੀਕਾਰ ਕਰ ਲਈ। ਉਸ ਦੀ ਅਪੀਲ ’ਤੇ ਸੁਣਵਾਈ ਕਰਦਿਆਂ ਜਸਟਿਸ ਆਮਿਰ ਫਾਰੂਕ ਅਤੇ ਮੋਹਸਿਨ ਅਖਤਰ ਕਿਆਨੀ ਦੇ ਦੋ ਮੈਂਬਰੀ ਬੈਂਚ ਨੇ ਕਿਹਾ ਕਿ ਜਾਂਚ ਅਧਿਕਾਰੀ ਦੀ ਰਾਏ ਨੂੰ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ। ਜਸਟਿਸ ਕਿਆਨੀ ਨੇ ਕਿਹਾ, ‘‘ਸੰਯੁਕਤ ਜਾਂਚ ਟੀਮ ਕੋਈ ਤੱਥ ਪੇਸ ਨਹੀਂ ਕਰ ਸਕੀ। ਇਸ ਨੇ ਸਿਰਫ ਜਾਣਕਾਰੀ ਇਕੱਠੀ ਕੀਤੀ।

ਸੁਣਵਾਈ ਦੇ ਅੰਤ ’ਚ, ਬੈਂਚ ਨੇ ਦੇਖਿਆ ਕਿ ਰਾਸਟਰੀ ਜਵਾਬਦੇਹੀ ਬਿਊਰੋ, ਕੇਸ ’ਚ ਸਰਕਾਰੀ ਵਕੀਲ ਭਿ੍ਰਸਟਾਚਾਰ ਦੇ ਦੋਸਾਂ ਨੂੰ ਸਥਾਪਤ ਕਰਨ ’ਚ ਅਸਫਲ ਰਿਹਾ ਹੈ। ਪਾਕਿਸਤਾਨ ਦੇ ਰਾਸਟਰੀ ਜਵਾਬਦੇਹੀ ਬਿਊਰੋ ਨੇ ਦਾਅਵਾ ਕੀਤਾ ਸੀ ਕਿ ਨਵਾਜ ਸਰੀਫ ਅਤੇ ਉਨ੍ਹਾਂ ਦੇ ਬੱਚਿਆਂ ਨੇ ਭਿ੍ਰਸਟ ਜਾਂ ਗੈਰ-ਕਾਨੂੰਨੀ ਤਰੀਕਿਆਂ ਨਾਲ ਅਪਾਰਟਮੈਂਟ ਖਰੀਦੇ ਸਨ। ਐਨਏਬੀ ਨੇ ਮਰੀਅਮ ਨਵਾਜ ਸਰੀਫ ’ਤੇ 2006 ਦੀ ਜਾਅਲੀ ਟਰੱਸਟ ਡੀਡ ਤਿਆਰ ਕਰਨ ਦਾ ਵੀ ਦੋਸ ਲਗਾਇਆ, ਜਿਸ ’ਤੇ ਉਨ੍ਹਾਂ ਦੇ ਪਤੀ ਕੈਪਟਨ (ਸੇਵਾਮੁਕਤ) ਸਫਦਰ ਨੇ ਵੀ ਗਵਾਹ ਵਜੋਂ ਦਸਤਖਤ ਕੀਤੇ ਸਨ।

ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਮੀਡੀਆ ਨੂੰ ਸੰਬੋਧਤ ਕਰਦੇ ਹੋਏ ਪੀਐਮਐਲ-ਐਨ ਨੇਤਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵਾਜ ਸਰੀਫ ਕੁਰਬਾਨੀ ਲਈ ਤਿਆਰ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਸਾਹਬਾਜ ਸਰੀਫ ਨੇ ਕਿਹਾ ਕਿ ਝੂਠ ਅਤੇ ਚਰਿੱਤਰ ਹੱਤਿਆ ਦੀ ਇਮਾਰਤ ਢਹਿ ਗਈ ਹੈ। ਐਵੇਨਫੀਲਡ ਜਾਇਦਾਦ ਮਾਮਲੇ ’ਚ ਮਰੀਅਮ ਦਾ ਬਰੀ ਹੋਣਾ ਸਰੀਫ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਲਈ ਅਖੌਤੀ ਜਵਾਬਦੇਹੀ ਵਿਧੀ ਦੇ ਮੂੰਹ ’ਤੇ ਚਪੇੜ ਹੈ।

Related Articles

Leave a Comment