*ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੇ ਕੀਤੀ ਅਚਨਚੇਤ ਚੈਕਿੰਗ।*
ਅੰਮ੍ਰਿਤਸਰ (ਗਰਮੀਤ ਸਿੰਘ ਰਾਜਾ )
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਚ ਕਾਨੂੰਨ ਵਿਵੱਸਥਾਂ ਨੂੰ ਬਹਾਲ ਰੱਖਣ ਲਈ ਗਜਟਿਡ ਅਫ਼ਸਰਾਨ ਦੀ ਅਗਵਾਈ ਹੇਠ ਵੱਖ-ਵੱਖ ਥਾਣਿਆਂ ਵੱਲੋਂ ਸਮੇਂ-ਸਮੇਂ ਸਿਰ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਅੱਜ ਮਿਤੀ 25-05-2023 ਨੂੰ ਸ੍ਰੀ ਹਰਜੀਤ ਸਿੰਘ ਧਾਲੀਵਾਲ , ਪੀ.ਪੀ.ਐਸ ਦੀ ਅਗਵਾਈ ਹੇਠ ਸ੍ਰੀ ਰਾਕੇਸ਼ ਕੁਮਾਰ ਪੀ.ਪੀ.ਐਸ, ਏ.ਸੀ.ਪੀ, ਸੀ.ਏ.ਡਬਲਯੂ, ਅੰਮ੍ਰਿਤਸਰ ਸਮੇਤ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਅਤੇ ਜੀ.ਆਰ.ਪੀ ਦੀ ਪੁਲਿਸ ਫੋਰਸ ਵੱਲੋਂ ਰੇਲਵੇ ਸਟੇਸ਼ਨ, ਅੰਮ੍ਰਿਤਸਰ ਵਿੱਖੇ ਅਚਨਚੇਤ ਚੈਕਿੰਗੀ ਕੀਤੀ ਗਈ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਅਤੇ ਉਹਨਾਂ ਦੇ ਬੈਗ ਆਦਿ ਚੈਕ ਕੀਤੇ ਗਏ ਅਤੇ ਸਨੀਫ਼ਰ ਡੋਗ ਦੀ ਮੱਦਦ ਨਾਲ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਦੇ ਏਰੀਆਂ ਦੀ ਬਾਰੀਕੀ ਨਾਲ ਸਰਚ ਵੀ ਕੀਤੀ ਗਈ।
ਇਸੇ ਤਰ੍ਹਾਂ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਰਾਜਵਿੰਦਰ ਸਿੰਘ ਸਮੇਤ ਪੁਲਿਸ ਫੋਰਸ ਅਤੇ ਇੱਕ ਟੀਮ ਏ.ਆਰ.ਪੀ ਵੱਲੋਂ ਬੱਸ ਸਟੇਸ਼ਨ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਬੱਸ ਸਟੈਂਡ ਤੇ ਘੁੰਮ ਰਹੇ ਸ਼ੱਕੀ ਵਿਅਕਤੀਆ ਦੀ Punjab Artificial Intelligence System (PAIS) ਰਾਂਹੀ ਫੋਟੋ ਖਿੱਚ ਕੇ ਸ਼ਨਾਖ਼ਤ ਕੀਤੀ ਗਈ ਅਤੇ ਬੱਸ ਸਟੇਂਡ ਦੀ ਬੇਸਮੇਂਟ ਤੇ ਬਣੀ ਪਾਰਕਿਗ ਵਿੱਚ ਖੜੇ ਵਹੀਕਲਾਂ ਦੇ ਰਜਿਸਟਰ ਨੰਬਰਾਂ ਨੂੰ E-Vahan ਐਪ ਦੀ ਮੱਦਦ ਨਾਲ ਵਹੀਕਲਾਂ ਦੇ ਮਾਲਕੀ ਦੀ ਜਾਂਚ ਕੀਤੀ ਗਈ। ਇਸਤੋਂ ਇਲਾਵਾ ਬੱਸ ਸਟੈਂਡ ਦੇ ਆਲੇ-ਦੁਆਲੇ ਦੇ ਏਰੀਆਂ ਅਤੇ ਮਾਰਕਿਟ ਦੀ ਸਰਚ ਚਲਾਇਆ ਗਿਆ।