Home » ਸ਼ੱਯਦ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ ਚ’ਚਾਰ ਰੋਜਾ ਸਲਾਨਾ ਜੋੜ ਮੇਲਾ ਸ਼ਾਨੋ ਸ਼ੋਕਤ ਨਾਲ ਸੰਪਨ

ਸ਼ੱਯਦ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ ਚ’ਚਾਰ ਰੋਜਾ ਸਲਾਨਾ ਜੋੜ ਮੇਲਾ ਸ਼ਾਨੋ ਸ਼ੋਕਤ ਨਾਲ ਸੰਪਨ

by Rakha Prabh
62 views
ਹੁਸ਼ਿਆਰਪੁਰ 8 ਜੂਨ ( ਤਰਸੇਮ ਦੀਵਾਨਾ ) ਜਗਤ ਪ੍ਰਸਿੱਧ ਸੱਯਦ-ਉਲ-ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਜੀ ਦੀ ਯਾਦ ਵਿੱਚ ਚਾਰ ਰੋਜਾ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਅਤੇ ਐਨ.ਆਰ. ਆਈਜ ਦੇ ਸਹਿਯੋਗ ਨਾਲ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਮਨਾਇਆ ਗਿਆ ।ਇਹ ਜੋੜ ਮੇਲਾ  ਆਖਰੀ ਦਿਨ ਚਾਦਰ ਦੀ ਰਸਮ ਨਾਲ ਸ਼ਾਨੋ-ਸ਼ੋਕਤ ਸੰਪਨ ਹੋਇਆ। ਦਰਬਾਰ ਤੇ ਇਲਾਕੇ ਭਰ ਦੀਆ ਸੰਗਤਾਂ ਨਤਮਸਤਕ ਹੋਈਆਂ।ਉਪਰੰਤ ਕਵਾਲੀਆ ਦੀ ਮਹਿਫਲ ਵਿੱਚ ਨਾਮਵਰ ਕਵਾਲ ਪਾਰਟੀ ਰੌਕੀ ਖਾਨ ,ਮਾਣਕ ਅਲੀ ਕਵਾਲ ਪਾਰਟੀ,ਵਰਿੰਦਰ ਦਿਦਰਾ ਨਕਾਲ ਪਾਰਟੀ ਆਦਿ ਨੇ ਹਾਜਰੀ ਲਗਾਈ।ਦਾਤਾ ਜੀ ਦੀ ਯਾਦ ਵਿੱਚ ਨਿੱਕੇ ਬੱਚਿਆ ਦੀਆਂ ਕੁਸ਼ਤੀਆਂ ਕਰਵਾਈਆ ਗਈਆਂ ਤੇ ਦਰਬਾਰ ਵਲੋਂ ਜੇਤੂਆਂ ਦਾ ਸਨਮਾਨ ਕੀਤਾ ।ਦਰਬਾਰ ਦੇ ਸੇਵਾਦਾਰ ਜਗਮੋਹਣ ਸਿੰਘ ਅਟਵਾਲ ਸਪੁੱਤਰ ਸੱਚਖੰਡ ਵਾਸੀ ਬਾਬਾ ਗੁਰਦਿਆਲ ਸਿੰਘ ਅਟਵਾਲ ਸੇਵਾ ਮੁਕਤ ਡੀ.ਐਸ.ਪੀ ਵਿਜੀਲੈਂਸ ਨੇ ਜਿਥੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਉਥੇ ਉਨ੍ਹਾ ਉਕਤ ਦਰਬਾਰ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਇਸ ਮੌਕੇ ਬਾਬਾ ਰਵਿੰਦਰ ਸਿੰਘ ਅਟਵਾਲ ਉਰਫ ਘੋਲੀ,ਸੇਵਾਦਾਰ ਜਗਮੋਹਣ ਸਿੰਘ ਅਟਵਾਲ ਸਪੁੱਤਰ ਸੱਚਖੰਡ ਵਾਸੀ ਬਾਬਾ ਗੁਰਦਿਆਲ ਸਿੰਘ ਅਟਵਾਲ ਸੇਵਾ ਮੁਕਤ ਡੀ.ਐਸ.ਪੀ ਵਿਜੀਲੇੈਂਸ,ਅਮਰਦੀਪ ਸਿੰਘ ਅਟਵਾਲ,ਰਣਜੀਤ ਸਿੰਘ ਤਲਵਣ,ਸ਼ਿਵਤਾਰ ਸਿੰਘ ਤਲਵਣ ਮੋਹਣ ਲਾਲ ਮੋਹਣਾ,ਨੰਬਰਦਾਰ ਜਸਵਿੰਦਰ ਸਿੰਘ,ਗੁਰਪ੍ਰੀਤ ਸਿੰਘ ਗੋਪੀ ਅਟਵਾਲ ਫਰਾਲਾ,ਠੇਕੇਦਾਰ ਕਮਲ ਭੁੱਟਾ, ਬਲਜਿੰਦਰ ਕੁਮਾਰ ਪੰਚ,ਮਨਪ੍ਰੀਤ ਸਿੰਘ, ਸੇਵਾਮੁਕਤ ਥਾਣੇਦਾਰ ਰੇਸ਼ਮ ਲਾਲ ,ਏ.ਐਸ ਆਈ ਮੋਹਣ ਲਾਲ,ਚਰਨਜੀਤ ਸਿੰਘ ਰੰਧਾਵਾ,ਰਾਜਿੰਦਰ ਸਿੰਘ ਅਟਵਾਲ,ਨੰਬਰਦਾਰ ਕਮਲ ਪੁਰੀ, ਹੈਰੀ ਕਲੇਰ,ਸਟੇਜ ਸਕੱਤਰ ਰਣਜੀਤ ਸਹੋਤਾ ਤੇ ਨੂਰ ਮੁਹੰਮਦ,ਸੁਖਵਿੰਦਰ ਸਿੰਘ ਰੰਧਾਵਾ,ਦੀਪਾ ਭਰੋਮਜਾਰਾ,ਰਾਮਪਾਲ ਕਲਸੀ,ਹਰਮੇਸ਼ ਕੁਮਾਰ,ਧਰਮਪਾਲ ਮਹਿਮੀ ਆਦਿ ਸੰਗਤਾ ਹਾਜਰ ਸਨ ।
ਮੇਲੇ ਦੇ ਆਖਰੀ ਦਿਨ ਚਾਦਰ ਦੀ ਰਸਮ ਮੌਕੇ ਸੇਵਾਦਾਰ ਜਗਮੋਹਣ ਸਿੰਘ,ਰਵਿੰਦਰ ਸਿੰਘ ਘੋਲੀ,ਮੋਹਣ ਲਾਲ ਤੇ ਹੋਰ

Related Articles

Leave a Comment