ਹੁਸ਼ਿਆਰਪੁਰ 23 ਜੁਲਾਈ ( ਤਰਸੇਮ ਦੀਵਾਨਾ ) ਭਾਰਤ ਦਾ ਪੂਰਵੀ ਸੂਬਾ ਮਣੀਪੁਰ, ਸੂਬਾ ਅਤੇ ਕੇਂਦਰ ਸਰਕਾਰ ਦੀਆਂ ਮਾਰੂ ਮਨੂੰਵਾਦੀ ਅਤੇ ਪੂੰਜੀਵਾਦੀ ਨੀਤੀਆਂ ਕਰਕੇ ਹੀ ਪੂਰਾ ਭਾਰਤ ਦੇਸ਼ ਪੂਜ਼ੀਵਾਦੀਆ ਦੀ ਅੱਗ ਵਿੱਚ ਜਲ ਰਿਹਾ ਹੈ ਜਲ,ਜੰਗਲ,ਜਮੀਨ ਅਤੇ ਕੁਦਰਤੀ ਸ੍ਰੋਤਾਂ ਤੇ ਕਾਬਜ ਹੋਣ ਲਈ ਅਤੇ ਧਾਰਮਿਕ ਦਾਬੇ ਦੇ ਏਜੰਡੇ ਦੀ ਪੂਰਤੀ ਲਈ ਘੱਟ ਗਿਣਤੀ ਅਤੇ ਅਨੁਸੂਚਿਤ ਜਨਜਾਤੀ ਸਮਾਜ ਤੇ ਬੇਇੰਤਹਾ ਅਤਿਆਚਾਰ ਹੋ ਰਿਹਾ ਹੈ ਨਤੀਜਤਨ ਲੱਖਾਂ ਦੀ ਗਿਣਤੀ ਵਿੱਚ ਲੋਕ ਬੇਘਰ ਹਨ ਅਤੇ ਭੁੱਖੇ ਭਾਣੇ ਜੰਗਲਾਂ ਵਿੱਚ ਰਹਿਣ ਨੂੰ ਮਜਬੂਰ ਹਨ. ਦੋ ਔਰਤਾਂ ਦੀ ਜਨਤਕ ਤੌਰ ਉੱਤੇ ਜ਼ਲੀਲ ਕੀਤੇ ਜਾਣ ਦੀ ਡਰਾਉਣੀ ਵੀਡੀਓ ਰਾਜ ਵਿੱਚ ਫੈਲੀ ਅਰਾਜਕਤਾ ਦਾ ਪੁਖ਼ਤਾ ਸਬੂਤ ਹੈ। ਇਹਨਾ ਗੱਲਾ ਦਾ ਪ੍ਰਗਟਾਵਾ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੇ ਗੱਦੀ ਨਸ਼ੀਨ ਅਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੇ ਪੱਤਰਕਾਰਾ ਨਾਲ ਕੀਤਾ । ਉਹਨਾ ਕਿਹਾ ਕਿ ਇਸ ਘਟਨਾ ਨੇ ਸਾਨੂੰ ਸਭ ਨੂੰ ਸ਼ਰਮਿੰਦਾ ਕੀਤਾ ਹੈ ਅਤੇ ਸਾਨੂੰ ਦਿੱਲੀ ਵਿੱਚ ਹੋਈ ਸਿੱਖ ਨਸਲਕੁਸ਼ੀ, ਖੈਰਲਾਂਜੀ, ਲਕਸ਼ਮਣ ਪੁਰ ਬਾਥੇ , ਮਿਰਚਪੁਰ, ਗੋਹਾਣਾ , ਸਹਾਰਨਪੁਰ ਵਿੱਚ ਦਲਿਤਾਂ ਦੇ ਘਾਣ, ਮੁੰਬਈ, ਉੱਤਰਪ੍ਰਦੇਸ਼ ਅਤੇ ਗੁਜ਼ਾਰਾਤ ਵਿੱਚ ਮੁਸਲਮਾਨਾਂ ਪ੍ਰਤੀ ਹਿੰਸਾ ਅਤੇ ਕਤਲੋਗਾਰਤ ਦੀ ਯਾਦ ਕਰਵਾਉਂਦੀ ਹੈ ਅਤੇ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਉਦਾਸੀਨ ਗ਼ੈਰਇਨਸਾਨੀ ਭੂਮਿਕਾ ਨੂੰ ਵੀ ਬਿਆਨ ਕਰਦੀ ਹੈ। ਉਹਨਾ ਕਿਹਾ ਕਿ ਇਸ ਘਟਨਾ ਅਤੇ ਪੁਲਸ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਸ਼ਾਜਿਸ਼ਾਨਾ ਚੁੱਪ ਅਤੇ ਉਦਾਸੀਨਤਾਂ ਦੀ ਜਿੰਨੀ ਨਿੰਦਾ ਨੁੱਕਤਾਚੀਨੀ ਕੀਤੀ ਜਾਵੇ ਉਹ ਘੱਟ ਹੈ ਪਰ ਨਾਲ ਹੀ ਮਣੀਪੁਰ ਦੀ ਜਨਤਾ ਅਤੇ ਪੀੜਿਤ ਔਰਤਾਂ ਦੇ ਨਾਲ ਖੜ੍ਹਨਾ ਸਾਡੀ ਸਭ ਦੀ ਇਖਲਾਕੀ ਜਿੰਮੇਵਾਰੀ ਵੀ ਬਣਦੀ ਹੈ