ਭੋਗਪੁਰ .ਸੁਖਵਿੰਦਰ ਸੈਣੀ. ਗੁਰਦੁਆਰਾ ਸਮਸਤਗੜ ਨਜਦੀਕ ਟਰੱਕ ਅਤੇ ਟਰਾਲੇ ਦੀ ਭਿਆਨਕ ਟੱਕਰ ਹੋਈ, ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸੂਚਨਾ ਅਨੁਸਾਰ ਟਰੱਕ ਡਰਾਈਵਰ ਨੂੰ ਝੋਕ ਲੱਗ ਜਾਣ ਕਾਰਨ ਹਾਦਸਾ ਵਾਪਰਿਆ। ਟਰੱਕ ਪੀ ਬੀ 10 HN 8774 ਪਠਾਨਕੋਟ ਸਾਈਡ ਤੋਂ ਜਲੰਧਰ ਨੂੰ ਜਾ ਰਿਹਾ ਸੀ, ਅਤੇ ਟਰਾਲਾ ਪੀ ਬੀ ਦੱਸ A 6341 ਜਲੰਧਰ ਸਾਈਡ ਤੋਂ ਪਠਾਨਕੋਟ ਤਰਫ ਜਾ ਰਿਹਾ ਸੀ, ਸੂਚਨਾ ਅਨੁਸਾਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਇਨਾ ਭਿਆਨਕ ਹਾਦਸਾ ਤੇਜ ਰਫਤਾਰ ਕਰਨ ਹੀ ਵਾਪਰਦਾ ਹੈ,ਤੇਜ ਰਫ਼ਤਾਰ ਨਾਲ ਗੱਡੀਆਂ ਨਹੀਂ ਚਲਾਉਣੀਆਂ ਚਾਹੀਦੀਆਂ