ਜ਼ੀਰਾ/ ਫਿਰੋਜਪੁਰ/ਮੱਖੂ/ਮੱਲਾਂ ਵਾਲਾ 10 ਫਰਵਰੀ ( ਲਵਪ੍ਰੀਤ ਸਿੰਘ ਸਿੱਧੂ ,ਮੰਗਲ ਸਿੰਘ, ਗੁਰਦੇਵ ਸਿੰਘ ਗਿੱਲ )
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਸੱਤਾਧਾਰੀ ਆਪ ਸਰਕਾਰ ਵੱਲੋਂ ਲੋਕਾਂ ਨਾਲ ਲਗਾਤਾਰ ਕੀਤੇ ਜਾ ਰਹੇ ਵਾਅਦਾ ਖਿਲਾਫੀ ਦੇ ਵਿਰੁੱਧ ਪੰਜਾਬ ਦੇ ਲੋਕਾਂ ਨੂੰ ਲਾਮ ਬੰਦ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੀਤੀ ਜਾ ਰਹੀ,, ਪੰਜਾਬ ਬਚਾਅ ਬਚਾਓ ਯਾਤਰਾ ,, ਦਾ ਅੱਜ ਜ਼ਿਲ੍ਹਾ ਫਿਰੋਜਪੁਰ ਵਿਖੇ ਪ੍ਰਵੇਸ਼ ਕਰਨ ਤੇ ਜ਼ੀਰਾ ਵਿਖੇ ਹਲਕਾ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਦੀ ਅਗਵਾਈ ਹੇਠ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ । ਇਸ ਦੌਰਾਨ ਹਲਕਾ ਫਿਰੋਜ਼ਪੁਰ ਵਿਖੇ ਪ੍ਰਵੇਸ਼ ਕਰਨ ਤੇ ਸੁਖਬੀਰ ਸਿੰਘ ਬਾਦਲ ਦਾ ਸ਼ਹਿਰੀ ਹਲਕਾ ਇੰਚਾਰਜ ਰੋਹਿਤ ਵੋਹਰਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਪੂਰੇ ਜੋਸ਼ ਸ਼ੋ ਖਰੋਸ਼ ਨਾਲ ਸਵਾਗਤ ਕੀਤਾ। ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਸਵਾਗਤ ਕਰਨ ਬਾਅਦ ਫਿਰੋਜਪੁਰ ਵਿਖੇ ਦਿੱਲੀ ਗੇਟ ਦੇ ਬਾਹਰ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਤੋਂ ਚਲਦੀਆਂ ਪਾਰਟੀਆਂ ਨਾਲ ਸਿਰਫ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਹੀ ਨਹੀਂ ਦੇ ਰਹੀਆਂ ਬਲਕਿ ਉਹ ਸਿੱਖ ਗੁਰਧਾਮਾਂ ਤੇ ਕਬਜ਼ੇ ਵੀ ਕਰ ਰਹੀਆਂ ਹਨ। ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਦਿੱਤੀ ਗਈ ਅਤੇ ਦਿੱਲੀ ਗੁਰਦੁਆਰਾ ਕਮੇਟੀ ਜਿਸ ਵਿੱਚ ਬਹੁ ਗਿਣਤੀ ਅਕਾਲੀ ਦਲ ਦੇ ਮੈਂਬਰਾਂ ਦੀ ਹੈ ਦਾ ਕਬਜ਼ਾ ਵੀ ਉਹਨਾਂ ਲੋਕਾਂ ਨੇ ਲੈ ਲਿਆ ਜੋ ਕੌਮ ਲਈ ਨੁਕਸਾਨਦੇ ਹਨ। ਉਹਨਾਂ ਕਿਹਾ ਕਿ ਹੁਣ ਮਹਾਰਾਸ਼ਟਰ ਸਰਕਾਰ ਨੇ ਸ਼੍ਰੀ ਹਜੂਰ ਸਾਹਿਬ ਮਨੇਜਮੈਂਟ ਬੋਰਡ ਤੇ ਕਬਜ਼ੇ ਦੀ ਮਹਿਮ ਆਰੰਭ ਕਰ ਦਿੱਤੀ ਹੈ ਅਤੇ ਆਪਣੇ ਨਾਮਜਦ ਮੈਂਬਰਾਂ ਦੀ ਗਿਣਤੀ ਤੋਂ ਵੀ ਵੱਧ ਕੇ 12 ਕਰ ਦਿੱਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੀ ਹਜੂਰ ਸਾਹਿਬ ਮੈਨੇਜਮੈਂਟ ਬੋਰਡ ਐਕਟ 1956 ਵਿੱਚ ਸੋਧ ਕਰਕੇ ਇਸ ਦਾ ਪੁਨਰ ਗਠਨ ਕਰਨ ਦਾ ਫੈਸਲਾ ਬਹੁਤ ਨਿੰਦਣਯੋਗ ਹੈ ਤੇ ਸਿੱਖ ਕੌਮ ਇਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ। ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੌਮ ਦੇ ਗਦਾਰਾਂ ਦੇ ਹੱਥੋਂ ਗੁਮਰਾਹ ਨਾ ਹੋਣ। ਇਹਨਾਂ ਲੋਕਾਂ ਨੇ ਸਿੱਖ ਆਗੂਆਂ ਦੇ ਮਖੌਟੇ ਪਾਏ ਹੋਏ ਹਨ, ਪਰ ਇਹ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸੋਹਾਂ ਖਾ ਕੇ ਪੰਜਾਬੀਆਂ ਨੂੰ ਮੂਰਖ ਬਣਾਇਆ ਅਤੇ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਝੂਠੀਆਂ ਗਰੰਟੀ ਦੇ ਕੇ ਤੁਹਾਡੀਆਂ ਵੋਟਾਂ ਲੈ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਕਾ ਦੀ ਜੀ ਹਜ਼ੂਰੀ ਅਤੇ ਆਪ ਦੇ ਪ੍ਰਚਾਰ ਲਈ ਪੰਜਾਬ ਦੇ ਖਜ਼ਾਨੇ ਨੂੰ ਦੋਵੇਂ ਹੱਥੀ ਲੁਟਾ ਰਹੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਟਿੱਬੀ, ਸ਼ਹਿਰੀ ਹਲਕਾ ਇੰਚਾਰਜ ਰੋਹਿਤ ਕੁਮਾਰ ਵੋਹਰਾ ,ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ,ਹਲਕਾ ਗੁਰੂ ਹਰਸਾਏ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ, ਯੂਥ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ ਸੁਰਿੰਦਰ ਸਿੰਘ ਬੱਬੂ, ਨਰਦੇਵ ਸਿੰਘ ਕੈਸ਼ ਮਾਨ, ਬਲਬੀਰ ਸਿੰਘ ਰਤੋਵਾਲੀਆ, ਸਿੰਘ ਪਰਮਜੀਤ ਸਿੰਘ ਕਲਸੀ ਭਾਈ ਜਸਪਾਲ ਸਿੰਘ , ਜਥੇਦਾਰ ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਕਰਨੈਲ ਸਿੰਘ ਪੀਰ ਮੁਹੰਮਦ ,ਮੋਹਨ ਸਿੰਘ ਚੱਕੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੱਖੂ , ਸੁਖਦੇਵ ਸਿੰਘ ਲੋਹਕਾ ਸਾਬਕਾ ਚੇਅਰਮੈਨ, ਪ੍ਰਵੀਨ ਚੋਪੜਾ ਯੂਥ ਆਗੂ, ਚੇਅਰਮੈਨ ਮਹਿੰਦਰ ਸਿੰਘ ਲਹਿਰਾ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਬੰਬ ਡਾ ਨਿਰਵੈਰ ਸਿੰਘ ਉੱਪਲ, ਸਤੀਸ਼ ਕੁਮਾਰ ਕਾਲਾ , ਨਿਸ਼ਾਨ ਸਿੰਘ ਸਿੱਧੂ, ਗੋਗਾ ਸਿੰਘ , ਪ੍ਰੀਤਮ ਸਿੰਘ, ਜਗਤਾਰ ਸਿੰਘ ਘਾਰੂ, ਕਾਰਜ ਸਿੰਘ ਘਾਰੂ , ਸੋਹਣ ਸਿੰਘ ਘਾਰੂ, ਮਲੂਕ ਸਿੰਘ ਝੱਡਾ ਬੱਗਾ, ਸੱਤਾ ਸਿੰਘ ਅਵਾਣ, ਮਿਸਤਰੀ ਕਾਰਜ਼ ਸਿੰਘ, ਬਾਜ਼ ਸਿੰਘ, ਕਰਣ ਕੁਮਾਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਅਤੇ ਆਗੂ ਹਾਜ਼ਰ ਸਨ।