ਜ਼ੀਰਾ 17 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ ) : ਸਰਕਾਰ ਵੱਲੋਂ ਇੱਕ ਜੁਲਾਈ ਦੋ ਹਜਾਰ ਬਾਈ ਨੂੰ ਇੱਕੋ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਬੈਗਜ਼ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਦੁਕਾਨਦਾਰਾਂ ਅਤੇ ਹੋਰ ਵਪਾਰੀਆਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਲਈ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਪੰਜਾਬ ਪ੍ਰਧਾਨ ਸ੍ਰੀ ਸਤਿੰਦਰ ਸਚਦੇਵਾ, ਜ਼ੀਰਾ ਪ੍ਰਧਾਨ ਸ੍ਰੀ ਮਹਿੰਦਰਪਾਲ ,ਉੱਪ ਪ੍ਰਧਾਨ ਜਗਦੇਵ ਸ਼ਰਮਾ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਸੁਆਮੀ ਸੁਤੇ ਪ੍ਰਕਾਸ਼ ਸ਼ਿਵਾਲਾ ਮੰਦਰ ਜ਼ੀਰਾ ਵਿਖੇ ਲਗਾਇਆ ਗਿਆ । ਜਿਸ ਚ ਮਹਾਂਮੰਡਲੇਸ਼ਵਰ ਇੱਕ ਹਜਾਰ ਅੱਠ ਸਵਾਮੀ ਆਤਮਾ ਨੰਦ ਪੁਰੀ ਜੀ ਮਹਾਰਾਜ, ਐੱਸ.ਡੀ.ਐਮ ਜ਼ੀਰਾ ਸਰਦਾਰ ਗਗਨਦੀਪ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਸ਼ੰਕਰ ਕਟਾਰੀਆ ਅਤੇ ਨਗਰਪਾਲਿਕਾ ਦੇ ਕਾਰਜਕਾਰੀ ਅਫ਼ਸਰ ਸੰਜੀਵ ਬਾਂਸਲ ਜੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਤੇ ਸੰਸਥਾ ਦੇ ਐਡਵਾਈਜ਼ਰ ਸ੍ਰੀ ਪ੍ਰਦੀਪ ਵਰਮਾ ਅਤੇ ਫਾਇਨਾਂਸ ਸਕੱਤਰ ਸ੍ਰੀ ਨਵੀਨ ਸਚਦੇਵਾ ਵੱਲੋਂ ਨਗਰ ਪਾਲਿਕਾ ਦੇ ਉਪ ਪ੍ਰਧਾਨ ਬਿੱਟੂ ਵਿੱਜ ,ਸ੍ਰੀ ਸੁਸ਼ੀਲ ਜੈਨ ‘ਸ੍ਰੀ ਗੌਰਵ ਜੈਨ ,ਸ੍ਰੀ ਦੀਪਕ ਵਿੱਜ ਵੱਲੋਂ ਬਣਵਾਏ ਗਏ ਲਗਭਗ ਦਸ ਹਜ਼ਾਰ ਜੂਟ ਦੇ ਥੈਲੇ ਹਰ ਵਰਗ ਦੇ ਦੁਕਾਨਦਾਰਾਂ ਵਿਚ ਵੰਡੇ ਗਏ ਤਾਂ ਜੋ ਲੋਕਾਂ ਨੂੰ ਮੁੜ ਵਰਤੋਂ ਵਿੱਚ ਆਉਣ ਵਾਲੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।
ਇਸ ਮੌਕੇ ਤੇ ਸਵਾਮੀ ਆਤਮਾ ਨੰਦ ਪੁਰੀ ਜੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਡੀ ਸੰਸਕ੍ਰਿਤੀ ਅਤੇ ਸੱਭਿਆਚਾਰ ਤਾਂ ਹੀ ਜੀਵਤ ਰਹਿ ਸਕਦਾ ਹੈ ਜੇਕਰ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਪੂਰਨ ਸਹਿਯੋਗ ਕਰਾਂਗੇ ।ਐਸ.ਡੀ.ਐਮ ਜ਼ੀਰਾ ਸ੍ਰੀ ਗਗਨਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਅਸੀਂ ਵਾਤਾਵਰਣ ਨੂੰ ਸ਼ੁੱਧ ਰੱਖ ਕੇ ਨਿਰੋਗ ਜੀਵਨ ਜੀਅ ਸਕਦੇ ਹਾਂ। ਸ੍ਰੀ ਸ਼ੰਕਰ ਕਟਾਰੀਆ ਵੱਲੋਂ ਇਸ ਸਮੇਂ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਅਤੇ ਹੋਰ ਸੰਸਥਾਵਾਂ ਨੂੰ ਅਜਿਹੇ ਜਾਗਰੂਕਤਾ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ । ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਸ੍ਰੀ ਧਰਮਪਾਲ ਚੁੱਘ ਸਟੇਟ ਬੈਂਕ ਆਫ ਇੰਡੀਆ ਜ਼ੀਰਾ ਦੇ ਮੈਨੇਜਰ ਸ੍ਰੀ ਰਵਿੰਦਰ ਕੁਮਾਰ ,ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਸ੍ਰੀ ਸੰਜੇ ਬਾਂਸਲ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ।
ਇਸ ਸਮੇਂ ਤੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਹਰੀਸ਼ ਤਾਂਗੜਾ ,ਕਰਿਆਨਾ ਯੂਨੀਅਨ ਦੇ ਪ੍ਰਧਾਨ ਸ੍ਰੀ ਜਸਵਿੰਦਰ ਸਿੰਘ ਭਾਟੀਆ ,ਕੱਪੜਾ ਯੂਨੀਅਨ ਦੇ ਪ੍ਰਧਾਨ ਸੁਖਦੇਵ ਸ਼ਰਮਾ ‘ਸ੍ਰੀ ਵੇਦ ਪ੍ਰਕਾਸ਼ ਕੱਕਰ ,ਸਹਾਰਾ ਕਲੱਬ ਦੇ ਪ੍ਰਧਾਨ ਨਛੱਤਰ ਸਿੰਘ, ਸ੍ਰੀ ਓਮ ਪ੍ਰਕਾਸ਼ ਪੁਰੀ ,ਮਹਿਲਾ ਵਿੰਗ ਦੀ ਪ੍ਰਧਾਨ ਸ੍ਰੀਮਤੀ ਵਨੀਤਾ ਝਾਂਜੀ, ਸਕੱਤਰ ਸ੍ਰੀਮਤੀ ਕਿਰਨ ਗੌੜ, ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਸ਼੍ਰੀ ਚਰਨਪ੍ਰੀਤ ਸਿੰਘ ਸੋਨੂੰ ਅਤੇ ਅਤੇ ਹੋਰ ਟਰੇਡ ਯੂਨੀਅਨਾਂ ਦੇ ਪ੍ਰਧਾਨਾਂ ਵੱਲੋਂ ਵਿਸ਼ਵਾਸ ਦਿਵਾਇਆ ਕੇ ਆਉਣ ਵਾਲੇ ਸਮੇਂ ਵਿੱਚ ਉਹ ਜੂਟ ਵੀ ਬਣੇ ਹੋਏ ਲਿਫਾਫੇ ਵਰਤੋਂ ਕਰਨ ਲਈ ਆਪਣੇ ਵਰਗ ਦੇ ਦੁਕਾਨਦਾਰਾਂ ਨੂੰ ਪ੍ਰੇਰਿਤ ਕਰਨਗੇ। ਇਸ ਮੌਕੇ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵਿੱਚ ਸ੍ਰੀ ਜੁਗਲ ਕਿਸ਼ੋਰ ਸ੍ਰੀ ਗੁਰਬਖਸ਼ ਸਿੰਘ ਵਿੱਜ ,ਸ੍ਰੀਮਤੀ ਰਾਜ ਕੁਮਾਰੀ, ਸ੍ਰੀਮਤੀ ਕਿਰਨ ਗੌੜ ਸਕੱਤਰ ,ਜਸਵੀਰ ਸਿੰਘ ,ਸੋਨੂੰ ਗੁਜਰਾਲ ‘ਗੁਲਸ਼ਨ ਸ਼ਰਮਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ ।