Home » ਬਹੁ ਕਰੋੜੀ ਟੈਂਡਰ ਘੋਟਾਲੇ ਵਿਚ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੀ ਜ਼ਮਾਨਤ ਰੱਦ

ਬਹੁ ਕਰੋੜੀ ਟੈਂਡਰ ਘੋਟਾਲੇ ਵਿਚ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੀ ਜ਼ਮਾਨਤ ਰੱਦ

by Rakha Prabh
124 views

ਬਹੁ ਕਰੋੜੀ ਟੈਂਡਰ ਘੋਟਾਲੇ ਵਿਚ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੀ ਜ਼ਮਾਨਤ ਰੱਦ
ਚੰਡੀਗੜ੍ਹ 17 ਅਕਤੂਬਰ : ਅਨਾਜ ਢੋਆ-ਢੁਆਈ ਘੁਟਾਲੇ ’ਚ ਫਸੇ ਕਾਂਗਰਸੀ ਆਗੂ ਅਤੇ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਇਸ ਮਾਮਲੇ ’ਚ ਉਨ੍ਹਾਂ ਦੀ ਜਮਾਨਤ ਅਰਜੀ ਰੱਦ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਸਾਬਕਾ ਮੰਤਰੀ ਆਸ਼ੂ ਇਸ ਸਮੇਂ ਕਰੋੜਾਂ ਦੇ ਅਨਾਜ ਲਿਫਟਿੰਗ ਘੁਟਾਲੇ ਦੇ ਦੋਸ਼ ’ਚ ਪਟਿਆਲਾ ਜੇਲ੍ਹ ’ਚ ਬੰਦ ਹੈ।

ਵਿਜੀਲੈਂਸ ਵੱਲੋਂ ਭਾਰਤ ਭੂਸਣ ਆਸ਼ੂ ਦੇ ਕਰੀਬੀ ਤੇ ਕਾਂਗਰਸੀ ਕੌਂਸਲਰ ਗਗਨਦੀਪ ਸਿੰਘ ਸੰਨੀ ਭੱਲਾ ਨੂੰ 12 ਅਕਤੂਬਰ ਨੂੰ ਗਿ੍ਰਫਤਾਰ ਕੀਤਾ ਸੀ। 13 ਅਕਤੂਬਰ ਨੂੰ ਉਸ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ’ਚ ਪੇਸ ਕੀਤਾ ਗਿਆ ਅਤੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ। ਹਾਲਾਂਕਿ ਬਾਅਦ ’ਚ ਸੰਨੀ ਭੱਲਾ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਇਸ ਮਾਮਲੇ ’ਚ ਹੁਣ ਤੱਕ ਠੇਕੇਦਾਰ ਤੇਲੂ ਰਾਮ ਅਤੇ ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸਣ ਆਸ਼ੂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਆਸੂ ਤੇ ਤੇਲੂ ਰਾਮ ਜੇਲ੍ਹ ’ਚ ਹਨ। ਉੱਥੇ ਹੀ ਬਰਖਾਸਤ ਡਿਪਟੀ ਡਾਇਰੈਕਟਰ ਆਰਕੇ ਸਿੰਗਲਾ, ਸਾਬਕਾ ਮੰਤਰੀ ਆਸ਼ੂ ਦੇ ਕਥਿਤ ਪੀਏ ਮੀਨੂੰ ਪੰਕਜ ਮਲਹੋਤਰਾ, ਇੰਦਰਜੀਤ ਸਿੰਘ ਇੰਦੀ ਸਮੇਤ 14 ਮੁਲਜਮ ਅਜੇ ਵੀ ਵਿਜੀਲੈਂਸ ਦੇ ਹੱਥ ਨਹੀਂ ਆਏ ਹਨ।

Related Articles

Leave a Comment