ਜ਼ੀਰਾ 17 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ) : ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਬਲਾਕ ਜੀਰਾ ਵੱਲੋਂ ਸਟੇਟ ਆਰ ਟੀ ਆਈ ਵਿੰਗ ਦੇ ਵਾਈਸ ਚੈਅਰਮੈਨ ਤੇ ਬਲਾਕ ਪ੍ਰਧਾਨ ਗੁਰਚਰਨ ਸ਼ਰਮਾ ਦੀ ਅਗਵਾਈ ਵਿੱਚ ਅੱਜ ਜੀਰਾ ਵਿਖੇ ਨਵੇਂ ਨਿਯੁਕਤ ਹੋਵੇ ਐਸ ਡੀ ਐਮ ਗਗਨਦੀਪ ਸਿੰਘ ਪੀ ਸੀ ਐਸ ਨਾਲ ਮਿਲਣੀ ਕੀਤੀ ਗਈ ਤੇ ਉਨਾ ਦੀ ਜੀਰਾ ਸ਼ਹਿਰ ਵਿੱਚ ਨਿਯੁਕਤੀ ਹੋਣ ਤੇ ਨਿੱਘਾ ਸਵਾਗਤ ਕੀਤਾ ਗਿਆ । ਗੁਰਚਰਨ ਸ਼ਰਮਾ ਨੇ ਇਸ ਮਿਲਣੀ ਵਿੱਚ ਜੈ ਮਲਾਪ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਵਿਸਥਾਰ ਸਹਿਤ ਦੱਸਿਆ । ਐਸ ਡੀ ਐਮ ਗਗਨਦੀਪ ਸਿੰਘ ਨੇ ਸਮੁੱਚੀ ਜੈ ਮਲਾਪ ਟੀਮ ਦਾ ਧੰਨਵਾਦ ਕੀਤਾ ਤੇ ਕਿਸੇ ਵੀ ਤਰਾਂ ਦੇ ਸਹਿਯੋਗ ਲਈ ਵਿਸ਼ਵਾਸ ਦਵਾਇਆ ।
ਇਸ ਵਕਤ ਉਨਾ ਦੇ ਰੀਡਰ ਜੁਗਰਾਜ ਸਿੰਘ ਵੀ ਹਾਜ਼ਰ ਸਨ । ਜੈ ਮਲਾਪ ਟੀਮ ਵੱਲੋਂ ਮੁਲਾਕਾਤ ਵਿੱਚ ਗੁਰਚਰਨ ਸ਼ਰਮਾ ,ਮੁਖ਼ਤਿਆਰ ਸਿੰਘ, ਪਰਦੀਪ ਹਾਂਡਾ , ਗੁਰਵਿੰਦਰ ਸਿੰਘ , ਵਿਸ਼ਾਲ ਚੋਪੜਾ , ਲਵਜੀਤ ਬਾਵਾ , ਤੁਰਨ ਬਿੰਦਰਾ , ਨਵਦੀਪ ਸਿੰਘ ਆਦਿ ਮੈਂਬਰ ਹਾਜ਼ਰ ਸਨ ।